ਸਮੱਗਰੀ 'ਤੇ ਜਾਓ

ਭਾਸ਼ਾ ਅਤੇ ਸਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਸ਼ਾ ਅਤੇ ਸਭਿਆਚਾਰ ਭਾਸ਼ਾ ਤੇ ਸਭਿਆਚਾਰ ਦੋਵੇਂ ਮਨੁੱਖ ਦੁਆਰਾ ਸਿਰਜੇ ਅਜਿਹੇ ਸਿਸਟਮ ਹਨ ਜੋ ਇੱਕ ਦੂਜੇ ਤੋਂ ਬਿਨਾ ਅਸੰਭਵ ਹਨ। ਇਹ ਦੋਨੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ।ਇਹਨਾ ਦੋਵਾਂ ਦੀ ਸਿਰਜਣ ਪਰਕਿਰਿਆ ਵਿੱਚ ਮਨੁੱਖੀ ਅਵਚੇਤਨ ਦਾ ਰੋਲ ਹੁੰਦਾ ਹੈ। ਭਾਸ਼ਾ ਤੋਂ ਬਿਨਾ ਕਿਸੇ ਵੀ ਸਭਿਆਚਾਰ ਦੀ ਹੋਂਦ ਨਹੀਂ ਹੋ ਸਕਦੀ।[1] ਭਾਸ਼ਾ ਸਭਿਆਚਾਰ ਦੀ ਸਥਾਪਤੀ ਦਾ ਅਧਾਰ ਹੁੰਦੀ ਹੈ ਕਿੰੳਕਿ ਭਾਸ਼ਾ ਜਿੱਥੇ ਸੰਚਾਰ ਦਾ ਮਾਧਿਅਮ ਹੁੰਦੀ ਹੈ ਉੱਥੇ ਹੀ ਕਿਸੇ ਸਭਿਆਚਾਰ ਦੇ ਵਜੂਦ ਦਾ ਹਿੱਸਾ ਹੁੰਦੀ ਹੈ। ਅਸਲ ਵਿੱਚ ਭਾਸ਼ਾ ਹੀ ਸਭਿਆਚਾਰ ਹੁੰਦੀ ਹੈ।

ਭੂਮਿਕਾ

[ਸੋਧੋ]

ਸਭਿਆਚਾਰ ਦਾ ਮਹੱਤਵਪੂਰਨ ਲੱਛਣ ਹਨ ਕਿ ਇਹ ਸਾਂਝਾ ਹੈ ਕਿ ਇਸ ਨੂੰ ਸੰਚਿਤ ਕੀਤਾ ਜਾ ਸਕਦਾ ਹੈ ਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਸਕਦਾ ਹੈ। ਇਹ ਸਾਰੇ ਲੱਛਣ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦਾ ਹੈ। ਪਦਾਰਥਕ ਵਸਤਾਂ ਦੇ ਰੂਪ ਵਿੱਚ ਸੰਚਿਤ ਹੋਇਆ ਸਭਿਆਚਾਰ ਵੀ ਭਾਸ਼ਾ ਦੇ ਮਾਧਿਅਮ ਰਾਹੀਂ ਵਿਆਖਿਆ ਪਾਉਂਦਾ ਹੈ। ਕਿਸੇ ਜਨ-ਸਮੂਹ ਦੇ ਇਤਿਹਾਸ ਵਿੱਚ ਜੋ ਕੁਝ ਵਾਪਰਦਾ ਹੈ, ਉਸ ਦਾ ਪ੍ਰਤਿਬਿੰਬ ਉਸ ਦੀ ਭਾਸ਼ਾ ਵਿਚੋਂਂ ਲੱਭਿਆ ਜਾ ਸਕਦਾ ਹੈ। ਇਸੇ ਲਈ ਭਾਸ਼ਾ ਨੂੰ ਸੰਬੰੰਧਿਤ ਸਭਿਆਚਾਰ ਦਾ "ਮੁਹਾਫ਼ਜ਼ਖਾਨਾ" ਕਿਹਾ ਜਾਂਦਾ ਹੈ।[2]

