ਮਦਦ:ਫਾਈਲਾਂ ਚੜ੍ਹਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਾਈਲਾਂ ਚੜ੍ਹਾਉਣ ਤੋਂ ਭਾਵ ਵਿਕੀਪੀਡੀਆ ਸਰਵਰ 'ਤੇ ਤਸਵੀਰਾਂ, ਆਡੀਓ, ਵੀਡੀਓ, ਪੀ.ਡੀ.ਐਫ਼ ਆਦਿ ਕਿਸਮ ਦੀਆਂ ਫਾਈਲਾਂ ਭੇਜਣ ਤੋਂ ਹੈ।

ਫਾਈਲਾਂ ਕਿਵੇਂ ਚੜ੍ਹਾਈਆਂ ਜਾਣ[ਸੋਧੋ]

ਫਾਈਲਾਂ ਚੜ੍ਹਾਉਣ ਲਈ ਹੇਠ ਦਿੱਤੇ ਕਦਮ ਅਪਣਾਓ:

  1. ਸਭ ਤੋਂ ਪਹਿਲਾਂ ਵਿਕੀਪੀਡੀਆ ਦੇ ਖੱਬੇ ਸਾਈਡਬਾਰ 'ਚ ਸੰਦ ਸਿਰਲੇਖ ਹੇਠ ਫਾਈਲ ਚੜ੍ਹਾਓ ਚੋਣ ਨੂੰ ਚੁਣੋ (ਕਲਿੱਕ ਕਰੋ)।
  2. ਹੁਣ ਨਵਾਂ ਪੰਨਾ ਖੁੱਲ੍ਹੇਗਾ। ਇਸ ਪੰਨੇ ਵਿੱਚ ਸ੍ਰੋਤ ਫਾਈਲ ਫੀਲਡਸੈੱਟ ਅਧੀਨ ਸ੍ਰੋਤ ਫਾਈਲ ਦਾ ਨਾਂ ਚੋਣ ਅੱਗੇ ਦਿੱਤੇ ਤਿੰਨ ਢੰਗਾਂ(capture, images, files) ਵਿੱਚ ਕੋਈ ਵੀ ਫਾਈਲ ਦੀ ਕਿਸਮ ਅਤੇ ਸ੍ਰੋਤ ਅਨੁਸਾਰ ਚੁਣ ਸਕਦਾ ਹੈ।
  3. ਹੁਣ ਫਾਈਲ ਚੜ੍ਹਾਉਣ ਲਈ ਤਿਆਰ ਹੈ।
  4. ਜੇਕਰ ਫਾਈਲ ਸਬੰਧੀ ਵੇਰਵਾ ਉਪਲਬਧ ਹੋਵੇ ਤਾਂ ਫਾਈਲ ਵੇਰਵਾ ਫੀਲਡਸੈੱਟ ਅਧੀਨ ਸਬੰਧਤ ਆਗਤ-ਖੇਤਰਾਂ[1]ਵਿੱਚ ਜਾਣਕਾਰੀ ਭਰੀ ਜਾ ਸਕਦੀ ਹੈ ਅਤੇ ਫਾਈਲ ਲਈ ਢੁਕਵਾਂ ਲਸੰਸ ਵੀ ਚੁਣਿਆ ਜਾ ਸਕਦਾ ਹੈ।
  5. ਅਖੀਰ ਵਿੱਚ ਸਭ ਤੋਂ ਹੇਠਾਂ ਦਿੱਤੇ ਫਾਈਲ ਚੜ੍ਹਾਉ ਬਟਨ ਨੂੰ ਦਬਾਅ ਕੇ ਫਾਈਲ ਵਿਕੀਪੀਡੀਆ 'ਤੇ ਚੜ੍ਹਾਈ ਜਾ ਸਕਦੀ ਹੈ।

ਹਵਾਲੇ[ਸੋਧੋ]