ਸਮੱਗਰੀ 'ਤੇ ਜਾਓ

ਭੌਂ-ਗੁਲਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੌਂ-ਗੁਲਾਮੀ ਜਾਗੀਰਦਾਰੀ ਦਾ ਇੱਕ ਰੂਪ ਹੈ ਜਿਸਦੇ ਤਹਿਤ ਜ਼ਮੀਨ ਦੇ ਮੁੱਠੀਭਰ ਮਾਲਕਾਂ ਕੋਲ ਉਸ ਜ਼ਮੀਨ ਨਾਲ ਕਾਨੂੰਨੀ ਤੌਰ 'ਤੇ ਨੂੜੇ ਕਿਸਾਨਾਂ ਦੇ ਜੀਵਨ ਤੇ ਵੀ ਇੱਕ ਤਰ੍ਹਾਂ ਦੀ ਮਾਲਕੀ ਹੁੰਦੀ ਹੈ। ਜਾਗੀਰ ਦੇ ਮਾਲਕ ਕੋਲ ਅਦਾਲਤੀ ਸ਼ਕਤੀਆਂ ਵੀ ਹੁੰਦੀਆਂ ਸਨ ਅਤੇ ਆਪਣੇ ਤਹਿਤ ਭੌਂ-ਗੁਲਾਮਾਂ ਦੀਆਂ ਨਿਜੀ ਜ਼ਿੰਦਗੀਆਂ ਸੰਬੰਧੀ ਕੇਸ ਵੀ ਸੁਣਦਾ ਸੀ। ਭੌਂ-ਗੁਲਾਮੀ ਦੇ ਪੀਡੇ ਬੰਧਨਾਂ ਵਿੱਚ ਫਸੇ ਕਿਸਾਨ ਆਪਣੇ ਕਿਰਤ-ਸਮੇਂ ਦਾ ਵਡੇਰਾ ਹਿੱਸਾ ਬਿਨ੍ਹਾਂ ਕਿਸੇ ਅਦਾਇਗੀ ਦੇ ਆਪਣੇ ਜਗੀਰੂ-ਮਾਲਕ ਦੇ ਹਵਾਲੇ ਕਰਨ ਅਤੇ ਇਸ ਤੋਂ ਇਲਾਵਾ ਉਸਨੂੰ ਤੇ ਰਾਜ ਨੂੰ ਹੋਰ ਕਿੰਨੀਆਂ ਹੀ ਅਦਾਇਗੀਆਂ ਕਰਨ ਲਈ ਮਜਬੂਰ ਹੁੰਦੇ ਸਨ।