ਭਾਰਤੀ ਅੰਗਰੇਜ਼ੀ
ਭਾਰਤੀ ਅੰਗਰੇਜ਼ੀ (ਅੰਗਰੇਜ਼ੀ: Indian English) ਅੰਗਰੇਜ਼ੀ ਦਾ ਇੱਕ ਰੂਪ ਹੈ ਜੋ ਭਾਰਤੀ ਉੱਪਮਹਾਂਦੀਪ ਵਿੱਚ ਪ੍ਰਚੱਲਿਤ ਹੈ।[1] ਅੰਗਰੇਜ਼ੀ ਭਾਰਤ ਦੀ ਇੱਕ ਸੰਪਰਕ ਭਾਸ਼ਾ ਹੈ ਜੋ ਇੱਥੋਂ ਦੇ ਸੱਭਿਆਚਾਰਕ ਅਤੇ ਰਾਜਸੀ ਤੌਰ ਉੱਤੇ ਉੱਚੇ ਵਰਗ ਦੁਆਰਾ ਵਰਤੀ ਜਾਂਦੀ ਹੈ। ਇਸ ਭਾਸ਼ਾ ਉੱਤੇ ਪਕੜ ਰੱਖਣ ਵਾਲੇ ਬੁਲਾਰਿਆਂ ਨੂੰ ਆਰਥਕ ਅਤੇ ਸਮਾਜਕ ਤੌਰ ਉੱਤੇ ਫ਼ਾਇਦਾ ਹੁੰਦਾ ਹੈ।[2]
ਚਾਹੇ ਅੰਗਰੇਜ਼ੀ ਭਾਰਤੀ ਦੀ ਇੱਕ ਸਰਕਾਰੀ ਭਾਸ਼ਾ ਹੈ, ਇਹ ਸਿਰਫ਼ ਕੁਝ ਲੱਖ ਭਾਰਤੀਆਂ ਦੀ ਪਹਿਲੀ ਭਾਸ਼ਾ ਹੈ।[3][4][5][6][7]
ਭਾਰਤੀ ਲੋਕ ਭਾਰਤੀ ਅੰਕ ਪ੍ਰਣਾਲੀ(ਲੱਖ, ਕਰੋੜ) ਦੀ ਵਰਤੋਂ ਕਰਦੇ ਹਨ। ਭਾਰਤੀ ਅੰਗਰੇਜ਼ੀ ਵਿੱਚ ਹੋਰਨਾਂ ਭਾਸ਼ਾਵਾਂ ਦੇ ਮੁਹਾਵਰੇ ਅਤੇ ਅਖਾਣ ਵੀ ਸ਼ਾਮਿਲ ਹੋ ਗਏ ਹਨ।
ਇਤਿਹਾਸ
[ਸੋਧੋ]1830ਵਿਆਂ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੌਰਾਨ ਅੰਗਰੇਜ਼ੀ ਵਿੱਚ ਆਮ ਲੋਕਾਂ ਦੀ ਸਿੱਖਿਆ ਸ਼ੁਰੂ ਹੋਈ। 1937 ਵਿੱਚ ਫ਼ਾਰਸੀ ਦੀ ਜਗ੍ਹਾ ਉੱਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ। ਭਾਰਤ ਵਿੱਚ ਅੰਗਰੇਜ਼ੀ ਅਤੇ ਸਿੱਖਿਆ ਦੇ ਪੱਛਮੀ ਸੰਕਲਪ ਲਿਆਉਣ ਵਿੱਚ ਲਾਰਡ ਮਕਾਲੇ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਉਸਨੇ ਫ਼ਾਰਸੀ ਦੀ ਜਗ੍ਹਾ ਉੱਤੇ ਅੰਗਰੇਜ਼ੀ, ਸਾਰੇ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਅਤੇ ਅੰਗਰੇਜ਼ੀ ਬੋਲਣ ਵਾਲੇ ਭਾਰਤੀ ਅਧਿਆਪਕਾਂ ਦੀ ਸਿਖਲਾਈ ਦਾ ਸਮਰਥਨ ਕੀਤਾ।[8] 1840ਵਿਆਂ ਅਤੇ 1850ਵਿਆਂ ਦੌਰਾਨ ਬਰਤਾਨਵੀ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਾਈਮਰੀ, ਮਿਡਲ ਅਤੇ ਹਾਈ ਸਕੂਲ ਖੋਲੇ ਗਏ, ਇਹਨਾਂ ਵਿੱਚੋਂ ਜ਼ਿਆਦਾਤਰ ਸਕੂਲਾਂ ਵਿੱਚ ਕੁਝ ਵਿਸ਼ੇ ਅੰਗਰੇਜ਼ੀ ਵਿੱਚ ਪੜ੍ਹਾਉਣ ਦੀ ਸਹਲੂਤ ਮੌਜੂਦ ਸੀ। 1857 ਵਿੱਚ ਕੰਪਨੀ ਦਾ ਸ਼ਾਸਨ ਖ਼ਤਮ ਹੋਣ ਤੋਂ ਬਿਲਕੁਲ ਪਹਿਲਾਂ ਲੰਡਨ ਯੂਨੀਵਰਸਿਟੀ ਨੂੰ ਮਾਡਲ ਮੰਨਕੇ ਬੰਬੇ, ਮਦਰਾਸ ਅਤੇ ਕਲਕੱਤਾ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ। ਇਸ ਤੋਂ ਬਾਅਦ ਬਰਤਾਨਵੀ ਰਾਜ ਆਉਣ ਦੇ ਨਾਲ 1858 ਤੋਂ 1947 ਪੂਰੇ ਭਾਰਤ ਵਿੱਚ ਅੰਗਰੇਜ਼ੀ ਦੀ ਵਰਤੋਂ ਵੱਡੇ ਪੱਧਰ ਉੱਤੇ ਹੋਣ ਲੱਗੀ। 1947 ਵਿੱਚ ਭਾਰਤ ਦੇ ਆਜ਼ਾਦ ਹੋਣ ਸਮੇਂ ਅੰਗਰੇਜ਼ੀ ਭਾਰਤ ਦੀ ਇੱਕੋ-ਇੱਕ ਸੰਪਰਕ ਭਾਸ਼ਾ ਸੀ।
ਹਵਾਲੇ
[ਸੋਧੋ]- ↑ Sedlatschek 2009, p. 1: Today many regional varieties of English, or Englishes exist around the globe and are slowly but steadily gaining recognition. Indian English (IndE) is one of the oldest.
- ↑ Aatish Taseer (March 19, 2015). "How English Ruined Indian Literature". The New York Times. Retrieved March 21, 2015.
