ਬੰਦੇ ਖਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਦੇ ਖਾਣੀਆਂ ਕਹਾਣੀ ਸੰਗ੍ਰਹਿ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਅਫ਼ਜ਼ਲ ਅਹਿਸਨ ਰੰਧਾਵਾ ਦਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਉਨ੍ਹਾਂ ਦੀਆਂ ਸਮੁਚੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਹਾਣੀ ਸੰਗ੍ਰਹਿ ਦਾ ਸੰਪਾਦਨ ਜਿੰਦਰ ਅਤੇ ਖਾਲਿਦ ਫਰਹਾਦ ਧਾਰੀਵਾਲ ਦੁਆਰਾ ਕੀਤਾ ਗਿਆ ਹੈ। ਇਹ ਕਹਾਣੀ ਸੰਗ੍ਰਹਿ 2021 ਵਿੱਚ ਸੰਗਮ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ।[1]

ਕਿਤਾਬ ਬਾਰੇ[ਸੋਧੋ]

ਅਫ਼ਜ਼ਲ ਅਹਿਸਨ ਰੰਧਾਵਾ ਦੀਆਂ ਕਹਾਣੀਆਂ ਦਾ ਇਲਾਕਾ ਅਮ੍ਰਿਤਸਰ ਤੋਂ ਲਾਇਲਪੁਰ ਤੱਕ ਫੈਲਿਆ ਹੋਇਆ ਹੈ। ਇਸ ਕਹਾਣੀ ਸੰਗ੍ਰਹਿ ਨੂੰ ਵਿਸ਼ਿਆਂ ਅਨੁਸਾਰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚਲੀਆਂ ਸਾਰੀਆਂ ਕਹਾਣੀਆਂ ਲਗਭਗ ਇਨ੍ਹਾਂ ਪੰਜਾਂ ਵਿਸ਼ਿਆਂ ਦੁਆਲੇ ਘੁੰਮਦੀਆਂ ਹਨ। ਇਨ੍ਹਾਂ ਪੰਜਾਂ ਮੁੱਖ ਵਿਸ਼ਿਆਂ ਦੇ ਦੇ ਅਧੀਨ 29 ਕਹਾਣੀਆਂ ਦਰਜ ਹਨ।[2]

  • ਚੋਰ
  • ਔਰਤ
  • ਅਸੂਲੀ ਬੰਦੇ
  • 1947 ਦੀ ਵੰਡ
  • ਕੁਝ ਹੋਰ ਵਿਸ਼ੇ

ਕਹਾਣੀਆਂ[ਸੋਧੋ]

  1. ਖ਼ੁਰਾ
  2. ਮੁੰਨਾ ਕੋਹ ਲਾਹੌਰ
  3. ਬੇੜੀਆਂ
  4. ਹੱਕਦਾਰ
  5. ਚਾਨਣੀ ਦੇ ਪੁੱਤਰ
  6. ਖੁਸ਼ਬੂ ਦਾ ਇੱਕ ਰੂਪ
  7. ਨਮੋਸ਼ੀ
  8. ਰੰਨ ਘੋੜਾ ਤੇ ਤਲਵਾਰ
  9. ਰੰਡੀ
  10. ਪੁਠਿਆਂ ਪੈਰਾਂ ਵਾਲੀ
  11. ਸੂਰਨੀ
  12. ਵੱਡਾ ਆਦਮੀ
  13. ਜਨੱਤੀ
  14. ਲਹੁ ਦੀ ਲੋਅ
  15. ਜ਼ੋਰਾਵਰ
  16. ਬੰਨੇ ਚੰਨੇ ਦੇ ਭਰਾ
  17. ਗੁਆਚੀ ਹੋਈ ਖੁਸ਼ਬੂ
  18. ਉੱਧਲ ਗਈਆਂ ਦੇ ਚੋਰ
  19. ਦਿਨ ਦਾ ਚੰਨ
  20. ਦਰਦ ਦਾ ਮਿੱਟੀ ਰੰਗ
  21. ਮਾਰਚਾ
  22. ਗੋਖੜੂ
  23. ਸ਼ੁਦੈਣ
  24. ਦੁਸ਼ਮਣੀ
  25. ਦੇਵਾ ਸਿੰਘ ਵਾਲੀ
  26. ਫੁੱਲ ਅੱਕ ਦਾ
  27. ਬੰਦੇ ਖਾਣੀਆਂ
  28. ਰਵਾ
  29. ਇਲਾਹੀ ਮੁਹਰ [3]

ਹਵਾਲੇ[ਸੋਧੋ]

  1. ਜਿੰਦਰ, ਖਾਲਿਦ ਫਰਹਾਦ ਧਾਰੀਵਾਲ (2021). ਬੰਦੇ ਖਾਣੀਆਂ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231575-8.
  2. ਜਿੰਦਰ, ਖ਼ਾਲਿਦ ਫ਼ਰਹਾਦ ਧਾਰੀਵਾਲ (2021). ਬੰਦੇ ਖਾਣੀਆਂ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231575-8.
  3. ਜਿੰਦਰ, ਖ਼ਾਲਿਦ ਫ਼ਰਹਾਦ ਧਾਰੀਵਾਲ (2021). ਬੰਦੇ ਖਾਣੀਆਂ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231575-8.