ਬੋਤਾ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਤਾ ਸਿੰਘ ਭੜਾਣਾ ਪਿੰਡ ਦਾ ਰਹਿਣ ਵਾਲਾ ਸੀ। ਕਦੇ ਕਦੇ ਉਹ ਆਪਣੇ ਮਿੱਤਰ ਗਰਜਾ ਸਿੰਘ ਨਾਲ ਰਾਤ ਨੂੰ ਲੁਕ ਕੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨ ਆਉਂਦਾ ਸੀ। ਇੱਕ ਦਿਨ ਇਉਂ ਹੀ ਉਹ ਇਸ਼ਨਾਨ ਕਰਕੇ ਤਰਨਤਾਰਨ ਵਿੱਚ ਦੀ ਆਪਣੇ ਪਿੰਡ ਜਾਣ ਲੱਗਾ ਤਾਂ ਉਸਨੂੰ ਦੋ ਮੁਸਲਮਾਨਾਂ ਨੇ ਕਾਇਰ ਕਹਿ ਦਿੱਤਾ ਇਹ ਗੱਲ ਉਸਦੇ ਚੁੱਭ ਗਈ ਅਤੇ ਉਸਨੇ ਆਪਣੀ ਸੁਤੰਤਰਤਾ ਸਿੱਧ ਕਰਨ ਵਾਸਤੇ ਉੱਥੋਂ ਲੰਘਣ ਵਾਲੇ ਸਾਰੇ ਲੋਕਾਂ ਤੋਂ ਇੱਕ ਆਨਾ ਪ੍ਰਤੀ ਗੱਡੇ ਦੇ ਹਿਸਾਬ ਨਾਲ ਲੈਣ ਲੱਗਾ। ਇਸ ਸੰਬੰਧ ਵਿੱਚ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਚੁਨੌਤੀ ਦਿੱਤੀ।

ਚਿੱਠੀ ਲਿਖੇ ਸਿੰਘ ਬੋਤਾ। ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ। ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ। ਆਖੋ ਭਾਬੀ ਖ਼ਾਨੋ ਨੂੰ.ਯੋ ਆਖੇ ਸਿੰਘ ਬੋਤਾ।

ਇਹ ਚਿੱਠੀ ਵੇਖ ਕੇ ਜ਼ਕਰੀਆਂ ਖ਼ਾਂ ਨੇ ਇੱਕ ਫੌਜ ਬੋਤੇ ਸਿੰਘ ਵਿਰੁੱਧ ਭੇਜੀ ਅਤੇ ਇਹਨਾਂ ਦੋਵੇਂ ਪੱਖਾ ਦੀ ਲੜਾਈ ਵਿੱਚ ਉਹ ਸ਼ਹੀਦ ਹੋ ਗਿਆ। [1]

ਹਵਾਲੇ[ਸੋਧੋ]