ਭੂਸ਼ਨ ਧਿਆਨਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭੂਸ਼ਣ ਧਿਆਨਪੁਰੀ ਤੋਂ ਰੀਡਿਰੈਕਟ)

ਭੂਸ਼ਨ ਧਿਆਨਪੁਰੀ (ਜਨਮ-ਨਾਮ: ਬੇਅੰਤ ਸਰੂਪ, ਪਰ ਪੜ੍ਹਨ ਪਾਉਣ ਵੇਲੇ ਬੇਨਤੀ ਸਰੂਪ ਕਰ ਦਿੱਤਾ ਗਿਆ[1], 02 ਅਪਰੈਲ 1945 - 04 ਜੁਲਾਈ 2009) ਪੰਜਾਬੀ ਕਵੀ, ਵਾਰਤਕਕਾਰ ਤੇ ਵਿਅੰਗਕਾਰ ਸਨ।

ਬੇਅੰਤ ਸਰੂਪ ਦਾ ਜਨਮ ਰਸੀਂਹਵਾਲ ਵਿੱਚ ਹੋਇਆ ਅਤੇ ਧਿਆਨਪੁਰ ਵਿੱਚ ਉਸਦਾ ਪਾਲਣ ਪੋਸ਼ਣ ਹੋਇਆ। ਉਸਦੇ ਪਿਤਾ ਦਾ ਨਾਮ ਅਮਰ ਨਾਥ ਸ਼ਾਦਾਬ ਸੀ। ਉਸ ਨੂੰ ਪੜ੍ਹਨ ਦੀ ਲਗਨ ਆਪਣੇ ਵੱਡੇ ਭਾਈ, ਗੁਰਚਰਨ ਸ਼ਰਮਾ ਰਾਹੀਂ ਲੱਗੀ, ਜੋ ਬਟਾਲੇ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਹਰ ਹਫਤੇ ਸ਼ਨੀਵਾਰ ਸ਼ਾਮ ਨੂੰ ਪਿੰਡ ਆਉਂਦੇ ਕੋਈ ਨਾ ਕੋਈ ਕਿਤਾਬ, ਰਸਾਲਾ ਲੈ ਆਉਂਦੇ ਸਨ। ਬਰਕਤ ਰਾਮ ਯੁਮਨ, ਵਿਧਾਤਾ ਸਿੰਘ ਤੀਰ, ਗੋਪਾਲ ਦਾਸ ਗੋਪਾਲ, ਸ਼ਿਵ ਕੁਮਾਰ ਬਟਾਲਵੀ ਵਰਗੇ ਲੇਖਕਾਂ ਨਾਲ ਉਸੇ ਨੇ ਜਾਣ ਪਛਾਣ ਕਰਵਾਈ।[1]

ਕਿਤਾਬਾਂ[ਸੋਧੋ]

  • ਇਕ ਮਸੀਹਾ ਹੋਰ (1970)
  • ਜਾਂਦੀ ਵਾਰ ਦਾ ਸੱਚ
  • ਮੇਰੀ ਕਿਤਾਬ(ਸਵੈਜੀਵਨੀ ਭਾਗ ਪਹਿਲਾ2009)
  • ਸਿਰਜਣਧਾਰਾ (ਗੱਦ)
  • ਰਾਈਟਰਜ਼ ਕਾਲੋਨੀ(ਰੇਖਾ ਚਿੱਤਰ 2016)
  • ਕਿਆ ਨੇੜੇ ਕਿਆ ਦੂਰ (ਗੱਦ)
  • ਮੇਰੀ ਕਿਤਾਬ' 'ਸੰਪੂਰਣ ਸਵੈਜੀਵਨੀ (2021)

ਹਵਾਲੇ[ਸੋਧੋ]

  1. 1.0 1.1 "ਕਿਹੜਾ ਧਿਆਨਪੁਰੀ". Archived from the original on 2016-03-05. Retrieved 2014-08-13. {{cite web}}: Unknown parameter |dead-url= ignored (|url-status= suggested) (help)