ਬੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਤਰੀਆਂ ਦੇ ਹੱਥਾਂ ਤੇ ਪਾਉਣ ਵਾਲੇ ਸੋਨੇ ਦੇ ਡੇਢ ਕੁ ਇੰਚ ਚੌੜੇ ਬਣੇ ਕੜਿਆਂ ਨੂੰ ਬੰਦ ਕਹਿੰਦੇ ਹਨ। ਬੰਦ ਪਹਿਲੇ ਸਮਿਆਂ ਦੇ ਇਸਤਰੀਆਂ ਦੇ ਗਹਿਣਿਆਂ ਵਿਚੋਂ ਭਾਰਾ ਗਹਿਣਾ ਸੀ। ਵਿਆਹ ਸਮੇਂ ਮਾਪੇ ਆਪਣੀਆਂ ਧੀਆਂ ਨੂੰ ਪਾਉਂਦੇ ਸਨ।ਜਾਂ ਕਈ ਪੇਸ ਵ ਨੇ ਪਰਿਵਾਰ ਵਰੀ ਵਿਚ ਵੀ ਦੇ ਦਿੰਦੇ ਸਨ। ਪਹਿਲੇ ਸਮਿਆਂ ਵਿਚ ਬਹੁਤੇ ਪਰਿਵਾਰਾਂ ਦੀ ਆਮਦਨ ਗੁਜਾਰੇ ਜੋਗੀ ਹੀ ਹੁੰਦੀ ਸੀ। ਇਸ ਲਈ ਬੰਦ ਬਣਾਉਣੇ ਹਰ ਪਰਿਵਾਰ ਦੀ ਸਮਰੱਥਾ ਵਿਚ ਨਹੀਂ ਹੁੰਦੇ ਸਨ। ਬੰਦ ਗੁਲਾਈਦਾਰ ਬਣਦੇ ਸਨ। ਕਈ ਕਿਸਮਾਂ ਵਿਚ ਬਣਦੇ ਸਨ। ਬਾਹਾਂ ਵਿਚ ਪਾਉਣ ਲਈ ਇਨ੍ਹਾਂ ਵਿਚ ਪੇਚ ਲੱਗੇ ਹੁੰਦੇ ਸਨ। ਹੁਣ ਇਹ ਗਹਿਣਾ ਅਲੋਪ ਹੋ ਗਿਆ ਹੈ। ਬੰਦ ਦੀ ਥਾਂ ਅੱਜ ਦੀਆਂ ਮੁਟਿਆਰਾਂ ਭਾਂਤ-ਭਾਂਤ ਦੀਆਂ ਸੋਨੇ ਦੀਆਂ ਬਣੀਆਂ ਚੂੜੀਆਂ ਪਾਉਂਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.