ਬੋਗਮਲੋ ਬੀਚ ਰਿਸੋਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟ੍ਰੇਡ ਵਿੰਗ ਕੰਪਨੀ ਲਿਮਿਟਡ ਦਖਣੀ ਗੋਆ ਵਿੱਚ ਸਥਿਤ ਬੋਗਮਲੋ ਬੀਚ ਰਿਸੋਰਟ ਦਾ ਮਲਿਕ ਅਤੇ ਸੰਚਾਲਕ ਹੈ. ਬੋਗਮਲੋ ਬੀਚ ਰਿਸੋਰਟ ਗੋਆ ਵਿੱਚ ਇੱਕ ਪੰਜ ਤਾਰਾ ਰਿਸੋਰਟ ਹੈ ਜੋ ਕਿ ਗੋਆ ਦੇ ਅਗਵਾਕਾਰ ਚਿੱਟੇ-ਰੇਤ ਬੋਗਮਲੋ ਬੀਚ ਤੇ ਸਥਿਤ ਹੈ.

ਲੋਕੈਸ਼ਨ[ਸੋਧੋ]

ਇਹ ਪੰਜ ਸਿਤਾਰਾ ਹੋਟਲ ਨਵਲ ਏਵੀਏਸ਼ਨ ਮਿਉਸਿਮ ਤੋ 15 ਮਿੰਟ ਪੇਦਲ ਰਸਤੇ ਦੀ ਦੂਰੀ ਤੇ ਸਥਿਤ ਇੱਕ ਆਲੀਸ਼ਾਨ ਹੋਟਲ ਹੈ. ਬੀਚ ਦੇ ਵਿਹੰਗਮ ਦਰਿਸ਼ ਦਾ ਇਹ ਹੋਟਲ ਡੋਬਲੀਮ ਟ੍ਰੇਨ ਸਟੇਸ਼ਨ ਤੋ 3.3 ਕਿਲੋ ਮੀਟਰ ਤੇ ਅਤੇ ਗੋਆ ਇੰਟਰ ਨੇਸ਼ਨਲ ਏਅਰ ਪੋਰਟ ਤੋ ਤੋ ਸਿਰਫ 4.7 ਕਿਲੋ ਮੀਟਰ ਦੂਰੀ ਤੇ ਸਥਿਤ ਹੈ.[1]

ਆਰਕੀਟੈਕਚਰ[ਸੋਧੋ]

ਬੋਗਮਲੋ ਬੀਚ ਰਿਸੋਰਟ ਇੱਕ ਇਲੈਕਟਿਕ ਨਿਰਮਾਣ ਸ਼ੈਲੀ ਨਾਲ ਬਣੀ ਹੋਈ ਇਮਾਰਤ ਹੈ ਜੋ ਕਿ ਇੱਕ ਵਿਲੱਖਣ ਮੈਡੀਟੇਰੀਅਨ ਦੇ ਸੰਪੂਰਣ ਮਾਹੌਲ ਬਣਾਉਂਦੀ ਹੈ. ਬੋਗਮਲੋ ਬੀਚ ਰਿਸੋਰਟ ਵਿੱਚ ਸਮੁੰਦਰੀ ਦ੍ਰਿਸ਼ ਵਾਲੇ ਪੂਰੇ 126 ਕਮਰੇ ਹਨ ਜਿਨਾ ਵਿੱਚ ਕੋਰਨਰ ਸਿਉਟ ਕਮਰੇ, ਡੀਲੇਕ੍ਸ ਕਮਰੇ ਤੋ ਇਲਾਵਾ ਸੁਪੀਰੀਅਰ ਕਮਰੇ ਸ਼ਾਮਿਲ ਹਨ. ਇਹਨਾਂ ਕ੍ਮਰੇਆ ਵਿੱਚ ਸਮੁੰਦਰੀ ਦ੍ਰਿਸ਼ ਤੋ ਇਲਾਵਾ ਫ੍ਰੀ ਵਾਈ ਫਾਈ ਆਦਿ ਦੀ ਸੁਵਿਦਾ ਹੈ.[2]

ਭੋਜਨ ਦਾ ਤਲਾਬ[ਸੋਧੋ]

ਬੋਗਮਲੋ ਬੀਚ ਰਿਸੋਰਟ ਵਿੱਚ ਭਿਨਤਾ ਅਤੇ ਵਿਲਖਣ ਤਰਹ ਦੇ ਸੁਆਦਾ ਨੂੰ ਪੂਰਾ ਕਰਨ ਵਾਸਤੇ 5 ਰੇਸਟੋਰੇਨਟ ਹਨ.

