ਮੂਡ (ਮਨੋਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂਡ (ਅੰਗਰੇਜ਼ੀ: Mood) ਇੱਕ ਭਾਵਨਾਤਮਕ ਸਥਿਤੀ ਹੁੰਦੀ ਹੈ। ਮੂਡ ਦਾ ਭਾਵਨਾ ਨਾਲੋਂ ਫ਼ਰਕ ਹੈ ਕਿ ਇਹ ਘੱਟ ਵਿਸ਼ੇਸ਼, ਘੱਟ ਤੀਖਣ ਹੁੰਦਾ ਹੈ, ਅਤੇ ਕਿਸੇ ਵਿਸ਼ੇਸ਼ ਉਤੇਜਨਾ ਜਾਂ ਘਟਨਾ ਨਾਲ ਇਹਦੇ ਚਾਲੂ ਹੋ ਜਾਣ ਦੀ ਸੰਭਾਵਨਾ ਕਿਤੇ ਘੱਟ ਹੁੰਦੀ ਹੈ। ਪੰਜਾਬੀ ਵਿੱਚ ਅੰਗਰੇਜ਼ੀ ਸ਼ਬਦ ਦੇ ਆਉਣ ਤੋਂ ਪਹਿਲਾਂ ਅਤੇ ਅੱਜ ਵਿੱਚ ਦਿਹਾਤੀ ਵਸੋਂ ਦੀ ਵੱਡੀ ਗਿਣਤੀ ਵਲੋਂ ਇਹਦੀ ਥਾਂ ਚਿੱਤ ਜਾਂ ਜੀਅ ਦੀ ਵਧੇਰੇ ਵਰਤੋਂ ਹੁੰਦੀ ਹੈ।