ਬੰਤ ਸਿੰਘ ਫੂਲਪੁਰੀ
ਬੰਤ ਸਿੰਘ ਫੂਲਪੁਰੀ ਇੱਕ ਪੰਜਾਬੀ ਗੀਤਕਾਰ ਹੈ ਜੋ ਪੇਸ਼ੇ ਵਜੋਂ ਸੇਵਾ ਮੁਕਤ ਥਾਣੇਦਾਰ ਹੈ|
ਜੀਵਨ
[ਸੋਧੋ]ਬੰਤ ਸਿੰਘ ਫੂਲਪੁਰੀ ਦਾ ਜਨਮ 25 ਅਕਤੂਬਰ 1952 ਨੂੰ ਕਪੂਰ ਸਿੰਘ ਦੇ ਘਰ ਮਾਤਾ ਭਗਵਾਨ ਕੌਰ ਦੀ ਕੁੱਖੋਂ ਜ਼ਿਲਾ ਬਠਿੰਡਾ ਦੇ ਪਿੰਡ ਫੂਲ ਵਿੱਚ ਹੋਇਆ। 1968 ਵਿਚ ਬੰਤ ਸਿੰਘ ਨੇ ਸਰਕਾਰੀ ਹੋਇਆ ਸਕੂਲ ਫੂਲ ਤੋਂ ਦਸਵੀਂ ਪਾਸ ਕੀਤੀ। ਬਾਅਦ ਵਿਚ ਉਸਨੇ ਆਈ ਟੀ ਆਈ ਬਠਿੰਡਾ ਤੋਂ ਇਲੈਕਟਰੀਸ਼ਨ ਟਰੇਡ ਦਾ ਡਿਪਲੋਮਾ ਕੀਤਾ ਤੇ ਬਿਜਲੀ ਬੋਰਡ ਵਿਚ ਏ ਐਲ ਏ ਦੀ ਨੌਕਰੀ ਕੀਤੀ। 1968 ਵਿਚ ਹੀ ਉਸਦਾ ਵਿਆਹ ਜਸਵੀਰ ਕੌਰ ਨਾਲ ਹੋਇਆ। ਕੁੱਝ ਸਮੇਂ ਬਾਅਦ ਹੀ ਬਿਜਲੀ ਬੋਰਡ ਦੀ ਨੌਕਰੀ ਛੱਡ ਕੇ ਅਕਤੂਬਰ 1971 ਵਿਚ ਪੰਜਾਬ ਪੁਲਸ ਵਿਚ ਸਿਪਾਹੀ ਭਰਤੀ ਹੋ ਗਿਆ। ਹੌਲੀ ਹੌਲੀ ਉਹ ਸਿਪਾਹੀ ਤੋਂ ਹੌਲਦਾਰ ਤੇ ਹੌਲਦਾਰ ਤੋਂ ਥਾਣੇਦਾਰ ਬਣ ਗਿਆ। ਅਕਤੂਬਰ 2010 ਵਿਚ ਉਹ ਚਾਲੀ ਸਾਲ ਦੀ ਸਰਵਿਸ ਪੂਰੀ ਕਰਕੇ ਸੇਵਾਮੁਕਤ ਹੋ ਗਿਆ।
ਗੀਤਕਾਰੀ ਦਾ ਸਫ਼ਰ
[ਸੋਧੋ]ਬਚਪਨ ਤੋਂ ਹੀ ਫੂਲਪੁਰੀ ਨੂੰ ਵਿਆਹ, ਅਖਾੜਿਆਂ ਤੇ ਵਜਦੇ ਗੀਤ ਸੁਣਨ ਦਾ ਸ਼ੌਕ ਪੈ ਗਿਆ। ਸਕੂਲ ਦੀ ਬਾਲ ਸਭਾ ਦੌਰਾਨ ਉਹ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਵਧ ਚੜ ਕੇ ਹਿੱਸਾ ਲੈਂਦਾ ਸੀ। ਫੂਲਪੁਰੀ ਤਖੱਲਸ ਵੀ ਸਕੂਲ ਸਮੇਂ ਉਸਦੇ ਅਧਿਆਪਕ ਨੇ ਹੀ ਦਿੱਤਾ। ਗਾਇਕੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਉਸਨੇ ਲੁਧਿਆਣੇ ਪ੍ਰਸਿੱਧ ਗਾਇਕ ਹਰਚਰਨ ਗਰੇਵਾਲ ਦੇ ਦਫ਼ਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 1975 ਵਿਚ ਪਹਿਲੀ ਵਾਰ ਉਸਦਾ ਲਿਖਿਆ ਗੀਤ 'ਸਤਿਗੁਰਾਂ ਨੇ ਜਹਾਜ਼ ਬਣਾਇਆ, ਆ ਜੋ ਜੀਹਨੇ ਪਾਰ ਲੰਘਣਾ' ਗਾਇਕ ਦਾਰੀ ਰਾਮ ਲਖੀਆ ਦੀ ਅਵਾਜ਼ ਵਿਚ ਰਿਕਾਰਡ ਹੋਇਆ। 