ਭੰਵਰ ਮੇਘਬੰਸੀ
ਭੰਵਰ ਮੇਘਵੰਸ਼ੀ ਰਾਜਸਥਾਨ ਦਾ ਬਹੁਜਨ ਸਮਾਜ ਨਾਲ ਜੁੜਿਆ ਦਲਿਤ ਆਗੂ ਹੈ। ਉਹ ਇੱਕ ਮਨੁੱਖੀ ਅਧਿਕਾਰ ਅਤੇ ਦਲਿਤ ਅਧਿਕਾਰ ਕਾਰਕੁਨ ਅਤੇ ਭੀਲਵਾੜਾ ਤੋਂ ਪ੍ਰਕਾਸ਼ਿਤ ਹਿੰਦੀ ਦੋ-ਮਾਸਿਕ ਡਾਇਮੰਡ ਇੰਡੀਆ ਦਾ ਸੰਪਾਦਕ ਹੈ।[1]
ਭੰਵਰ ਮੇਘਵੰਸ਼ੀ ਦਾ ਜਨਮ ਰਾਜਸਥਾਨ ਵਿੱਚ ਭੀਲਵਾੜਾ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਸਿਰਡੀਯਾਸ ਦੇ ਇੱਕ ਬੁਣਕਰ ਪਰਵਾਰ ਵਿੱਚ ਹੋਇਆ ਸੀ। ਮੇਘਵੰਸ਼ੀ ਨੂੰ ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਆਰਐਸਐਸ ਨੇ ਆਪਣੇ ਨਾਲ ਜੋੜ ਲਿਆ ਜਿਸਦੇ ਨਾਲ ਉਸ ਨੇ ਤਕਰੀਬਨ ਪੰਜ ਸਾਲ ਤੱਕ ਸਰਗਰਮ ਤੌਰ ਤੇ ਕੰਮ ਕੀਤਾ। ਉਹ ਆਪਣੇ ਪਿੰਡ ਦੀ ਸ਼ਾਖਾ ਦਾ ਮੁੱਖ ਸਿਖਿਅਕ ਰਿਹਾ। 1992 ਵਿੱਚ ਬਾਬਰੀ ਮਸਜਿਦ ਤੋੜਨ ਸਮੇਂ ਉਹ ਕਾਰਸੇਵਕ ਸੀ, ਮਗਰ ਅਯੋਧਿਆ ਪਹੁੰਚਣ ਤੋਂ ਪਹਿਲਾਂ ਹੀ ਗਿਰਫਤਾਰ ਕਰ ਲਿਆ ਗਿਆ ਅਤੇ 10 ਦਿਨ ਆਗਰਾ ਦੀ ਜੇਲ੍ਹ ਵਿੱਚ ਰਿਹਾ। ਇੱਕ ਘਟਨਾ ਨਾਲ ਆਰਐਸਐਸ ਨਾਲੋਂ ਉਸ ਦਾ ਮੋਹਭੰਗ ਹੋ ਗਿਆ ਅਤੇ ਉਸ ਨੇ ਸੰਘ ਨਾਲੋਂ ਆਪਣਾ ਨਾਤਾ ਤੋੜ ਲਿਆ ਅਤੇ ਖੁੱਲਕੇ ਆਰਐਸਐਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਹ ਦੱਸਦਾ ਹੈ ਕਿ ਸੰਘ ਦੇ ਕੁੱਝ ਨੇਤਾ ਉਸ ਦੇ ਪਿੰਡ ਵਿੱਚ ਆਏ. ਉਸ ਨੇ ਉਨ੍ਹਾਂ ਨੂੰ ਆਪਣੇ ਘਰ ਭੋਜਨ ਕਰਨ ਲਈ ਸੱਦਾ ਦਿੱਤਾ. ਸੰਘ ਦੇ ਨੇਤਾ ਉਸਦੇ ਘਰ ਤਾਂ ਆਏ, ਲੇਕਿਨ ਖਾਣਾ ਖਾਣ ਤੋਂ ਇਨਕਾਰ ਕਰਦੇ ਰਹੇ. ਇਸ ਲਈ ਉਨ੍ਹਾਂ ਨੂੰ ਖਾਣਾ ਪੈਕ ਕਰਕੇ ਦੇ ਦਿੱਤਾ ਗਿਆ, ਬਾਅਦ ਵਿੱਚ ਖਾਣੇ ਦਾ ਉਹ ਪੈਕੇਟ ਪਿੰਡ ਦੇ ਬਾਹਰ ਕੂੜੇ ਦੀ ਤਰ੍ਹਾਂ ਸੁੱਟਿਆ ਹੋਇਆ ਮਿਲਿਆ।[2]
ਉਹ ਇਸ ਨਤੀਜੇ ਤੇ ਪਹੁੰਚ ਗਿਆ ਕਿ ਆਰਐਸਐਸ ਇੱਕ ਸਵਰਨ ਮਾਨਸਿਕਤਾ ਵਾਲਾ ਸੰਗਠਨ ਹੈ। ਆਰਐਸਐਸ ਛੱਡਣ ਦੇ ਬਾਅਦ ਮੇਘਵੰਸ਼ੀ ਨੇ ਇੱਕ ਕੁੱਲਵਕਤੀ ਕਾਰਕੁਨ ਵਜੋਂ ਕੌਮੀ ਏਕਤਾ, ਭਾਈਚਾਰੇ ਅਤੇ ਸ਼ਾਂਤੀ ਅਤੇ ਈਮਾਨਦਾਰੀ ਲਈ ਕੰਮ ਸ਼ੁਰੂ ਕੀਤਾ ਜੋ ਅੱਜ ਤੱਕ ਜਾਰੀ ਹੈ।
ਉਸ ਨੇ 2002 ਵਿੱਚ ਗੁਜਰਾਤ ਦੰਗਿਆਂ ਦੇ ਪੀੜਤਾਂ ਲਈ ਬਣੇ ਪੀਪੁਲਸ ਟ੍ਰੀਬਿਊਨਲ ਦੇ ਮੈਬਰਾਂ ਦੇ ਨਾਲ ਮਿਲਕੇ ਦਸਤਾਵੇਜੀਕਰਨ ਕੀਤਾ।
ਦਲਿਤ ਅੰਦੋਲਨ
[ਸੋਧੋ]ਉਸ ਨੇ ਅਜਮੇਰ, ਭੀਲਵਾੜਾ, ਪਾਲੀ ਅਤੇ ਰਾਜਸਮੰਦ ਜਿਲ੍ਹੇ ਦੇ 125 ਪਿੰਡਾਂ ਵਿੱਚ 15 ਦਿਨ ਤੱਕ ਅਮਨ ਲਈ ਸਾਈਕਲ ਯਾਤਰਾ ਕੱਢੀ। ਤਰਿਸ਼ੂਲ ਦੀਕਸ਼ਾ ਸਮਾਰੋਹਾਂ ਦੇ ਜਵਾਬ ਵਿੱਚ ਰਾਸ਼ਟਰੀ ਸਦਭਾਵਨਾ ਪਰੀਸ਼ਦ ਬਣਾਕੇ 'ਤਰਿਸ਼ੂਲ ਦੇ ਬਦਲੇ ਫੁੱਲ' ਅਭਿਆਨ ਚਲਾਇਆ। ਭਾਰਤ ਪੁੱਤਰੋ ਜਾਗੋ ਨਾਮ ਦਾ ਇੱਕ ਆਡੀਓ ਕੈਸੇਟ ਜਾਰੀ ਕੀਤੀ ਅਤੇ ਉਸਨੂੰ ਪਿੰਡ-ਪਿੰਡ ਪੰਹੁਚਾਇਆ ਜਿਸਦਾ ਮਕਸਦ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਭਾਸ਼ਣਾਂ ਦਾ ਮੁਕਾਬਲਾ ਕਰਨਾ ਸੀ।