ਭੱਟ ਕੀਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੱਟ ਕੀਰਤ, ਇੱਕ ਕਵੀ ਹੋਣ ਦੇ ਇਲਾਵਾ, ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਇੱਕ ਨਾਮੀ ਫੌਜੀ ਵੀ ਸੀ। ਉਹ ਗੁਰੂ ਰਾਮਦਾਸ ਅਤੇ ਗੁਰੂ ਅਰਜੁਨ ਦੇਵ ਦੇ ਦਰਬਾਰਾਂ ਵਿੱਚ ਸ਼ਾਮਲ ਰਿਹਾ ਸੀ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਦੇ ਆਦੇਸ਼ ਦੇ ਤਹਿਤ, ਉਹ ਲੜਾਈ ਦੇ ਮੈਦਾਨ ਵਿੱਚ ਲੜਦੇ ਸਹੀਦ ਹੋ ਗਿਆ ਸੀ।

ਬਾਣੀ[ਸੋਧੋ]

ਹਮ ਅਵਗੁਣਿ ਭਰੇ ਏਕੁ ਗੁਣ ਨਾਹੀ ਅੰਮ੍ਰਿਤ ਛਾਡਿ ਬਿਖੈ ਬਿਖੁ ਖਾਈ॥

ਮਾਯਾ ਮੁਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ॥
ਇਕ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥

ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥
- ਗੁਰੂ ਗ੍ਰੰਥ ਸਾਹਿਬ[1]

ਆਦਿ ਗਰੰਥ ਵਿੱਚ 1395 ਤੋਂ 1405 ਪੰਨਿਆਂ ਤੇ ਉਸਦੇ ਲਿਖੇ ਅੱਠ ਸਵਈਏ ਸ਼ਾਮਿਲ ਹਨ। ਇਹਨਾਂ ਵਿਚੋਂ ਚਾਰ ਸਵਈਏ ਤੀਜੇ ਗੁਰੂ ਅਮਰਦਾਸ ਦੀ ਅਤੇ ਏਨੇ ਹੀ ਚੌਥੇ ਗੁਰੂ ਰਾਮਦਾਸ ਵਡਿਆਈ ਵਿੱਚ ਹਨ।[2]

ਕੀਰਤ ਦੇ ਸਵਈਏ ਇੱਕ ਅਰਦਾਸਿ ਭਾਟੁ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ਦੇ ਗਾਇਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਇਸਨਾਲ ਨਾਲ ਸਿੱਖਾਂ ਦਾ ਨਿਤਨੇਮ ਆਰੰਭ ਹੁੰਦਾ ਹੈ।[2]

ਸ਼ਹਾਦਤ[ਸੋਧੋ]

ਕੀਰਤ ਭੱਟ ਭਾਈ ਮਨੀ ਸਿੰਘ ਦੇ ਦਾਦੇ ਬੱਲੂ ਦੇ ਨਾਲ ਅੰਮ੍ਰਿਤਸਰ ਦੀ ਲੜਾਈ ਵਿੱਚ ਮੀਰੀ ਪੀਰੀ ਦੀ ਭਾਵਨਾ ਅਨੁਸਾਰ ਸ਼ਹੀਦ ਹੋ ਗਿਆ ਸੀ। ਗਿਆਨੀ ਗਰਜਾ ਸਿੰਘ ਨੇ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਦੀ ਭੂਮਿਕਾ ਵਿੱਚ ਲਿਖਿਆ ਹੈ, ‘‘ਕੀਰਤ ਦੀ ਸ਼ਹੀਦੀ ਭਾਈ ਮਨੀ ਸਿੰਘ ਦੇ ਦਾਦਾ ਬੱਲੂ ਪੰਵਾਰ ਸਮੇਤ ਅੰਮ੍ਰਿਤਸਰ, ਮੁਖਲਸ ਖਾਨ ਫੌਜਦਾਰ ਗੋਰਖਪੁਰੀ ਨਾਲ ਲੜਦਿਆਂ 17 ਵੈਸਾਖ 1691 ਬਿਕਰਮੀ (15 ਅਪਰੈਲ 1634 ਈ.) ਨੂੰ ਹੋਈ ਸੀ।’’[2]

ਹਵਾਲੇ[ਸੋਧੋ]