ਭਕਤੀ ਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੱਬ ਦੇ ਪ੍ਰਤੀ ਭਕਤੀ ਜਾਂ ਆਸਥਾ ਰੱਖਣ ਵਾਲੇ ਆਚਾਰੀਆਂ ਨੇ ‘ਭਕਤੀ’ ਨੂੰ ਵੀ ਰਸ ਦੀ ਸ਼੍ਰੇਣੀ ’ਚ ਰੱਖਿਆ ਹੈ। ਚਾਹੇ ਮੰਮਟ ਆਦਿ ਪ੍ਰਾਚੀਨ ਆਚਾਰੀਆਂ ਨੇ ‘ਭਕਤੀ’ ਨੂੰ ਦੇਵੀ ਦੇਵਤਾ ਸੰਬੰਧੀ ‘ਰਤੀ’ ’ਚ ਗ੍ਰਹਿਣ ਕੀਤਾ ਹੈ; ਪਰੰਤੂ ਆਚਾਰੀਆ ਰੂਪਗੋ ਸੁਆਮੀ ਨੇ ‘ਭਕਤੀ’ ਨੂੰ ਵੱਖਰਾ ਰਸ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ, “ਭਗਵਾਨ ਭਕਤੀ ਰਸ ਦਾ ਆਲੰਬਨ ਵਿਭਾਵ; ਤੁਲਸੀ, ਚੰਦਨ, ਧੂਪ ਆਦਿ ਉੱਦੀਪਨ ਵਿਭਾਵ: ਵਿਭਾਵ: (ਭਕਤੀ ’ਚ ਮਗਨ ਹੋ ਕੇ) ਨੱਚਣਾ, ਭਜਨ ਗਾਉਣਾ, ਹੁੰਝੂ ਗਿਰਾਨਾ, ਰੋਮਾਂਚ ਆਦਿ ਅਨੁਭਾਵ; ਸੰਸਾਰ ਦੇ ਪ੍ਰਤੀ ਵੈਰਾਗ ਦੀ ਭਾਵਨਾ ਆਦਿ ਵਿਅਭਿਚਾਰਿਭਾਵ ਹਨ। ਇਹਨਾਂ ਦੁਆਰਾ ਅਭਿਵਿਅਕਤ ਭਗਵਾਨਸੰਬੰਧੀ ‘ਰਤੀ’ ਰੂਪ ਸਥਾਈਭਾਵ ਹੀ ‘ਭਕਤੀ’ ਰਸ ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਅਤੇ ਇਹ ਪਰਮ-ਆਨੰਦ ਦਾ ਪ੍ਰਤੱਖ ਗਿਆਨ ਕਰਵਾਉਣ ਵਾਲਾ ਹੁੰਦਾ ਹੈ।