ਭੂਆ (ਕਹਾਣੀ)
"ਭੂਆ" | |
---|---|
ਲੇਖਕ ਨਾਨਕ ਸਿੰਘ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਭੂਆ ਨਾਨਕ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ।
ਪਾਤਰ
[ਸੋਧੋ]- ਭੂਆ (ਕਥਾਕਾਰ)
- ਕਥਾਕਾਰ
- ਭਰਜਾਈ (ਭੂਆ ਦੀ ਨੂੰਹ)
ਪਲਾਟ
[ਸੋਧੋ]ਨਾਨਕ ਸਿੰਘ ਦੀ ਕਹਾਣੀ ‘ਭੂਆ’ ਵਿੱਚ ਪੰਜਾਬੀ ਸਭਿਆਚਾਰ ਦੇ ਰਿਸ਼ਤਿਆਂ ਵਿੱਚ ਮਿਲਦੇ ਅਥਾਹ ਪ੍ਰੇਮ ਤੇ ਨਿਘ ਦਾ ਚਿੱਤਰ ਹਾਸਰਸ ਦੇ ਲਹਿਜੇ ਵਿੱਚ ਚਿਤਰਿਆ ਗਿਆ ਹੈ। ਭੂਆ ਨੂੰ ਦਸਾਂ ਤੋਂ ਵਧੀਕ ਵਰ੍ਹੇ ਬੀਤ ਜਾਣ ਤੋਂ ਬਾਅਦ ਭੂਆ ਨੂੰ ਮਿਲਣ ਜਾ ਰਿਹਾ ਕਥਾਕਾਰ ਨਿੱਕੇ ਹੁੰਦਿਆਂ ਭੂਆ ਨੂੰ ਯਾਦ ਕਰਦਾ ਜਾ ਰਿਹਾ ਹੈ ਜਦੋਂ ਉਹ ਉਸ ਨੂੰ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ ਵੇਲੇ ਉਸ ਲਈ ਮਲਾਈ ਵਾਲ਼ੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ। ਕਥਾਕਾਰ ਭੂਆ ਦੇ ਪਿੰਡ ਜਾ ਕੇ ਜਦੋਂ ਭੂਆ ਨੂੰ ਮਿਲ਼ਦਾ ਹੈ ਤਾਂ ਭੂਆਉਸਦੇ ਦੁਆਲੇ ਲਿਪਟ ਜਾਂਦੀ ਹੈ ਚੁੰਮ ਚੁੰਮ ਕੇ ਉਸ ਉਸਦਾ ਮੂੰਹ ਗਿੱਲਾ ਕਰ ਛੱਡਦੀ ਹੈ। ਭੂਆ ਦੇ ਚਾਓ ਦਾ ਕੋਈ ਟਿਕਾਣਾ ਨਹੀਂ ਸੀ। ਉਹ ਆਪਣੀ ਨੂੰਹ ਨੂੰ ਰੋਟੀ ਟੁਕ ਦਾ ਆਹਰ ਕਰਨ ਲਈ ਕਹਿੰਦੀ ਹੈ। ਪਰ ਕਥਾਕਾਰ ਦਿਨੇ ਖਾਧੇ ਵਿਆਹ ਦੀ ਬਦਹਜ਼ਮੀ ਨਾਲ਼ ਜੂਝ ਰਿਹਾ ਸੀ। ਕੁਝ ਚਿਰ ਬਾਅਦ ਉਸਦੇ ਅੱਗੇ ਇਕ ਨੱਕੋ ਨੱਕ ਪਰੋਸਿਆ ਥਾਲ ਆ ਜਾਂਦਾ ਹੈ। ਉਹ ਸਹਿਮੀ ਨਜ਼ਰ ਨਾਲ ਕਦੇ ਥਾਲ ਵੱਲ ਵੇਖਦਾ ਹੈ ਤੇ ਕਦੇ ਆਪਣੇ ਢਿੱਡ ਵੱਲ। ਉਸ ਨੇ ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਏ, ਪਰ ਭੂਆ ਨੇ ਉਸ ਦੀ ਇੱਕ ਨਾ ਸੁਣੀ। ਅਜੇ ਦੋ ਚਾਰ ਬੁਰਕੀਆਂ ਹੀ ਲਈਆਂ ਸਨ ਕਿ ਭਰਜਾਈ ਨੇ ਪੰਘਰੇ ਹੋਏ ਘਿਉ ਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉਤੇ ਉਲਦ ਦਿੱਤਾ। ਡੇਢ ਕੁ ਪਰੌਂਠੇ ਤਾਂ ਖ਼ੈਰ ਤਾਂ ਉਹ ਕਿਸੇ ਤਰ੍ਹਾਂ ਤੁੰਨ ਤੁੰਨ ਕੇ ਲੰਘਾ ਲੈਂਦਾ ਹੈ, ਪਰ ਸੇਵੀਆਂ ਦਾ ਕੀ ਕਰਦਾ। ਉਹ ਚੋਰੀ ਚੋਰੀ ਸੇਵੀਆਂ ਦਾ ਰੁੱਗ ਪਿਛਲੀ ਕੰਧ ਦੀ ਇੱਕ ਨੁਕਰੇ ਇਕ ਤੰਦੂਰ ਵਿੱਚ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਪਰ ਭਰਜਾਈ ਦੇ ਆ ਜਾਣ ਨਾਲ਼ ਨਾਕਾਮ ਰਹਿੰਦਾ ਹੈ। ਮਜਬੂਰੀ ਵਿੱਚ ਲੋੜੋਂ ਵੱਧ ਖਾਣ ਨਾਲ਼ ਉਸਦਾ ਪੇਟ ਪਾਟਣ ਵਾਲਾ ਹੋ ਜਾਂਦਾ ਹੈ। ਜਦੋਂ ਵੇਹੜੇ ਵਿਚ ਵਿਛੇ ਹੋਏ ਬਿਸਤਰੇ ਤੇ ਜਾ ਢੱਠਾ ਤਾਂ ਦੁੱਧ ਦਾ ਛੰਨਾ ਆ ਜਾਂਦਾ ਹੈ। ਕਥਾਕਾਰ ਜਾਣ ਬੁਝ ਕੇ ਛੰਨਾ ਇਸ ਤਰ੍ਹਾਂ ਮੰਜੇ ਦੀ ਪੈਂਦ ਤੇ ਰੱਖਦਾ ਹੈ ਕਿ ਇਹ ਭੁੰਜੇ ਡਿਗ ਜਾਂਦਾ ਹੈ। ਆਪਣੀ ਵੱਲੋਂ ਭੂਆ ਭਤੀਜੇ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਅਤੇ ਭਤੀਜੇ ਨੂੰ ਆਪਣੀ ਮੁਸੀਬਤ ਉਸ ਨੂੰ ਸਮਝਾਉਣ ਦਾ ਕੋਈ ਢੰਗ ਸਮਝ ਨਹੀਂ ਆਉਂਦਾ।