ਭਟਿੱਟਰ
ਦਿੱਖ
ਭਟਿੱਟਰ
ਇਕ ਛੋਟਾ ਜਿਹਾ ਜੰਗਲੀ ਪੰਛੀ ਹੈ। ਇਹ ਤਿੱਤਰ ਦੀ ਜਾਤੀ ਵਿਚੋਂ ਹੈ। ਜਾਲ ਲਾ ਕੇ ਸ਼ਿਕਾਰੀ ਇਸ ਦਾ ਸ਼ਿਕਾਰ ਕਰਦੇ ਹਨ। ਛੋਟੀਆਂ ਝਾੜੀਆਂ, ਫ਼ਸਲਾਂ ਵਿਚ ਲੁਕ ਕੇ ਰਹਿਣ ਵਾਲਾ ਪੰਛੀ ਹੈ। ਇਸ ਦੇ ਮਾਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਕਈ ਧਾਤਾਂ ਹੁੰਦੀਆਂ ਹਨ। ਇਸ ਦੀ ਖੁਰਾਕ ਕੀੜੇ-ਮਕੌੜੇ, ਫ਼ਸਲਾਂ ਦੇ ਦਾਣੇ, ਜੜ੍ਹੀ-ਬੂਟੀਆਂ ਦੇ ਬੀਜ ਆਦਿ ਹਨ । ਇਹ ਆਪਣਾ ਆਲ੍ਹਣਾ ਘਾਹ ਦੀਆਂ ਥੋੜੀਆਂ ਜਿਹੀਆਂ ਤਿੜਾਂ ਨਾਲ ਧਰਤੀ 'ਤੇ ਛੋਟੇ ਜਿਹੇ ਟੋਏ ਵਿਚ ਬਣਾਉਂਦਾ ਹੈ।
ਹੁਣ ਅਸੀਂ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਆਪਣੇ ਚੌਗਿਰਦੇ ਨੂੰ ਦੂਸ਼ਤ ਕਰ ਲਿਆ ਹੈ। ਪੰਛੀਆਂ ਦੇ ਕੁਦਰਤੀ ਰਹਿਣ ਅਤੇ ਵਧਣ-ਫੁੱਲਣ ਦੇ ਵਾਤਾਵਰਣ ਨੂੰ ਨਸ਼ਟ ਕਰ ਦਿੱਤਾ ਹੈ। ਇਸ ਲਈ ਭਟਿੱਟਰਾਂ ਦੇ ਰਹਿਣ ਯੋਗ ਥਾਵਾਂ ਹੀ ਨਹੀਂ ਰਹੀਆਂ। ਇਸ ਤਰ੍ਹਾਂ ਜਿੱਥੇ ਪਹਿਲਾਂ ਭਟਿੱਟਰ ਆਮ ਮਿਲਦੇ ਸਨ,ਉੱਥੇ ਹੁਣ ਭਟਿੱਟਰ, ਸਰਕਾਰੀ ਗ਼ੈਰ-ਆਬਾਦ ਜ਼ਮੀਨਾਂ ਅਤੇ ਜੰਗਲਾਂ ਵਿਚ ਹੀ ਥੋੜ੍ਹੇ-ਬਹੁਤ ਮਿਲਦੇ ਹਨ।[1]
ਹਵਾਲਾ
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar Books Pvt.Ltd. p. 574. ISBN 978-93-82246-99-2.