ਬੌਰੀਆ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੌਰੀਆ ਕਬੀਲਾ ਵੀ ਪੱਖੀਵਾਸਾਂ ਦੀ ਹੀ ਅੱਗੇ ਇੱਕ ਕਿਸਮ ਹੈ। ਇਬੈਟਸਨ ਨੇ ਬੌਰੀਆ ਕਬੀਲੇ ਜਾਂ ਬੌਰੀਏ ਪੱਖੀਵਾਸਾਂ ਨੂੰ ਤਿੰਨ ਟੋਲਿਆਂ ਵਿੱਚ ਵੰਡਿਆ ਹੈ। ਬੀਕਾਨੀਰ ਦੇ ਬੀਦਾਵਤੀ, ਜਾਗਲੀ ਜਿੰਨਾਂ ਨੂੰ ਕਾਲਾਧਬਾਲੀਆ ਵੀ ਕਿਹਾ ਜਾਂਦਾ ਹੈ ਅਤੇ ਕਪਾਰੀਆ ਵੀ। ਪਰ ਕਰਨੈਲ ਸਿੰਘ ਥਿੰਦ ਨੇ ਨੌਂ ਕਬੀਲੇ ਨੌਂ ਪ੍ਰਕਾਰ ਦੇ ਦੱਸੇ ਹਨ,ਜਿਵੇਂ ਦੇਸਾਵਲੀ, ਗੰਧੀਲੇ, ਪੌਦਂਲੇ, ਕਾਲਸਬਲੀਏ, ਗੁਜਰਾਤੀ, ਗਡਰੀਏ, ਤੇਲ ਭਾਰਦੀ ਅਤੇ ਮਾਰਵਾੜੀ। ਹੁਣ ਇਹਨਾਂ ਵਿਚੋਂ ਬਹੁਤਿਆਂ ਨੇ ਪੱਕੇ ਘਰ ਪਾ ਲਏ ਹਨ ਅਤੇ ਕਈ ਹੁਣ ਡੇਰਿਆਂ ਦੀ ਸ਼ਕਲ ਵਿੱਚ ਕਾਨਿਆਂ ਦੇ ਘਰ ਪਾ ਕੇ ਰਹਿਣ ਲੱਗ ਗਏ। ਅੱਜ ਕੱਲ ਇਹਨਾਂ ਨੂੰ ਟੋਕਰੇ ਬਣਾਉਣ ਵਾਲੀਆਂ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਹਿਤੂਤ ਦੀਆਂ ਛਟੀਆਂ ਦਾ ਆਪਣੀ ਕਲਾ ਕਿਰਤੀ ਦੇ ਨਾਲ ਟੋਕਰੇ ਦਾ ਰੂਪ ਦਿੰਦੇ ਹਨ। ਅਤੇ ਜਮੀਨ ਠੇਕੇ ਉੱਪਰ ਲੈ ਕੇ ਸਬਜ਼ੀ ਦੀ ਖੇਤੀ ਕਰਦੇ ਹਨ।

ਕੰਮ[ਸੋਧੋ]

ਬੌਰੀਆ ਕਬੀਲੇ ਦੇ ਮੁੱਖ ਕੰਮ: ਬੌਰੀਆ ਕਬੀਲਾ ਮੁੱਖ ਤੌਰ 'ਤੇ ਰੱਸੀਆਂ ਵੱਟਣ, ਬੱਕਰੀਆਂ ਤੇ ਭੇਡਾਂ ਦੇ ਇੱਜੜ ਪਾਲਣ, ਜਾਨਵਰਾਂ ਦੀ ਚਰਬੀ ਚੋਂ ਤੇਲ ਕੱਢਣ ਆਦਿ ਕੰਮ ਕਰਦਾ ਹੈ। ਪਰ ਹੁਣ ਇਹਨਾਂ ਵਿਚੋਂ ਬਹੁਤ ਸਾਰੇ ਠੇਕਿਆਂ ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਲੱਗ ਪਏ ਹਨ। ਕੁਝ ਚੌਕੀਦਾਰੀ ਕਰਦੇ ਹਨ ਅਤੇ ਕੁਝ ਖੋਜੀ ਬਣ ਗਏ। ਇਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਵੀ ਪੜ੍ਹਦੇ ਹਨ।[1]

ਹਵਾਲੇ[ਸੋਧੋ]

  1. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ ਪਟਿਆਲਾ, ਪੰਨਾ ਨੰ:27,28