ਭਾਰਤੀ ਕਾਵਿ ਸ਼ਾਸਤਰ ਦੀ ਉਤਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ-ਪਛਾਣ[ਸੋਧੋ]

              ਆਮਤੌਰ ਤੇ ਕਿਹਾ ਜਾਂਦਾ ਹੈ ਕਿ ਸ਼੍ਰਿਸ਼ਟੀ ਦੇ ਸਾਰੇ ਜੀਵ-ਜੰਤੂਆਂ ਨਾਲੇ ਮਨੁੱਖ ਦੀ ਵਿਸ਼ੇਸਤਾ ਜਿਥੇ ਸੇਚਣ,ਸਮਝਣ ਅਤੇ ਵਿਚਾਰਨ ਦੀ ਸ਼ਕਤੀ ਵਿੱਚ ਹੈ,ਉੱਥੇ ਇਸ ਮਨੁੱਖ ਦੀ ਵਿੱਲਖਣਤਾ ਕਲਾਤਮਕ ਵਸਤੂਆਂ ਨੂੰ ਘੜਨ,ਰਚਨ ਅਤੇ ਮਾਣਨ ਦੀ ਰੁਚੀ ਵਿੱਚ ਵੀ ਹੈ।

              ਸਾਹਿਤ ਦੀਆਂ ਅਨੇਕ ਵਿਧਾਵਾ ਚ ਕਾਵਿ ਨਾਮਕ ਵਿਧਾ ਦੀ ਰਚਨਾ,ਕਵੀ ਦੇ ਆਂਤਰਿਕ ਭਾਵਾਂ, ਮਨੋਦ੍ਰਵੇਗਾਂ ਅਤੇ ਸ਼ੰਵੇਗਾਂ ਦੇ ਪ੍ਰਸਫੁਟਿਤ ਹੋਣ ਅਤੇ ਬੌਧਿਕ ਵਿਕਾਸ ਦਾ ਸਿੱਟਾ ਹੈ। ਕਾਵਿ ਦੀ ਰਚਨਾ ਕਰਨ ਲਈ ਹਿਰਦੇ ਦੇ ਭਾਵਾਂ ਦਾ ਪ੍ਰਸਫਟਿਤ ਹੋਣਾ,ਵਿਸ਼ੈ ਸੰਬੰਧੀ ਸਾਮਗਰੀ  ਦੀ ਉਪਸਥਿਤੀ,ਭਾਵਾਂ,ਨੂੰ ਅਭਿਵਿਅਕਤ ਕਰਨ ਚ ਸਮਰਥ ਸ਼ੁੱਧ ਭਾਸ਼ਾ,ਵਿਸ਼ੈ ਨੂੰ ਪ੍ਰਤਿਪਾਦਿਤ ਕਰਨ ਲਈ ਕਵੀ ਦੀ ਪ੍ਰਵਿੱਰਤੀ  ਆਦਿ ਕਾਵਿਗਤ ਸਾਰੇ ਤੱਤਾਂ ਦੀ ਮੌਜੂਦਗੀ ਅਤਿ ਜ਼ਰੂਰੀ ਹੈ।[1]

              ਉਕਤ ਤੱਤਾਂ ਵਿੱਚੋਂ ਕਿਸੇ ਵੀ ਤੱਤ ਦੀ ਗ਼ੈਰ-ਹਾਜਰੀ ਚ ਕਾਵਿ ਦੀ ਰਚਨਾ ਨਹੀਂ ਹੋ ਸਕਦੀ ਹੈ।

             ਪਰ ਇੱਕ ਗੱਲ ਸਰਬ-ਸਿੱਧ ਹੈ ਕਿ ਆਲੋਚਨਾ ਦੇ ਸਿਧਾਂਤ ਉਲੀਕਰਣ ਤੋਂ ਪਹਿਲਾਂ ਕੁਝ ਲੰਗੇ ਕਾਵਿ-ਗ੍ਰੰਥਾਂ ਦੀ ਰਚਨਾ ਹੋਈ ਹੋਵੇਗੀ। ਕਵਿਤਾ ਦੀ ਲੋਕਪ੍ਰਿਅਤਾ ਤੋਂ ਉਪਰੰਤ ਹੀ ਵਿਦਵਾਨ ਉਨ੍ਹਾਂ ਬਾਰੇ ਸਥਾਪਿਤ ਕਰਦੇ ਹਨ,ਜਿਹੜੇ ਬਾਅਦ ਵਿੱਚ ਆਲੋਚਨਾ ਦੇ ਸਿਧਾਂਤ ਬਣ ਜਾਦੇ ਹਨ।[2]