ਭਾਸ਼ਾ ਤੇ ਸਭਿਆਚਾਰ: ਪਰਿਭਾਸ਼ਾ

[ਸੋਧੋ]

ਲੇਵੀ ਸਤਰਾਸ ਅਨੁਸਾਰ "ਸਭਿਆਚਾਰ ਦੇ ਵਿਕਾਸ ਲਈ ਭਾਸ਼ਾ ਇੱਕ ਸ਼ਰਤ ਅਤੇ ਨੀਂਹ ਦੇ ਨਿਰਮਾਈ ਕੰਮ ਕਰਦੀ ਹੈ"।

ਅੰਤਰ ਸੰਬੰਧ

[ਸੋਧੋ]

ਭਾਸ਼ਾ ਅਤੇ ਸਭਿਆਚਾਰ ਮਨੁੱਖ ਦੀ ਸਮਾਜਕ ਪੈਦਾਵਾਰ ਹਨ।ਕਿੳਂਕਿ ਸਮਾਜ ਹੀ ਸਭਿਆਚਾਰ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ। ਭਾਸ਼ਾ ਅਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਣ ਵਾਲੇ ਵਰਤਾਰੇ ਹਨ।ਇੱਥੋਂ ਤਕ ਕਿ ਭਾਸ਼ਾ ਦਾ ਸਿਸਟਮ ਖੁਦ ਮੁਖਤਿਆਰ ਹੁੰਦਾ ਹੋਇਆ ਵੀ ਸਭਿਆਚਾਰ ਸਿਸਟਮ ਦੇ ਅੰਤਰਗਤ ਹੀ ਅਰਥ ਰੱਖਦਾ ਹੈ, ਕਿੳਂਕਿ ਭਾਸ਼ਾ ਅਤੇ ਸਭਿਆਚਾਰ ਦਾ ਆਪਣਾ ਆਪਣਾ ਸਿਸਟਮ ਹੈ। ਭਾਸ਼ਾ ਅਤੇ ਸਭਿਆਚਾਰ ਵਿੱਚ ਪਰਿਵਰਤਨ ਆਉਣਾ ਵੀ ਲਾਜ਼ਮੀ ਹੁੰਦਾ ਹੈ। ਭਾਸ਼ਾ ਅਤੇ ਸਭਿਆਚਾਰ ਦੇ ਪਰਿਵਰਤਨ ਦੇ ਕਾਰਨ ਤਾਂ ਵੱਖ-ਵੱਖ ਹੁੰਦੇ ਹਨ ਪਰ ਇਹ ਕਾਰਨ ਇੱਕ ਦੂਜੇ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਹਨ ਤੇ ਵੰਨ ਸੁਵੰਨੇ ਸਭਿਆਚਾਰ ਨੂੰ ਗ੍ਰਹਿਣ ਕਰਨ ਅਤੇ ਅਗਲੀ ਪੀੜ੍ਹੀ ਲਈ ਉਸਦਾ ਸੰਚਾਰ ਕਰਨ ਲਈ ਭਾਸ਼ਾ ਅੰਦਰ ਵੀ ਵੰਨ ਸੁਵੰਨਤਾ ਦਾ ਗੁਣ ਪੈਦਾ ਹੋ ਜਾਂਦਾ ਹੈ। ਸਭਿਆਚਾਰ ਦੇ 'ਸਭਿਆਚਾਰੀਕਰਨ' ਅਤੇ ਅੰਸ਼ ਪਾਸਾਰ ਜਿਹੇ ਅਮਲ ਭਾਸ਼ਾ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸਭਿਆਚਾਰੀਕਰਨ ਅਤੇ ਸਭਿਆਚਾਰਕ ਅੰਸ਼ ਪਾਸਾਰ ਦੇ ਅਮਲ ਦੌਰਾਨ ਦੂਜੇ ਸਭਿਆਚਾਰੀਕਰਨ ਦੀ ਸ਼ਬਦਾਵਲੀ ਸਥਾਨਕ ਭਾਸ਼ਾ ਵਿੱਚ ਸ਼ਾਮਲ ਹੁੰਦੀ ਰਹਿੰਦੀ ਹੈ। ਇਉ ਭਾਸ਼ਾ ਦਾ ਖੇਤਰ ਪੂਰੀ ਤਰ੍ਹਾ ਪ੍ਰਭਾਵਿਤ ਹੁੰਦਾ ਹੈ। ਭਾਸ਼ਾ ਸਭਿਆਚਾਰ ਨਾਲ ਦੁਹਰਾ ਸੰਬੰਧ ਰੱਖਦੀ ਹੈ। ਕਿਸੇ ਵੀ ਸਭਿਆਚਾਰ ਨੂੰ ਜਾਨਣ, ਉਸਦਾ ਇਤਿਹਾਸ ਲਿਖਣ ਅਤੇ ਲਿਖੇ ਇਤਿਹਾਸ ਨੂੰ ਸੰਭਾਲਣ ਵਰਗੇ ਕਾਰਜ ਭਾਸ਼ਾ ਰਾਹੀ ਹੀ ਸੰਭਵ ਹਨ। ਭਾਸ਼ਾ ਅੰਦਰ ਹੀ ਪੈਟਰਨ ਬਣਾਉਣ ਤੇ ਵੱਖ-ਵੱਖ ਵਰਤਾਰਿਆ ਨੂੰ ਵੱਖ -ਵੱਖ ਪੈਟਰਨਾਂ ਵਿੱਚ ਪ੍ਰਗਟਾਉਣ ਦੀ ਸਮਰੱਥਾ ਹੁੰਦੀ ਹੈ। ਭਾਸ਼ਾ ਸਭਿਆਚਾਰ ਦੇ ਸੰਚਾਰ ਦੇ ਗੁਣਾ ਨੂੰ ਪ੍ਰਗਟ ਕਰਦੀ ਹੈ, ਭਾਵ ਭਾਸ਼ਾ ਸਭਿਆਚਾਰਕ ਸਿਰਜਣਾ ਹੈ, ਸਭਿਆਚਾਰ ਭਾਸ਼ਾ ਦੀ ਸਿਰਜਣਾ ਨਹੀ, ਅਰਥਾਤ ਭਾਸ਼ਾ ਸਭਿਆਚਾਰ ਦਾ ਬਦਲ ਨਹੀਂ ਹੈ।[3]

