ਭਾਰਤੀ ਕਾਵਿ ਸ਼ਾਸਤਰ ਅਨੁਸਾਰ ਕਾਵਿ ਦੇ ਪ੍ਰਯੋਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਵਿ ਦੇ ਪ੍ਰਯੋਜਨ[ਸੋਧੋ]

'ਕਾਵਿ ਦੇ ਪ੍ਰਯੋਜਨ' ਸੰਬੰਧੀ ਵਿਚਾਰ ਕਰਦੇ ਹੋਏ ਪ੍ਰੋ. ਸ਼ੁਕਦੇਵ ਸ਼ਰਮਾ ਆਪਣੀ ਪੁਸਤਕ 'ਭਾਰਤੀ ਕਾਵਿ ਸ਼ਾਸਤਰ' ਵਿੱਚ ਲਿਖਦੇ ਹਨ ਕਿ ਆਦਿ ਸਮੇਂ ਤੋਂ ਹੀ ਮਨੁੱਖ ਦਾ ਸਹਿਜ ਸੁਭਾਅ ਰਿਹਾ ਹੈ ਕਿ ਉਹ ਕਿਸੇ ਵਿਸ਼ੇਸ਼ ਪ੍ਰਯੋਜਨ ਉਦੇਸ਼ ਜਾਂ ਲਾਭ ਦੀ ਪ੍ਰਾਪਤੀ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਕਰਨ ਲਈ ਤਿਆਰ ਨਹੀਂ ਹੁੰਦਾ  ਹੈ | ਪ੍ਰੋ. ਸ਼ੁਕਦੇਵ ਸ਼ਰਮਾ ਆਪਣੇ ਇਸ ਕਥਨ ਦੀ ਪ੍ਰੋ੍ੜ੍ਹਤਾ ਹਿੱਤ ਆਪਣੇ ਲੇਖ ਵਿੱਚ ਸੰਸਕ੍ਰਿਤ ਭਾਸ਼ਾ ਦੀ ਇੱਕ ਕਹਾਵਤ ਦਾ ਹਵਾਲਾ ਵੀ ਦਿੰਦੇ ਹਨ ਕਿ...."ਮੁਰਖ ਦੀ ਪ੍ਰਵ੍ਰਿਤੀ ਬਿਨਾਂ ਕਿਸੇ ਉਦੇਸ਼ ਤੋਂ ਨਹੀਂ ਹੁੰਦੀ ਹੈ | ਸੋ ਹਰ ਕਾਵਿ/ਸਾਹਿਤ ਰਚਨਾ ਲਿਖਣ ਦਾ ਵੀ ਕੋਈ ਨਾ ਕੋਈ ਪ੍ਰਯੋਜਨ ਅਥਵਾ ਮਨੋਰਥ ਜਰੂਰ ਹੋਣਾ ਚਾਹੀਦਾ ਹੈ|

ਚਾਰ ਅਨੁਬੰਧ[ਸੋਧੋ]

............... 1) ਅਧਿਕਾਰੀ: ਕਾਵਿ- ਸ਼ਾਸਤਰ ਦੇ ਮੂਲ ਤੱਤਾਂ ਨੂੰ ਜਾਣਨ ਦੇ ਚਾਹਵਾਨ | 2) ਵਿਸ਼ਾ: ਰਚਨਾ ਵਿੱਚ ਬਿਆਨ ਕੀਤੀ ਜਾਣ ਵਾਲੀ ਸਮੱਗਰੀ | 3) ਸੰਬੰਧ: ਵਿਸ਼ੇ ਅਤੇ ਪ੍ਰਯੋਜਨ ਦੇ ਕਾਰਜ ਅਤੇ ਕਾਰਣ ਦਾ ਭਾਵ | 4) ਪ੍ਰਯੋਜਨ: ਕਾਵਿ ਜਾਂ ਰਚਨਾ ਨੂੰ ਲਿਖਣ ਜਾਂ ਪੜ੍ਹਨ ਤੋਂ ਹੋਣ ਵਾਲੀ ਪ੍ਰਾਪਤੀ   ਪ੍ਰਯੋਜਨ ਹੈ |

ਵੱਖ-ਵੱਖ ਅਚਾਰੀਆਂ ਦੇ ਵੱਖ- ਵੱਖ ਵਿਚਾਰ[ਸੋਧੋ]

