ਮਟਕ
ਦਿੱਖ
ਮਟਕ ਬੀਰ ਰਸੀ ਕਵਿਤਾ ਦਾ ਕਵੀ ਮੰਨਿਆ ਜਾਂਦਾ ਹੈ। ਇਹ ਕਵੀ ਸਿੱਖਾਂ ਦੇ ਅੰਤਲੇ ਸਮੇਂ ਵਿੱਚ ਹੋਇਆ। ਮਟਕ ਨੇ ਸਿੰਘਾਂ ਅਤੇ ਅੰਗਰੇਜ਼ਾ ਵਿਚਕਾਰ ਹੋਇਆ ਲੜਾਈਆਂ ਦਾ ਹਾਲ ਲਿਖਿਆ ਹੈ।
ਪੋ. ਗੰਡਾ ਸਿੰਘ ਜੀ ਨੇ “ਪੰਜਾਬ ਦੀਆਂ ਵਾਰਾਂ” ਦੇ ਸੰਗ੍ਰਹਿ ਵਿੱਚ ਇਸ ਦੀ ਕਵਿਤਾ ਦਾ ਥੋੜ੍ਹਾ ਜਿਹਾ ਵੇਰਵਾ ਦਿੱਤਾ ਹੈ। ਇਸ ਦੀ ਕਵਿਤਾ ਵਿੱਚ ਵੀ ਦੇਸ਼ ਪਿਆਰ ਪ੍ਤੀ ਬਹੁਤ ਜ਼ਿਆਦਾ ਜ਼ਜਬਾ ਭਰਿਆ ਹੈ। ਜਦੋਂ ਮਿਸਰ ਲਾਲ ਸਿੰਘ ਤੇ ਉਸ ਦੇ ਸਾਥੀ ਮੈਦਾਨ ਛੱਡ ਕੇ ਉੱਠ ਨੱਸੇ| ਉਸ ਸਮੇਂ ਦਾ ਹਾਲ ਕਵੀ ਇਸ ਤਰ੍ਹਾਂ ਲਿਖਦਾ ਹੈ-
ਦੌੜਦਿਆਂ ਨੂੰ ਨਾ ਸ਼ਰਮ ਆਈ
ਕੀਤੀ ਜਾਨ ਪਿਆਰੀ, ਇਹੋ ਜਾਨ ਵਿਚਾਰੀ।
ਤੋਲ ਤੱਕੜੀ ਲੈੜ ਰੁਪਈਏ,
ਅਸੀ ਬਦੂੰਕਚੀ ਭਾਰੀ ਪੰਜ ਹਜ਼ਾਰੀ।
ਘਰ ਵਿੱਚ ਬੈਠ ਇਨਾਮ ਵਧਾਉਣ,
ਰਣ ਵਿੱਚ ਪਿੱਠ ਦਿਖਾਰੀ, ਲਾਜ ਵਿਸਾਰੀ।
ਕਹਿਤ “ਮਟਕ” ਲੜ ਮਰਨ ਸੂਰਮੇ,
ਜ਼ਰਾ ਨ ਹਟਣ ਪਿਛਾੜੀ ਹੋਣ ਅਗਾੜੀ।
ਮਟਕ ਦੀ ਕਵਿਤਾ ਵਿੱਚ ਸਾਦਗੀ ਬਹੁਤ ਹੈ। ਕਵਿਤਾ ਵਿੱਚ ਲੜਾਈ ਅਤੇ ਹਥਿਆਰਾਂ ਦਾ ਜ਼ਿਕਰ ਕਰਦਾ ਹੈ।
- ↑ ਪੰਜਾਬੀ ਸਾਹਿਤ ਦਾ ਵਿਕਾਸ,ਨਿਹਾਲ ਸਿੰਘ "ਰਸ",ਪੰਨਾ ਨੰਬਰ 191