ਮਨਪ੍ਰੀਤ ਅਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਨਪ੍ਰੀਤ ਅਖਤਰ ਤੋਂ ਰੀਡਿਰੈਕਟ)
Jump to navigation Jump to search

ਮਨਪ੍ਰੀਤ ਅਖ਼ਤਰ (ਮੌਤ- 17 ਜਨਵਰੀ 2016) ਇੱਕ ਪੰਜਾਬੀ ਗਾਇਕਾ ਸੀ। ਉਹ ਪੰਜਾਬੀ ਗਾਇਕ ਦਿਲਸ਼ਾਦ ਅਖਤਰ ਦੀ ਭੈਣ ਅਤੇ ਹੁਣੇ-ਹੁਣੇ ਗਾਇਕੀ ਦੇ ਪਿੜ ਵਿਚ ਕਦਮ ਧਰਨ ਵਾਲੇ ਨਵੀਦ ਅਖਤਰ ਦੀ ਮਾਂ ਹੈ। ਪੰਜਾਬੀ ਗੀਤਾਂ ਦੇ ਨਾਲ-ਨਾਲ ਮਨਪ੍ਰੀਤ ਨੇ ਹਿੰਦੀ ਫ਼ਿਲਮ 'ਕੁਛ-ਕੁਛ ਹੋਤਾ ਹੈ' ਵਿਚ ਵੀ 'ਤੁਝੇ ਯਾਦ ਨਾ ਮੇਰੀ ਆਈ' ਵਰਗਾ ਯਾਦਗਾਰ ਗੀਤ ਗਾਇਆ ਹੈ।

ਜ਼ਿੰਦਗੀ[ਸੋਧੋ]

ਮਨਪ੍ਰੀਤ ਦਾ ਜਨਮ 1963 ਜਾਂ 1964 ਵਿੱਚ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ, ਭਾਰਤ ਵਿੱਚ ਹੋਇਆ। ਜਨਮ ਸਾਲ ਪੱਕਾ ਨਹੀਂ ਹੈ। ਮਨਪ੍ਰੀਤ ਦਾ ਖ਼ਾਨਦਾਨ ਪੰਜਾਬੀ ਗਾਈਕੀ ਦਾ ਖ਼ਾਨਦਾਨ ਮੰਨਿਆ ਜਾਂਦਾ ਹੈ, ਇਸ ਖ਼ਾਨਦਾਨ ਵਿੱਚ ਇਸ ਦੇ ਵਾਲਿਦ ਕੇਰੇ ਖ਼ਾਨ ਸ਼ੌਕੀਨ ਅਤੇ ਇਸ ਦੇ ਚਾਚਾ ਸਾਬਰ ਹੁਸੈਨ ਸਾਬਰ ਨੂੰ ਪੰਜਾਬੀ ਗਾਈਕੀ ਦੇ ਮੁੱਢਲੇ ਥੰਮ ਮੰਨਿਆ ਜਾਂਦਾ ਹੈ। ਮਨਪ੍ਰੀਤ ਦਾ ਭਾਈ ਦਿਲਸ਼ਾਦ ਅਖ਼ਤਰ ਵੀ ਪੰਜਾਬੀ ਦਾ ਬਿਹਤਰੀਨ ਗਾਇਕ ਸੀ ਜਿਸ ਨੂੰ 1995 ਵਿੱਚ ਕਤਲ ਕਰ ਦਿੱਤਾ ਗਿਆ ਸੀ। 17 ਜਨਵਰੀ 2016 ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।

ਮਸ਼ਹੂਰ ਗੀਤ[ਸੋਧੋ]

  • ਨਿਕੜੀ ਸੂਈ (ਲੋਕਗੀਤ)
  • ਬੇਰੀਏ ਨੀਂ ਤੈਨੂੰ ਬੇਰ ਲੱਗਣਗੇ
  • ਬਸ ਇੱਕ ਗੇੜਾ ਗਿੱਧੇ ਵਿਚ
  • ਤੈਨੂੰ ਸੁੱਤਿਆ ਖ਼ਬਰ ਨਾ ਕਾਈ
  • ਆਖੇ ਲੱਗ ਜਾ ਮੰਨ ਲੈ ਮਿੱਤਰਾਂ ਦੇ ਕਹਿਣੇ

ਫ਼ਿਲਮੀ ਗੀਤ[ਸੋਧੋ]

  • ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ(ਫ਼ਿਲਮ-ਜੀ ਆਇਆਂ ਨੂੰ)
  • ਤੁਮ ਗਏ ਗਮ ਨਹੀਂ (ਫ਼ਿਲਮ-ਜ਼ਿੰਦਗੀ ਖੂਬਸੂਰਤ ਹੈ),
  • ਤੇਰੀ ਮੇਰੀ ਜੋੜੀ (ਪੰਜਾਬ ਬੋਲਦਾ)
  • ਜਾਗੋ (ਫ਼ਿਲਮ-ਹਾਣੀ)
  • ਤੁਝੇ ਯਾਦ ਨਾ ਮੇਰੀ ਆਈ (ਫ਼ਿਲਮ ਕੁਛ-ਕੁਛ ਹੋਤਾ ਹੈ)

ਹਵਾਲੇ[ਸੋਧੋ]