ਵੈਦਿਕ ਯੁਗ[ਸੋਧੋ]

  ਵੈਦਿਕ ਯੁਗ ਵਿੱਚ ਕਵਿਤਾ ਤਾਂ ਰਚੀ ਜਾਂਦੀ ਪਰ ਉਹ ਲੌਕਿਕ ਕਵਿਤਾ ਨਾ ਬਣ ਸਕੀ।ਲੌਕਿਕ ਕਵਿਤਾ ਦੀ ਵੰਨਗੀ ਤਂ ਸਭ ਤੋਂ ਪਹਿਲਾ ਸਾਨੂੰ ਮਹਾਭਾਰਤ ਤੇ ਰਾਮਾਇਣ ਵਿੱਚ ਮਿਲਦੀ ਹੈ। ਇਹ ਸਾਡੇ ਪਹਿਲੇ ਮਹਾ ਕਾਵਿ ਹਨ,ਜਿਵੇਂ ਗ੍ਰੀਸ-ਵਾਸੀ ਹੋਮਰ ਦੇ ਮਹਾ  ਕਾਵਿ ਇਲੀਅਡ ਤੇ ਉਡੀਸੀ ਸਨ।

            ਹੇਮਰ ਤੇ ਮਹਾਭਾਰਤ ਦੇ ਰਚੈਤਾ ਵਿਆਸ ਲਗਪਗ ਸਮਕਾਲੀ ਹੀ ਸਨ।ਅੰਗਰੇਜ਼ੀ ਦੀ ਸ਼ਬਦਾਵਲੀ ਅਨੁਸਾਰ ਮਹਾਭਾਰਤ-ਰਾਮਾਇਣ ਗਰੇਟ ਰੋਮਾਸ ਹੀ ਹਨ।ਮਹਾਭਾਰਤ –ਰਾਮਾਇਣ ਚੌਥੀ ਸਦੀ ਪੂਰਬ-ਈਸਵੀ ਵਿੱਚ ਰਚੇ ਗਏ ਮੰਨੇ ਜਾਂਦੇ ਹਨ।

           ਇਹਨਾਂ ਹੀ ਸਮਿਆ ਵਿੱਚ ਅਰਥਾਤ ਚੌਥੀ-ਪੰਜਵੀ ਸਦੀ ਪੂਰਬ-ਈਸਵੀ ਦੇ ਨੇੜੇ-ਨੇੜੇ ਦੋ ਹੋਰ ਮਸ਼ਹੂਰ ਗ੍ਰੰਥ ਰਚੇ ਗਏ, ਇੱਕ ਯਾਸਕ ਦਾ ਨਿਰੁਕਤ ਅਤੇ ਦੂਸਰਾ ਪਾਣਿਨੀ ਦੀ ਅਸ਼ਟਾਧਿਆਈ। ਪਹਿਲੇ ਵਿੱਚ ਵੇਦਾ ਦੀ ਵਿਆਖਿਆ ਤੇ ਨਿਯੁਕਤੀ ਹੈ ਅਤੇ ਦੂਸਰੇ ਸੰਸਕ੍ਰਿਤ ਵਿਆਕਰਣ ਹੈ।[3]

ਅਗਨੀ-ਪੁਰਾਣ ਦੀ ਰਚਨਾ:-[ਸੋਧੋ]

