ਬੰਬੇ ਰਕਤ ਸਮੂਹ
ਬੰਬੇ ਰਕਤ ਸਮੂਹ ਰਕਤ ਦੀ ਅਨੋਖੀ ਇੱਕ ਕਿਸਮ ਹੈ। ਇਸ ਰਕਤ ਸਮੂਹ ਦੀ ਖੋਜ ਸਭ ਤੋਂ ਪਹਿਲਾਂ 1952 ਵਿੱਚ ਬੰਬੇ (ਹੁਣ ਮੁੰਬਈ) ਵਿਖੇ ਡਾ. ਵਾਈ. ਐਮ. ਭੇਂਦੇ ਦੁਆਰਾ ਕੀਤੀ ਗਈ।
A ਅਤੇ B ਪ੍ਰਤੀਜਨ ਨੂੰ ਆਪਣੇ ਸਮੀਕਰਣ ਲਈ ਇੱਕ ਹੋਰ ਪ੍ਰਤੀਜਨ H ਦੀ ਮੌਜੂਦਗੀ ਲੋੜੀਂਦੀ ਹੁੰਦੀ ਹੈ, ਜਿਸ ਨੂੰ ਹਾਵੀ ਅਲੀਲ (Hh/ HH) ਨਿਯੰਤਰਿਤ ਕਰਦੀ ਹੈ। ਹਾਲਾਂਕਿ ਤੇਰਾਂ ਹਜ਼ਾਰ ਪਿੱਛੇ ਇੱਕ ਇਨਸਾਨ ਵਿੱਚ ਇਹ ਅਲੀਲ ਅਪ੍ਰਭਾਵੀ ਹੁੰਦੀ ਹੈ, ਇੱਦਾਂ ਦੇ ਇਨਸਾਨ H ਪ੍ਰਤੀਜਨ ਨਹੀਂ ਬਣਾਉਂਦੇ ਤੇ ਇਸ ਕਰ ਕੇ A, B ਜਾਂ AB ਰਕਤ ਸਮੂਹ ਦੇ ਹੁੰਦੇ ਹੋਏ ਵੀ A ਅਤੇ B ਪ੍ਰਤੀਜਨ ਨਹੀਂ ਬਣਾ ਪਾਉਂਦੇ ਤੇ ਆਪਣੇ ਆਪ ਨੂੰ ਸਮਲੱਖਣੀ ਤੌਰ 'ਤੇ O ਰਕਤ ਸਮੂਹ ਵਜੋਂ ਦਰਸ਼ਾਉਂਦੇ ਹਨ। ਇਸ ਖਾਸ ਤਰ੍ਹਾਂ ਦੇ O ਫੀਨੋਟਾਈਪ ਨੂੰ ਬੰਬੇ ਫੀਨੋਟਾਈਪ ਕਹਿੰਦੇ ਹਨ ਕਿਓਂਕਿ ਇਹ ਸਭ ਤੋਂ ਪਹਿਲਾਂ ਬੰਬੇ ਦੇ ਇੱਕ ਪਰਿਵਾਰ ਵਿੱਚ ਪਾਇਆ ਗਿਆ ਸੀ। hh ਹਾਲਾਤ ਨੂੰ ABO ਰਕਤ ਸਮੂਹ ਦੇ ਸਾਰੇ ਅਲੀਲ ਵਿੱਚ ਸੰਚਾਲਕ ਮੰਨਿਆ ਜਾਂਦਾ ਹੈ। ਸੰਚਾਲਕ ਪਿਤ੍ਰੈਕ (gene) ਉਹ ਪਿਤ੍ਰੈਕ ਹੈ ਜੋ ਨਾਨ ਅਲੀਲਿਕ ਪਿਤ੍ਰੈਕ ਦੇ ਸਮੀਕਰਨ ਨੂੰ ਦਬਾਉਂਦਾ ਹੈ। ਇਸ ਆਨੁਵਾੰਸ਼ਿਕ ਪਰਸਪਰ ਕਿਰਿਆ ਨੂੰ ਬੰਬੇ ਘਟਨਾ ਵੀ ਕਹਿੰਦੇ ਹਨ।