ਭਾਸ਼ਾ ਇੱਕ ਬੁਨਿਆਦੀ ਤੱਤ

[ਸੋਧੋ]

ਭਾਸ਼ਾ ਕਿਸੇ ਸਭਿਆਚਾਰ ਦਾ ਬੁਨਿਆਦੀ ਤੱਤ ਹੈ। ਇਸ ਬਿਨਾ ਕਿਸੇ ਸਭਿਆਚਾਰ ਦਾ ਵਜੂਦ ਹੀ ਨਹੀਂ ਹੁੰਦਾ ਕਿੰਉਕਿ ਜੇਕਰ ਸਭਿਆਚਾਰ ਸੰਚਿਤ ਹੁੰਦਾ ਹੈ ਜਾਂ ਸਾਂਝਾ ਕੀਤਾ ਜਾਂਦਾ ਹੈ ਤਾਂ ਇਸਦੇ ਸਾਂਝੇ ਅਤੇ ਸੰਚਿਤ ਹੋਣ ਦਾ ਜ਼ਰੀਆ ਕੇਵਲ ਭਾਸਾ ਹੀ ਹੁੰਦੀ ਹੈ ਜੋ ਸਭਿਆਚਾਰ ਨੂੰ ਬੋਲਾਂ ਅਤੇ ਲਿਖਤਾਂ ਦੇ ਰੂਪ ਵਿੱਚ ਸਾਂਭ ਕੇ ਰੱਖਦੀ ਹੈ ਅਤੇ ਪੀੜੀ ਦਰ ਪੀੜੀ ਅੱਗੇ ਤੋਰਦੀ ਹੈ।

ਪਰਗਟਾਵੇ ਦਾ ਮਾਧਿਅਮ

[ਸੋਧੋ]

