ਮਨਜ਼ੂਰ ਏਜਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਕਟਰ ਮਨਜ਼ੂਰ ਇਜਾਜ਼ (ਜਨਮ 1 ਜਨਵਰੀ 1949) ਇੱਕ ਵਾਸ਼ਿੰਗਟਨ ਵੱਸਦਾ ਉਘਾ ਪਾਕਿਸਤਾਨੀ ਲੇਖਕ, ਸਾਹਿਤਕ ਆਲੋਚਕ ਅਤੇ ਕਾਲਮਨਵੀਸ ਹੈ। ਮਨਜ਼ੂਰ ਏਜਾਜ਼ ਦਾ ਜਨਮ 60/5-L ਬੁਰਜਵਾਲਾ ਜ਼ਿਲ੍ਹਾ ਸਾਹੀਵਾਲ ਪੰਜਾਬ, ਪਾਕਿਸਤਾਨ ਵਿੱਚ ਪਹਿਲੀ ਜਨਵਰੀ 1949 ਨੂੰ ਹੋਇਆ। ਉਸਨੇ ਗੌਰਮਿੰਟ ਕਾਲਜ ਮਿੰਟਗੁੰਮਰੀ (ਸਾਹੀਵਾਲ ਦਾ ਪੁਰਾਣਾ ਨਾਂ) ਤੋਂ ਬੀ ਏ ਕੀਤੀ। ਉਹ ਰਾਸ਼ਟਰਵਾਦੀ ਵਿਦਿਆਰਥੀ ਸੰਗਠਨ ਦਾ ਸੰਸਥਾਪਕ ਮੈਂਬਰ ਸੀ, ਜੋ ਪੰਜਾਬ ਵਿੱਚ ਮੁੱਖ ਪ੍ਰਗਤੀਸ਼ੀਲ ਵਿਦਿਆਰਥੀ ਸੰਗਠਨ ਸੀ। ਉਸ ਨੇ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਆਰਟਸ ਵਿੱਚ ਆਪਣੀ ਮਾਸਟਰ ਦੀ ਡਿਗਰੀ ਮੁਕੰਮਲ ਕੀਤੀ ਅਤੇ ਉਥੇ ਹੀ ਕੁਝ ਸਮਾਂ (1972-77) ਪੜ੍ਹਾਇਆ ਵੀ ਅਤੇ ਫਿਰ ਹਾਵਰਡ ਯੂਨੀਵਰਸਿਟੀ, ਵਾਸਿੰਗਟਨ ਤੋਂ ਅਰਥ ਸ਼ਾਸਤਰ ਵਿੱਚ ਪੀਐਚਡੀ ਕੀਤੀ। ਪੈਨਸਿਲਵਾਨੀਆ ਯੂਨੀਵਰਸਿਟੀ ਵਿੱਚ 1987 ਤੋਂ 1989 ਤੱਕ ਇਕਨਾਮਿਕਸ ਪੜ੍ਹਾਈ।

ਪੰਜਾਬੀ ਦੀ ਤਰੱਕੀ ਲਈ ਕੰਮ[ਸੋਧੋ]

ਵੈਬਸਾਈਟਾਂ[ਸੋਧੋ]

ਏਜ਼ਾਜ਼ ਹੋਰਾਂ ਵਿਚਾਰ ਦੇ ਨਾਂ ਤੇ ਪੰਜਾਬੀ ਬੋਲੀ ਦੀ ਇੱਕ ਵੈਬਸਾਈਟ ਬਣਾਈ ਜਿਸ ਤੇ ਪੰਜਾਬੀ ਵਿੱਚ ਸਿਆਸਤ, ਇਤਿਹਾਸ ਤੇ ਸਾਹਿਤ ਬਾਰੇ ਆਰਟੀਕਲ ਲਿਖੇ ਜਾਂਦੇ ਹਨ। ਏਸ ਵੈਬਸਾਈਟ ਤੇ ਸਿੰਧੀ ਤੇ ਅੰਗਰੇਜ਼ੀ ਵਿੱਚ ਵੀ ਆਰਟੀਕਲ ਹਨ।

ਅਪਣਾ (www.apnaorg.com) ਉਹਨਾਂ ਦੀ ਪੰਜਾਬੀ ਸਾਹਿਤ ਬਾਰੇ ਇੱਕ ਹੋਰ ਵੈਬਸਾਈਟ ਹੈ।

ਪ੍ਰਮੁੱਖ ਕਿਤਾਬਾਂ[ਸੋਧੋ]

ਹਵਾਲੇ[ਸੋਧੋ]