- ਵਰਾਂਡਾ: ਇਹ ਇੱਕ ਖੁਲੀ ਹਵਾ ਵਾਲੀ ਕੋਫ਼ੀ ਸ਼ੋਪ ਹੈ ਜਿਸ ਦੇ ਸਾਹਮਣੇ ਬੀਚ ਹੈ

- ਦਾ ਨਟੀਲਸ: ਇਹ ਪ੍ਰਮੁੱਖ ਤੋਰ ਤੇ ਇੱਕ ਰੇਸਤਰਾ ਹੈ ਜੋ ਕਿ ਸੁਭਹ ਦਾ ਭੋਜਨ, ਲੰਚ ਅਤੇ ਰਾਤ ਨੂੰ ਬਫ਼ੇ ਦੀਆ ਸੇਵਾਵਾ ਦਿੰਦਾ ਹੈ ਇਸ ਤੋ ਇਲਾਵਾ ਲਾ ਕਰਤੇ ਰੇਸਤਰਾ ਮੇਨੂੰ ਇਸ ਦੀ ਖਾਸੀਅਤ ਹੈ

- ਦਾ ਸਨਸੇਟ ਬਾਰ: ਇਹ ਬਾਰ ਸਾਰਾ ਦਿਨ ਸਨੈਕਸ ਅਤੇ ਡ੍ਰਿੰਕ੍ਸ ਦੀਆ ਸੁਵਿਦਾਵਾ ਦਿੰਦਾ ਹੈ

- ਓਪੇਨ ਪੁਲ ਸਾਇਡ ਗਜ੍ਬੋ ਰੇਸਤਰਾ: ਹੋਟਲ ਦੇ ਇਸ ਰੇਸਤਰਾ ਦੇ ਵਿੱਚ ਸਿਰਫ ਸੀਫੁਡ (ਸਮੁੰਦਰੀ ਖਾਣਾ) ਹੀ ਪਾਰੋਸਇਆ ਜਾਂਦਾ ਹੈ

- ਦਾ ਕੋਕੋਨਟ ਗਰੋਵ: ਹੋਟਲ ਦੇ ਇਸ ਰੇਸਤਰਾ ਦੀ ਖਾਸੀਅਤ ਗੋਆ ਦਾ ਸਥਾਨਿਕ ਪਕਵਾਨ ਹਨ ਇਸ ਦੇ ਨਾਲ ਨਾਲ ਇਸ ਵਿੱਚ ਭਾਰਤੀ ਪਕਵਾਨ ਵੀ ਮਿਲਦੇ ਹਨ

ਇਸ ਹੋਟਲ ਵਿੱਚ ਵਪਾਰਿਕ ਮਿਟਿਗਾ ਵਾਸਤੇ ਆਧੁਨਿਕ ਸੁਵਿਧਾਵਾ ਨਾਲ ਪਰੀਪੂਰਨ ਤਿੰਨ ਕਾਨਫਰੰਸ ਹਾਲ ਵੀ ਹਨ. ਇਸ ਹਰ ਇੱਕ ਹਾਲ ਦੀ ਸ਼ਮਤਾ 80 ਤੋ 120 ਮੇਹਮਾਨਾ ਦੀ ਹੈ.

ਇਸ ਤੋ ਇਲਾਵਾ ਇਸ ਵਿੱਚ ਜਕੁਜੀ ਅਤੇ ਪੁਲ ਦੀਆ ਸੁਵਿਧਾਵਾ ਵੀ ਹਨ ਜਿਨਾ ਤੋ ਸਮੁੰਦਰੀ ਨਜ਼ਾਰਾ ਵੀ ਦਿਖਦਾ ਹੈ. ਇਸ ਹੋਟਲ ਵਿੱਚ ਇੱਕ ਜਿਮ ਸਟੀਮ ਅਤੇ ਸਾਉਣ ਦੀਆ ਸੁਵਿਦਾਵਾ ਉਪਲਬਧ ਕਰਦਾ ਹੈ. ਇਹ ਜਿਮ ਆਯੁਰਵੈਦਿਕ ਅਤੇ ਐਰੋਮਾਥੈਰੇਪੀ ਮਾਲਸ਼ ਆਦੀ ਦੀਆ ਸੇਵਾਵਾ ਨਾਲ ਸੁਸ੍ਜਿਤ ਹੈ. ਇਹਨਾਂ ਸਭ ਸੁਵਿਦਾਵਾ ਤੋ ਇਲਾਵਾ ਇਸ ਹੋਟਲ ਵਿੱਚ ਖੇਡਾ ਦੇ ਸ਼ੋਕਿਨਾ ਵਾਸਤੇ ਵਾਟਰ ਸਪੋਰਟ ਸਹੂਲਤਾ ਅਤੇ ਜੂਏ ਵਾਸਤੇ ਕਸੀਨੋ ਦਾ ਵੀ ਪ੍ਰਬੰਧ ਹੈ.[3]

ਹਵਾਲੇ[ਸੋਧੋ]

  1. "Offical Website". bogmallobeachresort.com. Retrieved 30 November 2016.
  2. "Bogmallo Beach Resort Rooms". cleartrip.com. Retrieved 30 November 2016.
  3. "Bogmallo Beach Resort Hospitality". tradewings.in. Archived from the original on 13 ਦਸੰਬਰ 2016. Retrieved 30 November 2016.