                 ਕਈ ਵਿਦਵਾਨ ਇਹ ਗੱਲ ਮੰਨਦੇ  ਹਨ ਕਿ ਅਗਨੀ-ਪੁਰਾਨ ਦਾ ਸਾਹਿੱਤਕ ਭਾਗ ਭਾਰਤੀ ਆਲੋਚਨਾ ਦਾ ਸਭ ਤੋਂ ਪਹਿਲਾ ਗ੍ਰੰਥ ਹੈ। ਇਸ ਗ੍ਰੰਥ ਵਿੱਚ ਕਾਵਿ ਦੇ ਪ੍ਰਕਾਰ,ਨਾਟਕ ਦੀ ਕਲਾ,ਰਸ,ਨਾਇਕ-ਨਾਇਕਾ ਭੇਦ,ਰੀਤੀ,ਐਕਟਿੰਗ ਦੇ ਪ੍ਰਕਾਰ,ਅਲੰਕਾਰ,ਕਾਵਿ ਦੋਸ ਆਦਿ  ਸਾਰੇ ਅੰਗ ਹਨ।[3]

ਭਰਤਮੁਨੀ ਦਾ ਨਾਟਯ ਸ਼ਾਸਤਰ[ਸੋਧੋ]

              ਨਾਟਯ ਸ਼ਾਸਤਰ ਹੀ ਪਹਿਲੀ ਆਲੋਚਨਾ ਪੁਸਤਕ ਜਿਸ ਵਿੱਚ ਭਾਰਤੀ ਆਲੋਚਨਾ ਦੇ ਬਹੁਤ ਪ੍ਰਸਿੱਧ ਸੰਕਲਪ ਕਾਵਿ-ਰਸ ਬਾਰੇ ਪਹਿਲੀ ਵਾਰ ਵਿਗਿਆਨਿਕ ਚਰਚਾ ਹੋਈ।ਇਸ ਗ੍ਰੰਥ ਦੇ ਹਥ ਲਿਖਤਾ ਖਰੜਾ ਵੀ ਅਡੋ ਅੱਡ ਹਨ। ਉਤਰੀ ਭਾਰਤ ਦੇ ਪਾਠ ਅਨੁਸਾਰ ਇਸ ਵਿੱਚ 37 ਅਧਿਆਇ ਹਨ ਦੱਖਣੀ ਭਾਰਤ ਦੇ ਪਾਠ ਅਨੁਸਾਰ ਇਸ ਵਿੱਚ 36 ਅਧਿਆਇ ਹਨ।

1.       .ਸ਼ੁਰੂ ਵਿੱਚ ਨਾਟਕ ਨੂੰ ਪੰਜਵਾਂ ਵੇਦ ਮੰਨ ਬ੍ਰਹਮਾ ਜੀ ਨੇ ਭਰਤਮਨੀ ਨੂੰ ਸਿੱਖਿਆ ਦਿਤੀ ਹੈ।

