ਸਮੱਗਰੀ 'ਤੇ ਜਾਓ

ਬੈੱਨ 10

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈੱਨ 10 ਕਾਰਟੂਨ ਨੈੱਟਵਰਕ ਉੱਤੇ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਅਮਰੀਕੀ ਐਨੀਮੇਟਿਡ ਲੜੀ ਹੈ ਜੋ ਕਿ ਮੈਨ ਔਫ਼ ਐਕਸ਼ਨ ਦੁਆਰਾ ਬਣਾਈ ਗਈ ਹੈ। ਇਸ ਦਾ ਮੁੱਖ ਕਿਰਦਾਰ ਬੈੱਨ ਟੈਨੀਸਨ ਹੈ ਜਿਸ ਨੂੰ ਘੜੀ ਵਰਗਾ ਇੱਕ ਪਰਗ੍ਰਿਹੀ ਉਪਕਰਨ ਯਾਨੀ ਕਿ ਓਮਨੀਟ੍ਰਿਕਸ ਮਿਲਦਾ ਹੈ। ਇਹ ਉਪਕਰਨ ਉਸਨੂੰ ਦਸ ਵੱਖਰੇ-ਵੱਖਰੇ ਪਰਗ੍ਰਹਿਆਂ ਵਿੱਚ ਬਦਲਦਾ ਹੈ।

ਕਹਾਣੀ[ਸੋਧੋ]

ਇਸ ਕਾਰਟੂਨ ਲੜੀ ਵਿੱਚ ਬੈੱਨ ਟੈਨੀਸਨ ਨਾਂ ਦਾ ਇੱਕ ਸਕੂਲੀ ਬੱਚਾ ਹੁੰਦਾ ਹੈ ਜੋ ਕਿ ਸਕੂਲ ਤੋਂ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਦਾਦੇ ਮੈਕਸ ਟੈਨੀਸਨ ਅਤੇ ਭੈਣ ਗਵੈੱਨ ਟੈਨੀਸਨ ਨਾਲ ਘੁੰਮਣ ਜਾਂਦਾ ਹੈ। ਸਭ ਤੋਂ ਪਹਿਲਾਂ ਉਹ, ਆਪਣੇ ਦਾਦੇ ਦੀ ਵੈਨ ਵਿੱਚ ਬੈਠ ਕੇ, ਇੱਕ ਪਿਕਨਿਕ ਵਾਲੀ ਜਗ੍ਹਾ 'ਤੇ ਜਾਂਦੇ ਹਨ। ਉੱਥੇ ਠਹਿਰਾਅ ਦੌਰਾਨ ਰਾਤ ਨੂੰ ਆਸਮਾਨ 'ਚੋਂ ਇੱਕ ਚਮਕਦੀ ਚੀਜ਼ ਹੇਠਾਂ ਧਰਤੀ 'ਤੇ ਜੰਗਲਾਂ ਵਿੱਚ ਡਿੱਗਦੀ ਹੈ। ਬੈੱਨ ਤੇ ਗਵੈੱਨ ਦੋਵੇਂ ਉਸ ਨੂੰ ਦੇਖਣ ਜਾਂਦੇ ਹਨ। ਜਦੋਂ ਬੈੱਨ ਉਸ ਫੁੱਟਬਾਲ ਵਰਗੀ ਗੋਲ ਚੀਜ਼ ਦੇ ਕੋਲ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਘੜੀ ਨਿਕਲ ਕੇ ਬੈੱਨ ਦੇ ਗੁੱਟ ਨਾਲ ਜੁੜ ਜਾਂਦੀ ਹੈ। ਇਹ ਘੜੀ ਬੈੱਨ ਨੂੰ 10 ਵੱਖ-ਵੱਖ ਪਰਗ੍ਰਿਹੀਆਂ ਵਿੱਚ ਬਦਲਦੀ ਹੈ।

ਪਰ ਇਸ ਘੜੀ ਦੇ ਪਿੱਛੇ ਇੱਕ ਹੋਰ ਪਰਗ੍ਰਿਹੀ ਦੈਂਤ ਵਿਲਗੈਕਸ ਵੀ ਹੱਥ ਧੋ ਕੇ ਪਿਆ ਹੁੰਦਾ ਹੈ। ਇਸ ਘੜੀ ਨੂੰ ਪ੍ਰਾਪਤ ਕਰਨ ਲਈ ਉਹ ਆਪਣੀ ਸੈਨਾ ਦੇ ਵੱਖ-ਵੱਖ ਪਰਗ੍ਰਿਹੀਆਂ ਨੂੰ ਧਰਤੀ 'ਤੇ ਭੇਜਦਾ ਹੈ। ਬੈੱਨ ਧਰਤੀ ਦੇ ਸਥਾਨਕ ਦੁਸ਼ਟ ਲੋਕਾਂ ਦੇ ਨਾਲ ਲੜਨ ਤੋਂ ਇਲਾਵਾ ਇਹਨਾਂ ਪਰਗ੍ਰਿਹੀਆਂ ਨਾਲ ਵੀ ਲੜਦਾ ਅਤੇ ਉਨ੍ਹਾਂ ਨੂੰ ਮਾਤ ਦਿੰਦਾ ਹੈ।

ਪਾਤਰ[ਸੋਧੋ]

ਮੁੱਖ ਪਾਤਰ[ਸੋਧੋ]

ਇਸ ਲਈ ਦੇਖੋ: ਬੈੱਨ 10 ਦੇ ਪਾਤਰਾਂ ਦੀ ਸੂਚੀ
 • ਬੈੱਨ ਟੈਨੀਸਨ
 • ਗਵੈੱਨ ਟੈਨੀਸਨ
 • ਮੈਕਸ ਟੈਨੀਸਨ

ਬੈੱਨ ਦੇ ਪਰਗ੍ਰਿਹੀ ਪਾਤਰ[ਸੋਧੋ]

 1. ਗ੍ਰੇਅ ਮੈਟਰ
 2. ਡਾਇਮੰਡ ਹੈੱਡ
 3. ਐਕਸਲਾਰੇਟ
 4. ਸਟਿੰਕ ਫਲਾਈ
 5. ਹੀਟ ਬਲਾਸਟ
 6. ਵਾਈਲਡ ਮੱਟ
 7. ਫੋਰ ਆਰਮਜ਼
 8. ਅੱਪਗ੍ਰੇਡ
 9. ਗੋਸਟ ਫ੍ਰੀਕ
 10. ਕੈਨਨ ਬੋਲਟ

ਵਿਰੋਧੀ ਪਾਤਰ[ਸੋਧੋ]

 • ਕੈਵਿਨ ਲੈਵਿਨ
 • ਵਿਲਗੈਕਸ

ਹੋਰ ਪਾਤਰ[ਸੋਧੋ]

ਫਿਲਮਾਂ[ਸੋਧੋ]

ਵਪਾਰ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]