ਮਨ ਦਾ ਗ਼ੈਰਬਸਤੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨ ਦਾ ਗ਼ੈਰਬਸਤੀਕਰਨ
Decolonising the Mind: the Politics of Language in African Literature
ਤਸਵੀਰ:Decolonising the Mind cover.jpg
ਲੇਖਕਨਗੂਗੀ ਵਾ ਥਿਉਂਗੋ
ਵਿਸ਼ਾਅਫ਼ਰੀਕੀ ਸਾਹਿਤ—ਇਤਿਹਾਸ ਅਤੇ ਆਲੋਚਨਾ
ਵਿਧਾਗ਼ੈਰ-ਗਲਪ
ਪ੍ਰਕਾਸ਼ਨ1986
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਸਫ਼ੇ114
ਆਈ.ਐਸ.ਬੀ.ਐਨ.0-435-08016-4

ਮਨ ਦਾ ਗ਼ੈਰਬਸਤੀਕਰਨ: ਅਫ਼ਰੀਕੀ ਸਾਹਿਤ ਵਿੱਚ ਭਾਸ਼ਾ ਦੀ ਸਿਆਸਤ (ਅੰਗਰੇਜ਼ੀ: Decolonising the Mind: the Politics of Language in African Literature) ਕੀਨੀਆਈ ਨਾਵਲਕਾਰ ਅਤੇ ਉੱਤਰਬਸਤੀਵਾਦੀ ਚਿੰਤਕ ਨਗੂਗੀ ਵਾ ਥਿਉਂਗੋ ਦੁਆਰਾ ਲਿਖਿਆ ਲੇਖਾਂ ਦਾ ਇੱਕ ਸੰਗ੍ਰਹਿ ਹੈ। ਇਹ ਪੁਸਤਕ ਨਗੂਗੀ ਦੀਆਂ ਸਭ ਤੋਂ ਜ਼ਿਆਦਾ ਚਰਚਿਤ ਕਿਤਾਬਾਂ ਵਿੱਚੋਂ ਇੱਕ ਹੈ। ਇਸ ਨਾਲ ਉੱਤਰਬਸਤੀਵਾਦੀ ਸਿੱਖਿਆਵਾਂ ਵਿੱਚ ਭਾਸ਼ਾ ਦੇ ਮਸਲੇ ਉੱਤੇ ਇਸ ਦਾ ਵਿਸ਼ੇਸ਼ ਰੁਤਬਾ ਬਣ ਗਿਆ।[1]

ਇਸ ਕਿਤਾਬ ਵਿੱਚ ਨਗੂਗੀ ਅਫ਼ਰੀਕੀ ਲੇਖਕਾਂ ਦੀਆਂ ਭਾਸ਼ਾਈ ਸਮੱਸਿਆਵਾਂ, ਲੇਖਕ ਦੁਆਰਾ ਤੈਅ ਕੀਤਾ ਪਾਠਕ ਵਰਗ ਅਤੇ ਲਿਖਣ ਦੇ ਉਦੇਸ਼ ਵਰਗੇ ਮੁੱਦਿਆਂ ਉੱਤੇ ਸਵਾਲ ਖੜ੍ਹੇ ਕਰਦਾ ਹੈ।[2]

ਇਹ ਕਿਤਾਬ ਸਵੈ-ਜੀਵਨੀ, ਉੱਤਰਬਸਤੀਵਾਦੀ ਸਿਧਾਂਤ, ਸਿੱਖਿਆ ਵਿਗਿਆਨ, ਅਫ਼ਰੀਕੀ ਸਾਹਿਤ ਅਤੇ ਸਾਹਿਤ ਆਲੋਚਨਾ ਦਾ ਮਿਸ਼ਰਨ ਹੈ। ਨਗੂਗੀ ਨੇ ਇਹ ਕਿਤਾਬ ਅਫ਼ਰੀਕੀ ਭਾਸ਼ਾਵਾਂ ਵਿੱਚ ਲਿੱਖਣ ਵਾਲਿਆਂ ਨੂੰ ਸਮਰਪਿਤ ਕੀਤੀ ਜਿਹਨਾਂ ਨੇ ਆਪਣੀ ਮਿਹਨਤ ਸਦਕਾ ਅਫ਼ਰੀਕੀ ਭਾਸ਼ਾਵਾਂ ਦੇ ਸਾਹਿਤ, ਸੱਭਿਆਚਾਰ ਅਤੇ ਫ਼ਲਸਫ਼ੇ ਦੇ ਗੌਰਵ ਨੂੰ ਬਰਕਰਾਰ ਰੱਖਿਆ।[3]