ਕੁਦਰਤ ਦੇ ਕਣ ਕਣ ਵਿੱਚ ਭਾਸ਼ਾ ਸਮਾਈ ਹੋਈ ਹੈ। ਕੁੱਝ ਵੀ ਭਾਸ਼ਾ ਤੋਂ ਬਿਨਾ ਸੰਭਵ ਨਹੀਂ ਹੁੰਦਾ ਜੋ ਅਣ ਕਿਹਾ ਵੀ ਕਹਿ ਜਾਂਦੀ ਹੈ। ਭਾਸ਼ਾ ਸਭਿਆਚਾਰ ਦੇ ਜਜਬਿਆਂ, ਭਾਵਨਾਵਾਂ ਅਤੇ ਵਿਚਾਰਾਂ ਨੂੰ ਸੰਚਾਰ ਕਰਦੀ ਹੈ।ਹਰ ਸਭਿਆਚਾਰ ਵਿੱਚ ਪਰਗਟਾਵੇ ਦੇ ਮਾਧਿਅਮ ਅਤੇ ਸੰਕਲਪ ਵੱਖਰੇ ਵੱਖਰੇ ਹੁੰਦੇ ਹਨ ਜਿਵੇਂ ਪੰਜਾਬੀ ਸਭਿਆਚਾਰ ਵਿੱਚ ਅਤੇ ਅੰਗਰੇਜ਼ੀ ਸਭਿਆਚਾਰ ਵਿੱਚ ਪਆਿਰ ਦੇ ਭਾਵਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਪ੍ਰਗਟ ਕੀਤਾ ਜਾਂਦਾ ਹੈ।

ਸਭਿਆਚਾਰ ਦੀ ਖਾਸ ਸ਼ਬਦਾਬਲੀ

[ਸੋਧੋ]

ਵੱਖ ਵੱਖ ਸਭਆਿਚਾਰਾਂ ਦੀ ਸ਼ਬਦਾਬਲੀ ਵੱਖ ਵੱਖ ਹੁੰਦੀ ਹੈ। ਇਹਨਾਂ ਦੇ ਅਰਥ ਬੇਸ਼ੱਕ ਇੱਕ ਹੁੰਦੇ ਹਨ ਪਰ ਇਹਨਾਂ ਨੂੰ ਸ਼ਬਦ ਬੋਲਣ ਲਈ ਸ਼ਬਦ ਵੱਖਰੇ ਵੱਖਰੇ ਹੁੰਦੇ ਹਨ। ਹਰ ਸਭਿਆਚਾਰ ਇਹਨਾਂ ਨੂੰ ਆਪਣੀ ਖਾਸ ਸ਼ਬਦਾਬਲੀ ਦੇ ਮਾਧਿਅਮ ਨਾਲ ਪ੍ਰਗਟ ਕਰਦਾ ਹੈ ਜਿਵੇਂ ਅੰਗਰੇਜ਼ੀ ਵਿਚ. GOOD TIME ਪੰਜਾਬੀ ਵਿੱਚ ਚੰਗਾ ਸਮਾਂ ਹੈ।

ਭਾਸ਼ਾ ਸਭਿਆਚਾਰ ਦਾ ਮੁਹਾਫਜਖਾਨਾ

[ਸੋਧੋ]

ਸ਼ੁਰੂ ਤੋਂ ਹੀ ਭਾਸ਼ਾ ਮਨੁੱਖੀ ਹੋਂਦ ਦੇ ਨਾਲ ਨਾਲ ਚਲ ਰਹੀ ਹੈ ਅਤੇ ਭਾਸ਼ਾ ਮਨੁੱਖੀ ਹੋਂਦ ਦਾ ਹਿੱਸਾ ਰਹੀ ਹੈ। ਜੋ ਕੁੱਝ ਵੀ ਕਿਸੇ ਜਨ ਸਮੂਹ ਦੇ ਇਤਿਹਾਸ ਵਿੱਚ ਵਾਪਰਦਾ ਹੈ ਉਹ ਉਸਦੀ ਭਾਸ਼ਾ ਦੇ ਪ੍ਰਤੀਬਿੰਬ ਵਿਚੋਂ ਲੱਭਆਿ ਜਾ ਸਕਦਾ ਹੈ ਕਿੰਉਕਿ ਭਾਸ਼ਾ ਕਿਸੇ ਵੀ ਮੁਹਾਫਜਖਾਨਾ (ਸ਼ਬਦ ਭੰਡਾਰ) ਹੁੰਦੀ ਹੈ। ਜੋ ਹਰ ਸਭਿਆਚਾਰ ਦੀ ਸ਼ਬਦਾਬਲੀ ਨੂੰ ਸੰਭਾਲ ਕੇ ਰੱਖਦੀ ਹੈ ਜਿਵੇਂ ਓਟਾ, ਚਾਪੜ, ਸੰਦੂਕ,ਆਲ਼ਾ ਆਦਿ ਸ਼ਬਦ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਵਰਤੇ ਜਾਂਦੇ।[4]