2.       ਥੀਏਟਰ ਦੀ ਉਸਾਰੀ ਅਤੇ ਬਣਤਰ

3.       ਨਾਟਕੀ ਥੀਏਟਰ ਦੀਆ ਦੇਵੀਆ ਦੀ ਪੂਜਾ ਬਾਰੇ

4.       ਤਾਂਡਵ ਨਿਰਤ ਤੇ ਉਸ ਦੀ ਤਕਨੀਕ

5.       ਪੂਰਵ-ਰੰਗ ਮੰਗਲਾਚਰਨ

6.       ਰਸਾ ਦਾ ਵਰਣਨ

7.       ਭਾਵ, ਸਥਾਈ ਭਾਵ

8.       ਚਾਰ ਤਰ੍ਹਾਂ ਦੀ ਐਕਟਿੰਗ

9.       ਹੱਥ,ਛਾਤੀ ਤੇ ਲੱਕ ਦੀਆਂ ਨਿਰਤ ਸਮੇਂ ਅਦਾਵਾਂ

10.   ਮੁਦ੍ਰਾਵਾਂ ਤੇ ਚਾਲ ਗਤੀਆਂ ਬਾਰੇ ਸਿੱਖਿਆ

11.   ਮੁਦ੍ਰਾਵਾਂ ਤੇ ਚਾਲ ਗਤੀਆਂ ਬਾਰੇ ਸਿੱਖਿਆ

12.   ਦੇਵੀ-ਦੇਵਤੀਆਂ ਰਾਜਿਆਂ ਦੀ ਨਾਟਕ ਵਿੱਚ ਸ਼ਮੂਲੀਅਤ ਬਾਰੇ ਵਿਚਾਰ

13.   ਨਾਟਕੀ ਪਹਿਰਾਵਾ,ਉਪਭਾਸ਼ਾ,ਉਚਾਰਣ-ਲਹਿਜੇ ਬਾਰੇ ਚਾਰ ਪ੍ਰਵਿਰਤੀਆ

14.   ਛੰਦ-ਵਿਧਾਨ

15.   ਛੰਦ-ਵਿਧਾਨ

16.   ਕਾਵਿ ਦੇ ਲੱਛਣ, ਪਰਿਭਾਸਾ,ਅਲੰਕਾਰ,ਕਾਵਿ ਦੋਸ਼, ਕਾਵਿ ਗੁਣ

17.   ਪ੍ਰਾਕ੍ਰਿਤ ਭਾਸ਼ਾਵਾਂ

18.   ਦਸ ਤਰ੍ਹਾਂ ਦੇ ਰੂਪਕਾ ਦਾ ਵਰਣਨ

19.   ਨਾਟਕੀ ਪਲਾਟ, ਪੰਜ ਸੰਧੀਆ

20.   ਚਾਰ ਵ੍ਰਿਤੀਆ

21.   ਐਕਟਰਾ ਦੇ ਪਹਿਰਾਵੇ ਅਤੇ ਗਹਿਣੇ

22.   ਪੁਰਸ ਪਾਤਰ,ਇਸਤਰੀ-ਪਾਤਰ ਅਨੁਸਾਰ ਹਾਵਾਂ ਭਾਵਾਂ ਦੀ ਪੇਸ਼ਕਾਰੀ, ਪ੍ਰੇਮ ਦੀਆਂ ਦਸ ਅਵਥਾਵਾ, ਨਾਇਕਾ ਦੇ ਦਸ ਭੇਦ

23.   ਪਿਆਰ ਦੀ ਸਫਲਤਾ ਦੇ ਤਰੀਕੇ, ਵਿਚੋਲੇ

24.   ਨਾਇਕ ਨਾਇਕਾ ਭੇਦ

25.   ਐਕਟਿੰਗ ਲਈ ਹਿਦਾਇਤਾਂ

26.   ਲਿੰਗ,ਉਮਰ,ਯੋਗਤਾ ਅਨੁਸਾਰ ਨਾਟਕ-ਮੰਡਲੀ ਦੇ ਪਾਤਰਾਂ ਨੂੰ ਪਾਰਟੀ ਦੇਣੇ

27.   ਨਾਟਕੀ ਦਰਸ਼ਕਾਂ ਤੇ ਆਲੋਚਕਾ ਦੀ ਕਾਬਲੀਅਤ

28.   ਸੰਗੀਤਕ ਸਾਜ਼

29.   -34. ਕੰਠ ਸੰਗੀਤ ਤੇ ਸਾਜ਼ ਸੰਗੀਤ

    35.ਨਾਟਕਮੰਡਲੀ ਦਾ ਮੈਬਰਾ ਦੀਆਂ ਯੋਗਤਾਵਾਂ

    36.-37.ਨਾਟਯ ਸ਼ਾਸਤਰ ਦਾ ਧਰਤੀ ਉਤੇ ਉਦੈ ਅਤੇ ਪ੍ਰਚਾਰ

                  ਉਪਰੋਕਤ ਵੇਰਵੇ ਤੋਂ ਜ਼ਾਹਰ ਹੁੰਦਾ ਹੈ ਕਿ ਨਾਟਯਸ਼ਾਸਤਰ ਦਾ ਮੁੱਖ ਵਿਸ਼ਾ ਨਾਟਕੀ ਆਲੋਚਨਾ ਹੈ ਅਤੇ ਕਾਵਿ ਦੀ ਆਲੋਚਨਾ ਦੇ ਅੰਗ ਬਾਰੇ ਭਾਵੇਂ ਕਾਫੀ ਨਿਰੂਪਂਣ ਕੀਤਾ ਗਿਆ ਹੈ,ਪਰ ਉਹ ਮੁਕਾਬਲਤਕ ਥੋੜਾ ਹੈ।[4]