1976 ਵਿਚ ਦਾਰੀ ਰਾਮ ਦੀ ਅਵਾਜ਼ ਵਿਚ ਇੱਕ ਹੋਰ ਗੀਤ 'ਸਤਿਨਾਮ ਜਪ ਬੰਦਿਆ, ਬਣਕੇ ਗੁਰਾਂ ਦਾ ਚੇਲਾ' ਰਿਕਾਰਡ ਹੋਇਆ। ਬਾਅਦ ਵਿਚ ਪੰਮੀ ਬਾਈ, ਮੂਲ ਚੰਦ ਭੱਟੀ, ਸੁਦੇਸ਼ ਕਪੂਰ, ਮਦਨ ਰਾਮਪੁਰੀ, ਊਧਮ ਆਲਮ, ਮਾਸ਼ਾ ਅਲੀ, ਨੇ ਫੂਲਪੁਰੀ ਦੇ ਗੀਤ ਗਾਏ। ਮਾਂ ਬੋੋਲੀ ਪੰਜਾਬੀ, ਪੰਜਾਬੀ ਵਿਰਸਾ, ਸੱਭਿਆਚਾਰ, ਸਮਾਜਿਕ ਬੁਰਾਈਆਂ ਦਾ ਵਿਰੋਧ ਫੂਲਪੁਰੀ ਦੀ ਗੀਤਕਾਰੀ ਦੇ ਮੁੱਖ ਵਿਸ਼ੇ ਹਨ।
ਕਿਤਾਬਾਂ
[ਸੋਧੋ]- ਮੈ ਪੰਜਾਬੀ ਬੋਲੀ ਹਾਂ (2011)
- ਲੋਕ ਗਥਾਵਾਂ ਜਾਗਦੀਆਂ(2015)
- ਸੋਹਣੀ ਪੱਗ ਬੰਨ ਮਿੱਤਰਾ (ਪ੍ਰਕਾਸ਼ਨਾ ਅਧੀਨ)
ਗੀਤ
[ਸੋਧੋ]- ਸੋਨੇ ਵਾਂਗੂੰ ਲਿਸ਼ਕਾਂ ਮਾਰਨ, ਪਾਣੀ ਚਾਂਦੀ ਰੰਗਾਂ ਦੇ
ਗਿੱਧੇ, ਬੋਲੀਆਂ, ਭੰਗੜੇ, ਪੀਂਘਾਂ ਛਣਕਾਰੇ ਨੇ ਵੰਗਾਂ ਦੇ
ਢੋਲਾ, ਮਾਹੀਆ, ਦੁੱਲਾ, ਜੱਗਾ, ਸੱਦ ਮਿਰਜ਼ੇ ਦੀ ਲਾਈਏ
ਸੱਭਿਆਚਾਰ ਤੇ ਵਿਰਸਾ ਆਪਣਾ ਕਿਤੇ ਨਾ ਭੁੱਲ ਜਾਈਏ
- ਜਾਗ ਮੇਰੇ ਬੇਲੀਆ, ਜਾਗ ਉਏ ਪੰਜਾਬੀਆ
ਹਾੜੇ ਹਾੜੇ ਨਸ਼ੇ ਨੂੰ ਤਿਆਗ ਉਏ ਪੰਜਾਬੀਆ
- ਰੁੱਖਾਂ ਬਾਝੋਂ ਛਾਂ ਨਹੀਂ ਮਿਲਣੀ
ਮਮਤਾ ਮੂਰਤ ਮਾਂ ਨਹੀਂ ਮਿਲਣੀ
ਧੀਆਂ, ਮਾਵਾਂ, ਰੁੱਖਾਂ, ਛਾਵਾਂ ਨੂੰ ਹਾਏ ਮਾਰ ਮੁਕਾਉ
ਕੁੱਖ ਬਚਾੳ, ਰੁੱਖ ਬਚਾੳ
ਹਵਾਲੇ
[ਸੋਧੋ]http://epaper.dainiktribuneonline.com/1265428/Filmnama/ST_01_July_2017#dual/2/1 Archived 2017-07-07 at the Wayback Machine.