ਭਾਵ ਸੰਗੀਤ

[ਸੋਧੋ]

ਸਾਡੀ ਰੋਜਮਰਾ ਦੀ ਜਿੰਦਗੀ ਵਿੱਚ ਅਸੀਂ ਬਹੁਤ ਕੁੱਝ ਅਣ ਕਹੇ ਨੂੰ ਅਪ੍ਰਤੱਖ ਰੂਪ ਵਿੱਚ ਪ੍ਰਗਟ ਕਰਦੇ ਹਾਂ ਕਿੰਉਕਿ ਵਿਚਾਰਾਂ ਦੇ ਪੱਧਰ ਤੇ ਅਸੀਂ ਜਿੰਨੀ ਵੀ ਭਾਸ਼ਾ ਵਰਤਦੇ ਹਾਂ ਉਸ ਵਿੱਚ ਸਾਡੀਆਂ ਅੱਖਾਂ ਦੇ ਇਸ਼ਾਰੇ ਸ਼ਾਮਿਲ ਹੁੰਦੇ ਹਨ।ਜੋ ਉਚਾਰ ਦੇ ਪੱਧਰ ਤੇ ਬਹੁਤ ਛੋਟਾ ਹਿੱਸਾ ਹੁੰਦੇ ਹਨ। ਜਿਵੇਂ ਦਸਾਂ ਮੈਂ। ਦਸਾਂ ਮੈਂ ਵਿੱਚ ਪ੍ਰਤੱਖ ਤੋਂ ਅਪ੍ਰਤੱਖ ਵੱਲ ਪ੍ਰਗਟਾਅ ਹੋ ਰਿਹਾ ਹੈ। ਇਹ ਭਾਸ਼ਾ ਦਾ ਭਾਵ ਸੰਗੀਤ ਹੈ।

ਵਿਚਾਰਧਾਰਾ

[ਸੋਧੋ]

ਸ਼ਬਦਾਂ ਦੀ ਵਰਤੋਂ ਨਾਲ ਸਾਡੇ ਸਭਿਆਚਾਰਾਂ ਵਿੱਚ ਵਿਚਾਰ ਪ੍ਰਬੰਧ ਜੋੜਿਆ ਹੋਇਆ ਹੁੰਦਾ ਹੈ।ਵਿਚਾਰਾਂ ਨੂੰ ਭਾਸ਼ਾ ਰਾਹੀ ਰੂਪਮਾਨ ਕੀਤਾ ਜਾਂਦਾ ਹੈ ਕਿੰਉਕਿ ਮਨੁੱਖੀ ਦਿਮਾਗ ਵਿੱਚ ਵਿਚਾਰਾਂ ਦੀ ਉਤਪਤੀ ਭਾਸ਼ਾ ਸਮੱਗਰੀ ਰਹਿਤ ਨਹੀਂ ਹੋ ਸਕਦੀ।

ਸੰਗੀਤ

[ਸੋਧੋ]

ਹਰ ਸਭਆਿਚਾਰ ਵਿੱਚ ਜਦੋਂ ਵਿਆਕਤੀ ਸਮੁਹ ਦੇ ਵਿੱਚ ਕੰਮ ਕਰਦੇ ਹਨ ਤਾਂ ਉਹਨਾਂ ਦੇ ਮੂੰਹੋਂ ਕੁੱਝ ਅਵਾਜਾਂ ਨਿਕਲਦੀਆਂ ਹਨ ਉਹਨਾ ਅਵਾਜ਼ਾਂ ਵਿਚੋਂ ਭਾਸ਼ਾ ਦਾ ਲੈਅ, ਤਾਲ ਅਤੇ ਸੰਗੀਤ ਪੈਦਾ ਹੁੰਦਾ ਹੈ।

