ਬੋਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਕਾ ਚਮੜੇ ਦੇ ਬਣੇ ਉਸ ਡੋਲ ਨੂੰ ਕਿਹਾ ਜਾਂਦਾ ਹੈ ਜਿਸਦੀ ਵਰਤੋਂ ਖੂਹ ਵਿੱਚੋਂ ਪਾਣੀ ਕੱਢਣ ਲਈ ਕੀਤੀ ਜਾਂਦੀ ਸੀ। ਇਸਦੀ ਵਰਤੋਂ ਜ਼ਿਆਦਾਤਰ ਝਿਉਰ ਜਾਤੀ ਦੇ ਲੋਕ ਕਰਦੇ ਸਨ ਕਿਉਂਕਿ ਖੂਹਾਂ ਜਾਂ ਖੂਹੀਆਂ ਚੋਂ ਪਾਣੀ ਕੱਢ ਕੇ ਘਰਾਂ ਵਿੱਚ ਪਹੁੰਚਾਉਣ ਦਾ ਕੰਮ ਝਿਉਰ ਹੀ ਕਰਦੇ ਸਨ।

ਬਣਤਰ[ਸੋਧੋ]

ਬੋਕਾ ਆਮ ਤੌਰ 'ਤੇ ਬੱਕਰੇ ਦੇ ਚਮੜੇ ਦਾ ਬਣਾਇਆ ਜਾਂਦਾ ਸੀ। ਬੋਕੇ ਦੀ ਸ਼ਕਲ ਗੋਲ ਡੋਲ ਜਿਹੀ ਹੁੰਦੀ ਸੀ ਜਿਸ ਦੇ ਮੂੰਹ ਵਾਲੇ ਹਿੱਸੇ ਵਿੱਚ ਲੋਹੇ ਦਾ ਕੜਾ ਲੱਗਿਆ ਹੁੰਦਾ ਸੀ ਜਿਸਦੇ ਨਾਲ ਲੱਜ ਬੰਨੀ ਜਾਂਦੀ ਸੀ। ਖੂਹ ਦੀ ਮੌਣ ਨਾਲ ਭਾਉਣੀ ਗੱਡੀ ਜਾਂਦੀ ਸੀ। ਇਸ ਭਾਉਣੀ ਰਾਹੀਂ ਹੀ ਬੋਕਾ ਖੂਹ ਵਿੱਚ ਲਮਕਾ ਕੇ ਪਾਣੀ ਕੱਢਿਆ ਜਾਂਦਾ ਸੀ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 223-224