ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ
Logo TRAI.png
ਰੈਗੂਲੇਟਰੀ ਏਜੰਸੀ ਵੇਰਵਾ
ਸਥਾਪਨਾ20 ਫਰਵਰੀ 1997; 23 ਸਾਲ ਪਹਿਲਾਂ (1997-02-20)
ਅਧਿਕਾਰ ਖੇਤਰਭਾਰਤ
ਹੈੱਡਕੁਆਟਰਮਹਾਨਗਰ ਦੂਰਸੰਚਾਰ ਭਵਨ, ਜਵਾਹਰ ਲਾਲ ਨਹਿਰੂ ਮਾਰਗ (ਓਲਡ ਮਿੰਟੋ ਰੋਡ), ਦਿੱਲੀ
ਰੈਗੂਲੇਟਰੀ ਏਜੰਸੀ ਐਗਜੈਕਟਿਵਰਾਮ ਸੇਵਕ ਸ਼ਰਮਾ, ਚੇਅਰਮੈਨ
ਸੁਧੀਰ ਗੁਪਤਾ, ਸਕੱਤਰ[1]
Key documentਭਾਰਤ ਟੈਲੀਕਾਮ ਰੈਗੂਲੇਟਰੀ ਅਥਾਰਟੀ ਐਕਟ, 1997
ਵੈੱਬਸਾਈਟwww.trai.gov.in

ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ), ਭਾਰਤ ਦੇ ਦੂਰਸੰਚਾਰ ਖੇਤਰ ਨੂੰ ਕੰਟਰੋਲ ਕਰਨ ਵਾਲੀ ਏਜੰਸੀ ਹੈ।[2]

ਇਤਿਹਾਸ[ਸੋਧੋ]

ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ 20 ਫਰਵਰੀ 1997 ਨੂੰ ਸੰਸਦ ਦੇ ਐਕਟ ਦੁਆਰਾ ਸਥਾਪਤ ਕੀਤੀ ਗਈ ਸੀ ਤਾਂ ਕਿ ਭਾਰਤ ਵਿੱਚ ਦੂਰਸੰਚਾਰ ਸੇਵਾ ਅਤੇ ਟੈਰਿਫ ਨੂੰ ਨਿਯਮਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਦੂਰਸੰਚਾਰ ਸੇਵਾ ਅਤੇ ਟੈਰਿਫ ਦੀ ਰੈਗੂਲੇਸ਼ਨ ਕੇਂਦਰ ਸਰਕਾਰ ਦੀ ਨਿਗਰਾਨੀ ਹੇਠ ਸੀ।

ਭਾਰਤ ਵਿੱਚ ਦੂਰਸੰਚਾਰ ਦੇ ਵਿਕਾਸ ਲਈ ਹਾਲਾਤ ਨੂੰ ਪੈਦਾ ਕਰਨਾ ਅਤੇ ਭਾਰਤ ਨੂੰ ਉੱਭਰ ਰਹੇ ਗਲੋਬਲ ਜਾਣਕਾਰੀ ਸਮਾਜ ਵਿੱਚ ਲੀਡ ਰੋਲ ਦੇ ਯੋਗ ਬਣਾਉਣਾ ਹੀ ਟਰਾਈ ਦਾ ਮਿਸ਼ਨ ਹੈ।[3]

ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਦੇ ਕੰਮ[ਸੋਧੋ]

  • ਨਵੀਂ ਕੰਪਨੀ ਦੀ ਲੋੜ ਅਤੇ ਉਹਨਾਂ ਦੀ ਸੇਵਾ ਸ਼ੁਰੂਆਤ ਦਾ ਸਮਾਂ ਨਿਰਧਾਰਣ ਕਰਨਾ
  • ਸੇਵਾ ਦਾਤਾ ਨੂੰ ਦਿੱਤੇ ਜਾਣ ਵਾਲੇ ਦੀ ਸ਼ਰਤ ਦਾ ਨਿਰਧਾਰਣ ਕਰਨਾ
  • ਲਾਇਸੰਸ ਸਬੰਧੀ ਸ਼ਰਤ ਦੇ ਪਾਲਨ ਨੂੰ ਸੁਨਿਸ਼ਚਿਤ ਕਰਨਾ
  • ਸਪੈਕਟਰਮ ਦਾ ਕੁਸ਼ਲ ਪਰਬੰਧਨ
  • ਦੂਰਸੰਚਾਰ ਸੇਵਾਵਾਂ ਦੀਆਂ ਦਰਾਂ ਨੂੰ ਕੰਟਰੋਲ ਕਰਨਾ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਜੋੜ[ਸੋਧੋ]