ਪ੍ਰਤੀਕ ਪ੍ਰਬੰਧ

[ਸੋਧੋ]

ਭਾਸ਼ਾ ਨੂੰ ਸਭਿਆਚਾਰ ਵਚਿ ਪ੍ਰਤੀਕਾਂ ਦੁਆਰਾ ਪ੍ਰਗਟਾਇਆ ਜਾਂਦਾ ਹੈ ਭਾਵ ਕਿ ਭਾਸ਼ਾ ਇੱਕ ਅਜਹਿਾ ਮਾਧਿਅਮ ਹੈ ਜੋ ਸਭਿਆਚਾਰ ਦੀ ਭਾਸ਼ਾ ਨੂੰ ਇੱਕ ਚਿੰਨ੍ਹ ਪ੍ਰਤੀਕ, ਬਿੰਬ ਵਿੱਚ ਬੰਨ ਕੇ ਪੇਸ਼ ਕਰਦੀ ਹੈ ਜਿਵੇਂ ਪੰਜਾਬੀ ਸਭਿਆਚਾਰ ਵਿੱਚ ਲਾਲ ਰੰਗ ਸ਼ਗਨਾਂ ਦਾ ਪ੍ਰਤੀਕ ਹੈ ਅਤੇ ਚਿੱਟਾ ਸੋਗ ਦਾ।[5]

ਸਿੱਟਾ

[ਸੋਧੋ]

ਭਾਸ਼ਾ ਇੱਕ ਸੰਚਾਰ ਦਾ ਮਾਧਿਅਮ ਹੈ। ਜੋ ਸਭਿਆਚਾਰ ਦੀ ਹੋਂਦ ਨੂੰ ਕਾਇਮ ਰੱਖਣ ਲਈ ਜਰੂਰੀ ਹੈ। ਸਭਿਆਚਾਰ ਦੇ ਖਤਮ ਹੋਣ ਨਾਲ ਉਸਦੀ ਭਾਸ਼ਾ ਵੀ ਖਤਮ ਹੋ ਜਾਂਦੀ ਹੈ।

ਹਵਾਲੇ

[ਸੋਧੋ]
  1. 1. ਸਭਿਆਚਾਰ ਤੇ ਪੰਜਾਬੀ ਸਭਿਆਚਾਰ,ਪ੍ਰੋ:ਗੁਰਬਖਸ਼ ਸਿੰਘ ਫਰੈਂਕ,ਵਾਰਿਸ ਸ਼ਾਹ ਫਾਉਂਡੇਸ਼ਨ,ਅੰਮਿ੍ਰਤਸਰ,2015, ਪੰਨਾ ਨੰ:82
  2. ਪ੍ਰੋ. ਗੁਰਬਖਸ਼ ਸਿੰਘ ਫ਼ਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੇਸ਼ਨ, ਪੰਨਾ-81
  3. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ ਪਛਾਣ, ਪਬਲੀਕੇਸ਼ਨ ਬਿਊਰੋ, ਪਟਿਆਲਾ,ਪੰਨਾ ਨੰ:34
  4. 4.ਲੋਕਧਾਰਾ ਭਾਸ਼ਾ ਅਤੇ ਸਭਆਿਚਾਰ,ਭੁਪਿੰਦਰ ਸਿੰਘ ਖਹਿਰਾ,ਪੈਪਸੂ ਬੁੱਕ. ਡਿਪੂ ਬੁੱਕਸ ਮਾਰਕੀਟ,ਪਟਆਿਲਾ,ਪੰਨਾ ਨੰ:129
  5. ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਭੁਪਿੰਦਰ ਸਿੰਘ ਖਹਿਰਾ,ਪੈਪਸੂ ਬੁੱਕ ਡਿਪੂ, ਬੁੱਕਸ ਮਾਰਕੀਟ ਪਟਆਿਲਾ,ਪੰਨਾ ਨੰ:130,131