ਭਾਈ ਸੰਤੋਖ ਸਿੰਘ ਧਰਦਿਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭਾਈ ਸੰਤੋਖ ਸਿੰਘ ਧਰਦਿਓ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਦੇਸ਼ਭਗਤ ਆਗੂ ਸੀ। ਉਹ 1913 ਵਿੱਚ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਹੋਂਦ ਵਿੱਚ ਆਈ ਭਾਰਤੀਆਂ ਦੀ ਇਨਕਲਾਬੀ ਜਥੇਬੰਦੀ ‘ਇੰਡੀਅਨ ਐਸੋਸੀਏਸ਼ਨ ਆਫ ਦਾ ਪੈਸੇਫਿਕ ਕੋਸਟ’ ਦਾ ਬਾਨੀ ਮੈਂਬਰ ਸੀ, ਜੋ ਬਾਅਦ ਵਿਚ ‘ਹਿੰਦੀ ਐਸੋਸੀਏਸ਼ਨ’ ਤੇ ਉਸ ਤੋਂ ਬਾਅਦ ਗ਼ਦਰ ਪਾਰਟੀ ਕਹਿਲਾਈ। ਇਸ ਦੇ ਪਹਿਲੇ ਜਨਰਲ ਸਕੱਤਰ ਲਾਲਾ ਹਰਦਿਆਲ ਸਨ। ਜਦ ਉਹ ਅਮਰੀਕਾ ਛੱਡ ਗਏ ਤਾਂ ਸੰਤੋਖ ਸਿੰਘ ਧਰਦਿਓ ਨੂੰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਗਈ ਸੀ। ਉਹ 1926 ਵਿੱਚ ਪੰਜਾਬ ਵਿੱਚ ਇਨਕਲਾਬੀ ਲਹਿਰ ਦੇ ਪਰਚੇ 'ਕਿਰਤੀ' ਦਾ ਵੀ ਮੋਢੀ ਸੰਪਾਦਕ ਸੀ।

ਜੀਵਨੀ[ਸੋਧੋ]

ਪਿੰਡ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਿੰਘਾਪੁਰ ਵਿੱਚ ਹਾਰਬਰ ਪੁਲਿਸ ਦੇ ਮੁਲਾਜ਼ਮ ਸ. ਜਵਾਲਾ ਸਿੰਘ ਰੰਧਾਵਾ ਦੇ ਘਰ 1892 ਨੂੰ ਭਾਈ ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਸਿੰਘਾਪੁਰ ਹੀ ਉਨ੍ਹਾਂ ਨੇ ਅੰਗਰੇਜ਼ੀ ਮਾਧਿਅਮ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ।[1]

ਹਵਾਲੇ[ਸੋਧੋ]