ਸਮੱਗਰੀ 'ਤੇ ਜਾਓ

ਬੰਗਾ, ਪਾਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਗੇ (بنگے) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਫੈਸਲਾਬਾਦ ਜ਼ਿਲ੍ਹੇ (ਜਿਸ ਦਾ ਨਾਮ ਪਹਿਲਾਂ ਲਾਇਲਪੁਰ ਸੀ) ਦਾ ਇੱਕ ਪਿੰਡ ਹੈ। ਇਹ ਸਮੁੰਦਰ ਤਲ ਤੋਂ 181 ਮੀਟਰ (597 ਫੁੱਟ) ਦੀ ਉਚਾਈ ਦੇ ਨਾਲ 31°24'0N 73°18'0E ਗੁਣਕਾਂ 'ਤੇ ਹੈ। [1] ਬੰਗੇ ਚੱਕ ਫੈਸਲਾਬਾਦ ਤੋਂ 20 ਕਿਲੋਮੀਟਰ ਦੂਰ ਹੈ। ਅਤੇ ਜੜ੍ਹਾਂ ਵਾਲਾ ਤੋਂ ਵੀ ਏਨੀ ਹੀ ਦੂਰੀ ਤੇ ਹੈ। ਇਹ ਸੂਬਾਈ ਰਾਜਧਾਨੀ ਲਾਹੌਰ ਤੋਂ ਲਗਭਗ 133 ਕਿ.ਮੀ. ਹੈ।[2] ਇਹ ਭਗਤ ਸਿੰਘ ਦਾ ਜਨਮ ਸਥਾਨ ਹੈ।

ਵਿਸ਼ੇਸ਼ ਗੱਲਾਂ

[ਸੋਧੋ]

ਭਗਤ ਸਿੰਘ ਦਾ ਜਨਮ ਇਸ ਪਿੰਡ ਵਿੱਚ 1907 ਵਿੱਚ ਹੋਇਆ ਸੀ। [3] ਪਾਕਿਸਤਾਨ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤੀ ਸਥਾਨ ਐਲਾਨ ਕੀਤਾ ਹੈ ਅਤੇ ਪੰਜਾਬ ਸਰਕਾਰ, ਭਾਰਤ ਨੇ ਵਿਸ਼ਵ ਪੱਧਰੀ ਯਾਦਗਾਰ ਦੀ ਸਥਾਪਨਾ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ। [4][5]

ਪਿੰਡ ਵਿੱਚ 23 ਮਾਰਚ ਨੂੰ ਭਗਤ ਸਿੰਘ ਦੀ ਬਰਸੀ ਤੇ ਸਲਾਨਾ ਯਾਦਗਾਰੀ ਮੇਲਾ ਲੱਗਦਾ ਹੈ। [4]

ਹਵਾਲੇ

[ਸੋਧੋ]
  1. "redirect to /world/PK/04/Banga.html". fallingrain.com.
  2. "Jaranwala to Bangay".
  3. "The Tribune, Chandigarh, India - Education Tribune". The Tribune.
  4. 4.0 4.1 "For Bhagat Singh's memorial in Pakistan, Punjab state of India offers help". The Tribune. ਹਵਾਲੇ ਵਿੱਚ ਗ਼ਲਤੀ:Invalid <ref> tag; name "BS4" defined multiple times with different content
  5. "Bhagat Singh birth place memorial gets a face lift". The Tribune.