ਭਾਰਤੀ ਕਾਵਿ-ਸ਼ਾਸਤਰ ਦੇ ਪ੍ਮੁੱਖ ਆਚਾਰੀਆ[ਸੋਧੋ]

ਆਚਾਰੀਆ ਦਾ ਨਾਮ                     ਗ੍ਰੰਥ ਦਾ ਨਾਮ                       ਰਚਨਾ ਕਾਲ

  1. ਭਰਤ ਮੁਨੀ                 ਨਾਟਯ ਸ਼ਾਸਤਰ                   ਪਹਿਲੀ ਸਦੀ ਈਸਵੀਂ
  2. ਭਾਮਹ                       ਕਾਵਿ ਆਲੰਕਾਰ                     ਛੇਵੀਂ ਸਦੀ ਈ.
  3. ਦੰਡੀ                       ਕਾਵਿਆਦਰਸ਼                       ਛੇਵੀਂ ਸੱਤਵੀਂ ਸਦੀ ਈ.
  4. ਉਦਭਟ                   ਕਾਵਿਆਲੰਕਾਰ ਸਾਰ ਸੰਗ੍ਰਹਿ       ਅੱਠਵੀਂ ਸਦੀ ਈ.
  5. ਵਾਮਨ                     ਕਾਵਿਆਲੰਕਾਰ ਸੂਤ੍ਵਵਿਤੀ           ਨੌਵੀ ਸਦੀ ਈ.
  6. ਆਨੰਦ ਵਰਧਨ            ਧਵਨਿਆਲੋਕ                          ਨੌਵੀਂ ਸਦੀ ਈ.
  7. ਕੁੰਤਕ                       ਵਕ੍ਰੋਕਤਿ ਜੀਵਿਤ                   ਦਸਵੀਂ-ਗਿਆਰਵੀਂ ਸਦੀ ਈ.
  8. ਮੰਮਟ                     ਕਾਵਯ ਪ੍ਕਾਸ                       ਗਿਆਰਵੀਂ ਸਦੀ ਈ.
  9. ਵਿਸ਼ਵ ਨਾਥ               ਸਾਹਿਤਯ ਦਰਪਣ                   ਚੌਦਵੀਂ ਸਦੀ ਈ.
  10. ਜਗਨਨਾਥ                 ਰਸ ਗੰਗਾਧਰ                       ਸਤਾਰਵੀਂ ਸਦੀ ਈ.
  11. ਕਸ਼ੇਮੇਂਦ੍                     ਔਚਿੱਤ ਵਿਚਾਰ ਚਰਚਾ             ਗਿਆਰਵੀਂ ਸਦੀ ਈ.
  12. ਰਾਜ ਸ਼ੇਖਰ                 ਕਾਵਯ ਮੀਮਾਂਸਾ                       ਨੌਵੀਂ ਸਦੀ ਈ
  13. ਜਯ ਦੇਖ, ਪੀਯੂਸ਼ਵਰਸ਼         ਚੰਦ੍ਲੋਕ                   ਸਤਾਰਵੀਂ ਸਦੀ ਈ.
  14. ਅੱਯੂਬ ਦੀਕਸ਼              ਕੁਵਲਯਾਨੰਦ                     ਸਤਾਰਵੀਂ ਸਦੀ ਈ.
  15. ਕੁਦਟ                       ਕਾਵਿਆਲੰਕਾਰ                     ਨੌਵੀਂ ਸਦੀ ਈ.[5]
  1. ਸ਼ਰਮਾ, ਸੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 3. ISBN 9788130204628.
  2. ਧਾਲੀਵਾਲ, ਪ੍ਰੇਮ ਪ੍ਰਕਾਸ ਸਿੰਘ (1998). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਸ਼ਬਦ ਪ੍ਰਕਾਸ਼ਨ. p. 2.
  3. 3.0 3.1 ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (1998). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਸ਼ਬਦ ਪ੍ਰਕਾਸ਼ਨ. p. 2.
  4. ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (1998). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਸ਼ਬਦ ਪ੍ਰਕਾਸ਼ਨ. p. 3.
  5. ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (1998). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਸ਼ਬਦ ਪ੍ਰਕਾਸ਼ਨ. p. 4.