ਭੈਯੂ ਜੀ ਮਹਾਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੈਯੂ ਜੀ ਮਹਾਰਾਜ
ਜਨਮ
ਉਦੇ ਸਿੰਘ ਦੇਸ਼ਮੁਖ

(1968-04-29)29 ਅਪ੍ਰੈਲ 1968
ਮੌਤ12 ਜੂਨ 2018(2018-06-12) (ਉਮਰ 50)
ਇੰਦੌਰ, ਮੱਧ ਪ੍ਰਦੇਸ਼
ਮੌਤ ਦਾ ਕਾਰਨਆਤਮਘਾਤ
ਰਾਸ਼ਟਰੀਅਤਾਭਾਰਤੀ

ਭੈਯੂ ਜੀ ਮਹਾਰਾਜ, ਜਨਮ ਦੇ ਸਮੇਂ ਉਦੇ ਸਿੰਘ ਦੇਸ਼ਮੁਖ, ਇੰਦੌਰ, ਮੱਧ ਪ੍ਰਦੇਸ਼, ਭਾਰਤ ਤੋਂ ਇੱਕ ਰੂਹਾਨੀ ਗੁਰੂ ਸੀ।  ਉਸ ਨੇ ਤੇ 12 ਜੂਨ 2018 ਨੂੰ ਖੁਦਕੁਸ਼ੀ ਕਰ ਲਈ ਸੀ। [1]

ਸ਼ੁਰੂ ਦਾ ਜੀਵਨ[ਸੋਧੋ]

ਉਸਦਾ ਜਨਮ 29 ਅਪ੍ਰੈਲ 1968 ਨੂੰ ਮੱਧ ਪ੍ਰਦੇਸ਼ ਦੇ ਸ਼ੁਜ਼ੀਪੁਰ ਸ਼ਹਿਰ ਵਿੱਚ ਹੋਇਆ ਸੀ। ਉਸ ਦਾ ਜਨਮ ਦਾ ਨਾਂ ਉਦੈ ਸਿੰਘ ਦੇਸ਼ਮੁਖ ਸੀ।ਉਹ ਇੱਕ ਜ਼ਮੀਨ ਮਾਲਕ ਕਿਸਾਨ ਪਰਵਾਰ ਵਿੱਚ ਪੈਦਾ ਹੋਇਆ ਸੀ ਅਤੇ ਪਹਿਲਾਂ ਇੱਕ ਪੇਸ਼ੇਵਰ ਮਾਡਲ ਦੇ ਰੂਪ ਵਿੱਚ ਕੰਮ ਕਰਦਾ ਸੀ।  ਉਸ ਨੂੰ ਕੱਪੜਿਆਂ ਦੇ ਇੱਕ ਬਰਾਂਡ ਲਈ ਮਾਡਲ ਦੇ ਰੂਪ ਵਿੱਚ ਕੰਮ ਕੀਤਾ ਸੀ।[2] 37 ਸਾਲ ਦੀ ਉਮਰ ਵਿੱਚ ਭੈਯੂ ਦਾ ਝੁਕਾਓ ਆਧਿਆਤਮ ਦੇ ਵੱਲ ਹੋ ਗਿਆ। ਉਸ ਨੇ ਸਦਗੁਰੁ ਦੱਤ ਧਾਰਮਿਕ ਟਰੱਸਟ ਬਣਾਇਆ ਸੀ ਜੋ ਅੱਜ ਵੀ ਕਈ ਸਤਰਾਂ ਉੱਤੇ ਸਰਗਰਮ ਹੈ।

ਉਸ ਦੀ ਇੱਕ ਧੀ ਹੈ। ਉਸ ਨੇ 2017 ਵਿੱਚ 49 ਸਾਲ ਦੀ ਉਮਰ ਵਿੱਚ ਦੂਜੀ ਵਾਰ ਵਿਆਹ ਕਰਵਾ ਲਿਆ ਸੀ। ਉਸ ਦੇ ਵਿਆਹ ਦੇ ਦਿਨ ਇੱਕ ਅਦਾਕਾਰਾ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਨੇ ਉਸ ਤੇ ਉਸ ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ।  2016 ਵਿਚ, ਪੁਣੇ ਨੇੜੇ ਉਸਦੀ ਕਾਰ ਤੇ ਇੱਕ ਕਥਿਤ ਹਮਲੇ ਤੋਂ ਬਚ ਗਿਆ ਸੀ, ਜਦੋਂ ਉਹ ਆਪਣੀ ਬੇਟੀ ਨਾਲ ਮੁਲਾਕਾਤ ਤੋਂ ਬਾਅਦ ਇੰਦੌਰ ਵਾਪਸ ਆ ਰਿਹਾ ਸੀ।

ਹਵਾਲੇ[ਸੋਧੋ]

  1. "Spritual leader Bhaiyyu Maharaj commits suicide". The Hindu. PTI. 12 June 2018. Retrieved 12 June 2018.
  2. "The Model-Turned-Guru Who Loved His Mercedes, Rolex: 10 Facts On Bhaiyyu Maharaj". NDTV. 12 June 2018. Retrieved 12 June 2018.