ਬੱਸੀ ਪਠਾਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੱਸੀ ਪਠਾਣਾਂ ਸਰਹੰਦ ਨੰਗਲ ਰੇਲਵੇ ਲਾਇਨ ਤੇ ਸਰਹੰਦ ਰੇਲਵੇ ਸਟੇਸ਼ਨ ਦੇ ਉੱਤਰ ਵੱਲ ਪੰਜ ਮੀਲ ਤੇ 30°42 ਐਨ ਅਤੇ 76°28 ਈ ਤੇ ਸਥਿਤ ਹੈ ਅਤੇ ਪੱਕੀ ਸੜਕ ਨਾਲ ਰੋਪੜ ਨਾਲ ਜੁੜਿਆ ਹੋਇਆ ਹੈ। ਇੰਝ ਲੱਗਦਾ ਹੈ ਜਿਵੇਂ ਕਿ ਬੱਸੀ ਪਠਾਣਾਂ ਦੀ ਸਤਥਾਪਨਾ 1540 ਵਿੱਚ ਇੱਕ ਅਫ਼ਗ਼ਾਨ ਮਲਿਕ ਹੈਦਰ ਖਾਨ ਨੇ ਕੀਤੀ ਸੀ ਜਿਹੜਾ ਸ਼ੇਰ ਸ਼ਾਹ ਸੂਰੀ ਦੀ ਹਕੂਮਤ ਦੌਰਾਨ ਇੱਥੇ ਵੱਸ ਗਿਆ ਸੀ 1762 ਤੋਂ 63 ਵਿੱਚ ਸਿੱਖਾਂ ਵੱਲੋਂ ਸਰਹਿੰਦ ਦੀ ਤਬਾਹੀ ਤੋਂ ਬਾਅਦ ਇਸ ਉੱਤੇ ਦੱਨੇਵਾਲਿਆ ਮਿਸਲ ਦੇ ਸ.ਦੀਵਾਨ ਸਿੰਘ ਨੇ ਕਬਜਾ ਕਰ ਲਿਆ ਸੀ। ਮਗਰੋਂ ਇਹ ਮਹਾਰਜਾ ਪਟਿਆਲਾ ਦੇ ਕਬਜੇ ਚ ਚਲਾ ਗਿਆ। ਇਹ ਪਟਿਆਲਾ ਰਿਆਸਤ ਦੀ ਅਮਰਗੜ੍ਹ ਨਿਜ਼ਮਤ ਧ ਦਾ ਮੁੱਖ ਦਫ਼ਤਰ ਰਿਹਾ। ਹਾਲਾਂਕਿ ਸਰਹਿੰਦ ਵਧੇਰੇ ਕੇਂਦਰੀ ਤੌਰ 'ਤੇ ਸਥਿਤ ਹੈ ਪਰ ਸਿੱਖ ਸਰਹਿੰਦ ਨੂੰ ਨਹਿਸ਼ ਮੰਨਦੇ ਹਨ ਇਸ ਲਈ ਸਰਹਿੰਦ ਨਾਲੋਂ ਵਧੇਰੇ ਤਰਜੀਹ ਦਿੰਦੇ ਹੋਏ ਬੱਸੀ ਨੂੰ ਆਪਣਾ ਕੇਂਦਰ ਬਣਾਉਂਦੇ ਰਹੇ ਸਨ।

ਹਵਾਲੇ[ਸੋਧੋ]