It has created a linguistic line as unbreachable as the color line once was in the United States.
- ↑ Census of India's Indian Census, Issue 25, 2003, pp 8–10, (Feature: Languages of West Bengal in Census and Surveys, Bilingualism and Trilingualism).
- ↑ FAMILY-WISE GROUPING OF THE 122 SCHEDULED AND NON-SCHEDULED LANGUAGES – 2001 Census of India
- ↑ Tropf, Herbert S. 2005. India and its Languages Archived 2008-03-08 at the Wayback Machine.. Siemens AG, Munich
- ↑ For the distinction between "English Speakers," and "English Users," please see: TESOL-India (Teachers of English to Speakers of Other Languages)], India: World's Second Largest English-Speaking Country Archived 2010-12-04 at the Wayback Machine.. Their article explains the difference between the 350 million number mentioned in a previous version of this Wikipedia article and the current number:
"Wikipedia's India estimate of 350 million includes two categories – "English Speakers" and "English Users". The distinction between the Speakers and Users is that Users only know how to read English words while Speakers know how to read English, understand spoken English as well as form their own sentences to converse in English. The distinction becomes clear when you consider China's numbers. China has over 200 million that can read English words but, as anyone can see on the streets of China, only a few million are English speakers."
- ↑ An analysis of the 2001 Census of India, published in 2010 Archived 2011-05-04 at the Wayback Machine., concluded that approximately 86 million Indians reported English as their second language, and another 39 million reported it as their third language. No data was available whether these individuals were English speakers or users.
- ↑ John MacKenzie, "A family empire," BBC History Magazine (Jan 2013)