ਸਮੱਗਰੀ 'ਤੇ ਜਾਓ

ਅਹਿਸਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਵਨਾ ਤੋਂ ਮੋੜਿਆ ਗਿਆ)
ਅਹਿਸਾਸ

ਮਨੋਵਿਗਿਆਨ ਅਤੇ ਦਰਸ਼ਨ ਵਿਚ, ਅਹਿਸਾਸ ਜਾਂ ਭਾਵਨਾ ਅੰਤਰੀਵ, ਸਚੇਤ ਅਨੁਭਵ ਹੁੰਦਾ ਹੈ ਜਿਸਦਾ ਸਰੂਪ ਮਨੋ-ਸਰੀਰਵਿਗਿਆਨਕ ਸਮੀਕਰਨ, ਜੈਵਿਕ ਪ੍ਰਤੀਕਰਮ, ਅਤੇ ਮਾਨਸਿਕ ਹਾਲਤਾਂ ਹੁੰਦੀਆਂ ਹਨ। ਭਾਵਨਾ ਦਾ ਸੰਬੰਧ ਮੂਡ, ਮਜ਼ਾਜ, ਸ਼ਖਸੀਅਤ, ਸੁਭਾਅ ਅਤੇ ਪ੍ਰੇਰਨਾ ਨਾਲ ਹੈ। ਇਸਦਾ ਕੋਸ਼ਗਤ ਅਰਥ ਹੈ ਮਹਿਸੂਸ ਕਰਨਾ ਭਾਵ ਗਿਆਨ-ਇੰਦਰੀਆਂ ਨਾਲ ਮਾਹੌਲ ਨੂੰ ਸਮਝਣਾ ਅਤੇ ਮਨੋਵਿਗਿਆਨ ਵਿੱਚ ਇਹ ਸੋਝੀ ਭੌਤਿਕ ਪ੍ਰਭਾਵਾਂ ਦਾ ਪ੍ਰਤੀਬਿੰਬ ਹੁੰਦੀ ਹੈ ਜੋ ਕੁੱਲ ਬੋਧ ਦਾ ਅਧਾਰ ਹੁੰਦੇ ਹਨ।

ਇਸ ਦੇ ਵਾਸਤੇ ਅੰਗਰੇਜ਼ੀ ਵਿੱਚ Feeling ਸ਼ਬਦ ਕਿਸੇ ਅਨੁਭਵ ਜਾਂ ਬੋਧ ਦੁਆਰਾ ਸਪਰਸ਼ ਦੀ ਸਰੀਰਕ ਸੰਵੇਦਨਾ ਦਾ ਵਰਣਨ ਕਰਨ ਲਈ ਵਰਤਿਆ ਗਿਆ ਸੀ। ਇਹ ਸਰੀਰਕ ਸੰਵੇਦਨਾ ਦੇ ਹੋਰ ਅਨੁਭਵਾਂ ਲਈ ਵੀ ਵਰਤਿਆ ਜਾਣ ਲੱਗਾ, ਜਿਵੇਂ ਨਿੱਘ ਦਾ ਅਨੁਭਵ। ਲਾਤੀਨੀ ਵਿੱਚ sentire ਸ਼ਬਦ ਹੈ ਜਿਸ ਦਾ ਮਤਲਬ ਮਹਿਸੂਸ ਕਰਨਾ, ਸੁਣਨਾ ਜਾਂ ਸੁੰਘਣਾ। ਮਨੋਵਿਗਿਆਨ ਵਿੱਚ, ਇਹ ਸ਼ਬਦ ਆਮ ਤੌਰ 'ਤੇ ਜਜ਼ਬੇ ਦੇ ਸੁਚੇਤ ਅੰਤਰਮੁਖੀ ਅਨੁਭਵ ਦੇ ਲਈ ਰਾਖਵਾਂ ਰੱਖਿਆ ਗਿਆ ਹੈ। [1]

ਹਵਾਲੇ

[ਸੋਧੋ]
  1. feeling - Dictionary definition and pronunciation - Yahoo!