  • 'ਭਾਮਹ ਅਨੁਸਾਰ' ਉਤਮ ਕਾਵਿ ਦੀ ਰਚਨਾ ਕਰਨ ਅਤੇ ਪੜ੍ਹਨ ਨਾਲ ਚਤੁਰਵਰਗ ਤੋਂ ਇਲਾਵਾ ਜਸ ਅਤੇ ਪ੍ਰੀਤੀ (ਸਹਿਜ ਅਤੇ ਸਵੈ ਆਨੰਦ) ਦਾ ਲਾਭ ਹੁੰਦਾ ਹੈ | ਭੋਜ ਨੇ ਵੀ ਆਪਣੇ ਗ੍ਰੰਥ ' ਸਰਸਵਤੀ ਕੰਠਾਭਰਣ ' ਵਿੱਚ ਜਸ ਅਤੇ ਆਨੰਦ ਨੂੰ ਹੀ ਕਾਵਿ ਦੇ ਪ੍ਰਯੋਜਨ ਮੰਨਿਆ ਹੈ |
  •  ਕੁੰਤਕ, ਰਾਮਚੰਦ੍ਰ -ਗੁਣਚੰਦ੍ਰ ਅਨੁਸਾਰ "ਚਤੁਰਵਰਗ" (ਧਰਮ,ਅਰਥ,ਕਾਮ, ਮੋਕਸ਼) ਕਾਵਿ ਦਾ ਪ੍ਰਮੁੱਖ ਪਯੋਜਨ ਹੈ | ਆਚਾਰੀਆ "ਰੁਦ੍ਰਟ" ਨੇ ਕਾਵਿਆਲੰਕਾਰ ਵਿੱਚ ਚਤੁਰਵਰਗ ਨੂੰ ਹੀ ਕਾਵਿ ਦਾ ਪ੍ਰਯੋਜਨ ਮੰਨਿਆ ਹੈ |
  • ਵਕ੍ਰੋਕਤਿਜੀਵਿਤਮ ਦੇ ਕਰਤਾ ਅਨੁਸਾਰ ਆਨੰਦਅਨੁਭੂਤੀਰੂਪ ਚਮਤਕਾਰ ਕਾਵਿ ਦਾ ਪ੍ਰਯੋਜਨ ਹੈ |
  • ਕਾਵਿਆਨੁਸ਼ਾਸਤਨ ਦੇ ਕਰਤਾ ਭਾਗਵਟ ਨੇ " ਆਨੰਦ ਦੀ ਪ੍ਰਾਪਤੀ, ਅਨਰਥ  ਨੂੰ ਦੂਰ ਕਰਨਾ, ਵਿਵਹਾਰ ਦਾ ਗਿਆਨ, ਤ੍ਰਿਵਰਗ (ਧਰਮ,ਅਰਥ, ਕਾਮ) ਦਾ ਲੋਭ, ਕਾਂਤਾ (ਔਰਤ) ਵਰਗਾ (ਸਨੇਹ ਭਰਿਆ ਹਿਤਕਾਰੀ) ਉਪਦੇਸ਼ ਅਤੇ ਜਸ ਛੇ ਹੀ ਪ੍ਰਯੋਜਨ ਮੰਨੇ ਹਨ |
  • ਅਗਨੀਪੁਰਾਣ ਕਰਤਾ ਨੇ ਪੁਰੂਸ਼ਾਰਥ ਚਤੁਸ਼ਟਯ: ਧਰਮ ਅਰਥ ਕਾਮ ਮੋਕਸ਼ ਵਿਚੋਂ ਤ੍ਰਿਵਰਗਅਰਥ ' ਕਾਮੂੰ ' ਨੂੰ ਹੀ ਨਾਟਯ (ਕਾਵਿ) ਦਾ ਪ੍ਰਯੋਜਨ ਮੰਨੇ ਹਨ |
  • ਮੰਮਟ ਨੇ ਉਪਦੇਸ਼ ਦੇ ਤਿੰਨ ਭੇਦ ਮੰਨੇ ਹਨ:

1) ਪ੍ਰਭੂਸੰਮਿਤ 2) ਸੁਹ੍ਰਿਤਸੰਮਿਤ 3) ਕਾਂਤਾਸੰਮਿਤ

  • ਰਸਗੰਗਾਧਰ ਦੇ ਕਰਤਾ ਆਚਾਰੀਆ ਜਗਨਨਾਥ ਅਨੁਸਾਰ 'ਜਸ,ਪਰਮ, ਆਨੰਦ, ਗੁਰੂ, ਰਾਜਾ ਅਤੇ ਦੇਵਤਾ ਦੀ ਕਿਰਪਾ ਆਦਿ ਕਾਵਿ ਦੇ ਪ੍ਰਯਿਜਨ ਹਨ |
  • ਕਾਵਿ ਦੇ ਪ੍ਰਯੋਜਨ ਬਾਰੇ ਸਭ ਤੋਂ ਪਹਿਲਾਂ ਚਰਚਾ ਨੇ ਨਾਟਯਸ਼ਾਸਤਰ ਵਿੱਚ ਕੀਤੀ |
  • ਕੁਝ ਆਚਾਰੀਆ ਚਤੁਰਵਰਗ ਤੋਂ ਇਲਾਵਾ ਜਸ ਅਤੇ ਚੰਗੇ ਉਪਦੇਸ਼ ਨੂੰ ਵੀ ਕਾਵਿ ਦਾ ਪ੍ਰਯੋਜਨ ਮੰਨਦੇ ਹਨ |
  • ਕੁਝ ਆਚਾਰੀਆ ਜਸ ਨੂੰ ਹੀ ਕਾਵਿ ਦਾ ਪ੍ਰਮੁੱਖ ਪ੍ਰਯੋਜਨ ਮੰਨਦੇ ਹਨ |