ਭਾਰਤ ਵਿੱਚ ਘਰੇਲੂ ਹਿੰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਵਿੱਚ ਘਰੇਲੂ ਹਿੰਸਾ ਆਮ ਪਾਈ ਜਾਂਦੀ ਹੈ। ਮਹਿਲਾ ਅਤੇ ਬਾਲ ਵਿਕਾਸ ਦੇ ਲਈ ਯੂਨੀਅਨ ਮੰਤਰੀ ਰੇਣੁਕਾ ਚੌਧਰੀ ਦੁਆਰਾ ਤਿਆਰ ਕੀਤੀ ਰਿਪੋਰਟ ਅਨੁਸਾਰ ਲਗਭਗ 70% ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ।

ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਹਰ ਤਿੰਨ ਮਿੰਟ ਵਿੱਚ ਕਿਸੇ ਇੱਕ ਔਰਤ ਤੇ ਕੋਈ ਜੁਰਮ ਹੁੰਦਾ ਹੈ, ਹਰ 29 ਮਿੰਟ ਵਿੱਚ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ ਅਤੇ ਹਰ ਆਉਣ ਵਾਲੇ 77 ਮਿੰਟ ਵਿੱਚ ਇੱਕ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਇਹ ਸਭ ਅਪਰਾਧ ਭਾਰਤ ਵਿੱਚ ਔਰਤਾਂ ਦੀ ਘਰੇਲੂ ਹਿੰਸਾ ਤੋਂ ਸੁਰੱਖਿਆ ਐਕਟ 2005 ਦੇ ਮੌਜੂਦ ਹੋਣ ਦੇ ਬਾਵਜੂਦ ਵੀ ਹੁੰਦੇ ਹਨ।

ਹਵਾਲੇ[ਸੋਧੋ]