ਭੁਪਾਲ ਗੈਸ ਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭੁਪਾਲ ਗੈਸ ਕਾਂਡ
Bhopal-Union Carbide 1 crop memorial.jpg
ਕਿਸਮ ਗੈਸ ਕਾਂਡ
ਆਰੰਭ 2+3 ਦਸੰਬਰ 1984
ਸਥਾਨ ਭੁਪਾਲ, ਭਾਰਤ
ਮੌਤਾਂ 10000
ਜ਼ਖਮੀ 500000
ਖੇਤਰ ਕੀਟਨਾਸ਼ਕ ਦਵਾਈਆਂ

ਭੁਪਾਲ ਗੈਸ ਕਾਂਡ ਜੋ 2 ਅਤੇ 3 ਦਸੰਬਰ 1984 ਦੀ ਰਾਤ ਨੂੰ ਵਾਪਰਿਆ, ਭੁਪਾਲ ਦੀ ਯੂਨੀਅਨ ਕਾਰਬਾਈਡ ਕੰਪਨੀ ’ਚੋਂ ਘਾਤਕ ਮੀਥਾਇਲ ਆਈਸੋਸਾਇਨੇਟ ਗੈਸ ਰਿਸਣ ਕਾਰਨ 15 ਹਜ਼ਾਰ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਰੋਗੀ ਹੋ ਗਏ ਸਨ। ਇੱਹ ਭਿਆਨਕ ਉਦਯੋਗਿਕ ਦੁਰਘਟਨਾ ਮੱਧ ਪ੍ਰਦੇਸ਼ ਦੇ ਸ਼ਹਿਰ ਭੁਪਾਲ ਵਿੱਚ ਵਾਪਰੀ ਤੇ ਵਿਆਪਕ ਤਬਾਹੀ ਕੀਤੀ। ਇਸ ਨੂੰ ਭੁਪਾਲ ਗੈਸ ਤਰਾਸਦੀ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਾਂਡ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋ ਮੀਥਾਇਲ ਆਈਸੋਸਾਇਨੇਟ ਜੋ ਇੱਕ ਜ਼ਹਿਰੀਲੀ ਗੈਸ ਸੀ ਜਿਸ ਦੀ ਵਰਤੋਂ ਕੀੜੇਮਾਰ ਦਵਾਈਆ ਵਿੱਚ ਕੀਤੀ ਜਾਂਦੀ ਸੀ। ਅਧਿਕਾਰੀ ਤੌਰ ਤੇ ਮੌਤ ਦੀ ਗਿਣਤੀ 2,259 ਸੀ, ਫਿਰ ਵੀ ਅੱਗੇ ਰਾਜ ਸਰਕਾਰ ਨੇ 3787 ਮਰਨ ਵਾਲਿਆ ਦੀ ਪੁਸ਼ਟੀ ਕੀਤੀ, ਹੋਰ ਅੰਦਾਜ਼ੇ 8,000 ਲੋਕ ਅਗਲੇ ਦੋ ਹਫ਼ਤੇ ਦੇ ਅੰਦਰ ਮਾਰੇ ਗਏ ਸਨ ਅਤੇ ਬਹੁਤ ਸਾਰੇ ਸਰੀਰਕ ਤੌਰ ਤੇ ਨਕਾਰਾ ਹੋ ਗਏ।[1]

ਹਵਾਲੇ[ਸੋਧੋ]