ਮਨੀ ਲਾਂਡਰਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੀ ਲਾਂਡਰਿੰਗ ਗ਼ੈਰਕਾਨੂੰਨੀ ਤੌਰ 'ਤੇ ਪ੍ਰਾਪਤ ਧਨ ਦੇ ਸਰੋਤਾਂ ਨੂੰ ਛਿਪਾਉਣ ਦੀ ਕਲਾ ਹੈ।[1] ਦਰਅਸਲ ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੁਆਰਾ ਪਾਪ ਦੀ ਕਮਾਈ ਨੂੰ ਕਾਨੂੰਨੀ ਬਣਾ ਕੇ ਵਿਖਾਇਆ ਜਾਂਦਾ ਹੈ। ਇਸ ਵਿੱਚ ਸ਼ਾਮਿਲ ਪੈਸੇ ਨੂੰ ਨਸ਼ੀਲੀਆਂ ਦਵਾਈਆਂ ਦੀ ਸੌਦੇਬਾਜੀ, ਭ੍ਰਿਸ਼ਟਾਚਾਰ, ਲੇਖਾਂਕਨ ਅਤੇ ਹੋਰ ਪ੍ਰਕਾਰ ਦੀ ਧੋਖਾਧੜੀ ਅਤੇ ਕਰ ਚੋਰੀ ਸਹਿਤ ਅਨੇਕ ਪ੍ਰਕਾਰ ਦੀ ਗ਼ੈਰਕਾਨੂੰਨੀ ਗਤੀਵਿਧੀਆਂ ਦੇ ਜਰੀਏ ਪ੍ਰਾਪਤ ਕੀਤਾ ਜਾ ਸਕਦਾ ਹੈ। ਕਾਲੇ ਧਨ ਨੂੰ ਕਾਨੂੰਨੀ ਬਣਾਉਣ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ ਅਤੇ ਇਸਦਾ ਵਿਸਥਾਰ ਸਰਲ ਤੋਂ ਲੈ ਕੇ ਮੁਸ਼ਕਲ ਆਧੁਨਿਕਤਮ ਤਕਨੀਕਾਂ ਦੇ ਰੂਪ ਵਿੱਚ ਹੋ ਸਕਦਾ ਹੈ।

ਹਵਾਲੇ[ਸੋਧੋ]