ਥੀਮ ਅਤੇ ਵਿਚਾਰ[ਸੋਧੋ]

ਭਾਸ਼ਾ ਅਤੇ ਸੱਭਿਆਚਾਰ[ਸੋਧੋ]

ਨਗੂਗੀ ਸੰਚਾਰ ਅਤੇ ਸੱਭਿਆਚਾਰ ਦੋਨਾਂ ਦੇ ਪੱਧਰ ਉੱਤੇ ਭਾਸ਼ਾ ਨੂੰ ਵੇਖਦਾ ਹੈ। ਉਹ ਕਹਿੰਦਾ ਹੈ ਕਿ ਮਨੁੱਖ ਵਿੱਚ ਸੰਚਾਰ ਦੇ ਨਾਲ ਸੱਭਿਆਚਾਰ ਹੋਂਦ ਵਿੱਚ ਆਉਂਦਾ ਹੈ ਪਰ ਉਹ ਇਸ ਦੇ ਨਾਲ ਇਹ ਵੀ ਕਹਿੰਦਾ ਹੈ ਕਿ ਭਾਸ਼ਾ ਆਪਣੇ ਸੱਭਿਆਚਾਰ ਦੇ ਇਤਿਹਾਸ, ਕਦਰਾਂ-ਕੀਮਤਾਂ ਅਤੇ ਸੁਹਜ ਵਿਗਿਆਨ ਨੂੰ ਆਪਣੇ ਨਾਲ ਲੈਕੇ ਚੱਲਦੀ ਹੈ।

ਸਾਮਰਾਜਵਾਦ[ਸੋਧੋ]

ਆਪਣੀ ਲਿਖਤ ਵਿੱਚ ਉਹ ਸਾਮਰਾਜਵਾਦ ਨੂੰ ਇਸ ਪ੍ਰਕਾਰ ਸਮਝਦਾ ਹੈ: "ਸਾਮਰਾਜਵਾਦ ਅਧੀਨ ਹੋਣ ਵਾਲਿਆਂ ਦੀ ਸਾਰੀ ਜ਼ਿੰਦਗੀ ਪੁੱਠੀ ਕਰ ਦਿੰਦਾ ਹੈ: ਖ਼ਾਸ ਤੌਰ ਉੱਤੇ ਉਹਨਾਂ ਦਾ ਸੱਭਿਆਚਾਰ, ਉਹਨਾਂ ਨੂੰ ਆਪਣੇ ਨਾਮ, ਇਤਿਹਾਸ, ਰੀਤੀਆਂ, ਭਾਸ਼ਾਵਾਂ, ਲੋਕਧਾਰਾ, ਕਲਾ, ਨ੍ਰਿਤ, ਸੰਗੀਤ, ਮੂਰਤੀ, ਏਥੋਂ ਤੱਕ ਕਿ ਆਪਣੀ ਚਮੜੀ ਦੇ ਰੰਗ ਉੱਤੇ ਸ਼ਰਮਿੰਦਗੀ ਹੁੰਦੀ ਹੈ। ਇਹ ਅਧੀਨ ਹੋਣ ਵਾਲਿਆਂ ਦੇ ਜਿਊਣ ਦੇ ਸਾਧਨਾਂ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਨਸਲਵਾਦ ਫਲਾਉਂਦਾ ਹੈ।"[4]

ਹਵਾਲੇ[ਸੋਧੋ]

  1. Lovesey, Oliver (2012). Approaches to Teaching the Works of Ngũgĩ wa Thiong'o. New York: The Modern Language Association of America. p. 11. ISBN 978-1-60329-112-5.
  2. Lovesey, Oliver (2000). Ngũgĩ wa Thiong'o. New York: Twayne Publishers. p. 125. ISBN 0-8057-1695-5.
  3. Thiong'o, Ngũgĩ wa (1986). Decolonising the Mind. ISBN 0-435-08016-4.
  4. Cook, David (1997). Ngũgĩ wa Thiong'o. pp. 215–7.