ਭਾਰਤ ਦਾ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਇੱਕ ਬਹੁ-ਸਾਂਸਕ੍ਰਿਤਕ ਅਤੇ ਸਭਿਆਚਰਕ ਦੇਸ਼ ਹੈ। ਇੱਥੇ ਵੱਖਰੀਆਂ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ। ਭਾਰਤ ਦੇ ਸਭਿਆਚਰ ਵਿੱਚ ਵੱਖਰੇ ਰਾਜਾਂ ਦੀਆਂ ਸੰਸਕ੍ਰਿਤੀਆਂ ਨੂੰ ਮਿਲਾ ਕੇ ਇੱਕ ਸੰਸਕ੍ਰਿਤੀ ਬਣਾਈ ਗਈ ਹੈ। ਭਾਰਤ ਦੀ ਸੰਸਕ੍ਰਿਤੀ ਦਾ ਭਾਵ ਇਸ ਦੇ ਅਤੇ ਇਸ ਦੇ ਲੋਕਾਂ ਦੇ ਧਰਮ, ਵਿਸ਼ਵਾਸ, ਰੀਤੀ ਰਿਵਾਜ, ਰਵਾਇਤਾਂ, ਬੋਲੀਆਂ, ਰਸਮਾਂ, ਕੋਮਲ ਕਲਾਵਾਂ, ਕਦਰਾਂ, ਕੀਮਤਾਂ ਅਤੇ ਜੀਵਨ ਸ਼ੈਲੀਆਂ ਤੋਂ ਹੈ।