ਸਮੱਗਰੀ 'ਤੇ ਜਾਓ

ਮਨਸੁਖਭਾਈ ਵਸਾਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਨਸੁਖਭਾਈ ਵਸਾਵਾ ਉੱਘੇ ਕਬਾਇਲੀ ਆਗੂ ਸ੍ਰੀ ਵਸਾਵਾ ਭਰੂਚ ਹਲਕੇ ਤੋਂ ਪੰਜ ਵਾਰ ਲਗਾਤਾਰ ਐਮ.ਪੀ. ਬਣਦੇ ਆ ਰਹੇ ਹਨ। ਕਿਸੇ ਵੇਲੇ ਇਹ ਹਲਕਾ ਕਾਂਗਰਸ ਪ੍ਰਧਾਨ ਸ੍ਰੀ ਮਤੀ ਸੋਨਿਆ ਗਾਂਧੀ ਦੇ ਸਿਆਸੀ ਸਕੱਤਰ ਸ੍ਰੀ ਅਹਿਮਦ ਪਟੇਲ ਦਾ ਗੜ੍ਹ ਸਮਝਿਆ ਜਾਂਦਾ ਸੀ। 56 ਸਾਲਾਂ ਦੇ ਸ੍ਰੀ ਮਨਸੁਖਭਾਈ ਵਸਾਵਾ ਪਹਿਲੀ ਵਾਰ 1998 'ਚ ਐਮ.ਪੀ.ਚੰਦੂਭਾਈ ਦੇਸ਼ਮੁੱਖ ਦੇ ਦੇਹਾਂਤ ਤੋਂ ਬਾਅਦ ਮੱਧਕਾਲੀ ਚੋਣ ਭਾਜਪਾ ਦੀ ਟਿਕਟ ਤੇ ਜਿੱਤੇ ਸਨ ਅਤੇ ਉੱਦੋ ਇਹਨਾਂ ਨੂੰ ਬਹੂਤ ਪ੍ਰਸਿੱਧੀ ਮਿਲ਼ੀ ਸੀ। ਫਿਰ ਉਹ 1999, 2004, 2009, ਤੇ 2014 'ਚ ਵੀ ਚੋਣ ਜਿੱਤਦੇ ਹਨ। ਉਹ ਗੁਜਰਾਤ ਦੇ ਨਰਮਰਦਾ ਜ਼ਿਲ੍ਹੇ ਦੇ ਪਿੰਡ ਜੂਨਾਰਾਜ ਦੇ ਜੰਮਪਲ਼ ਹਨ। 1994 'ਚ ਉਹ ਵਿਧਾਇਕ ਵੀ ਬਣੇ ਸਨ ਤੇ ਉਦੋਂ ਉਹਨਾਂ ਨੂੰ ਰਾਜ ਮੰਤਰੀ ਵੀ ਨਿਯੁਕਤ ਕੀਤਾ ਗਿਆ ਸੀ।

ਹਵਾਲੇ

[ਸੋਧੋ]