ਮਮਤਾ ਕਾਲੀਆ
ਦਿੱਖ
ਮਮਤਾ ਕਾਲੀਆ ਹਿੰਦੀ:ममता कालिया | |
---|---|
ਜਨਮ | ਬ੍ਰਿੰਦਾਵਨ, ਉੱਤਰ ਪ੍ਰਦੇਸ਼, ਭਾਰਤ | ਨਵੰਬਰ 2, 1940
ਕਿੱਤਾ | ਲੇਖਿਕਾ |
ਭਾਸ਼ਾ | ਹਿੰਦੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਹਾਣੀ, ਡਰਾਮਾ, ਨਾਟਕ, ਨਿਬੰਧ, ਕਵਿਤਾ |
ਮਮਤਾ ਕਾਲੀਆ (ਜਨਮ 2 ਨਵੰਬਰ 1940)[1] ਇੱਕ ਪ੍ਰਮੁੱਖ ਭਾਰਤੀ ਲੇਖਿਕਾ ਹੈ। ਉਹ ਕਹਾਣੀ, ਡਰਾਮਾ, ਨਾਟਕ, ਨਿਬੰਧ, ਕਵਿਤਾ ਅਤੇ ਪੱਤਰਕਾਰੀ ਅਰਥਾਤ ਸਾਹਿਤ ਦੀਆਂ ਲਗਪਗ ਸਾਰੀਆਂ ਵਿਧਾਵਾਂ ਵਿੱਚ ਲਿਖਦੀ ਹੈ। ਹਿੰਦੀ ਕਹਾਣੀ ਦੇ ਖੇਤਰ ਵਿੱਚ ਉਸ ਦੀ ਹਾਜਰੀ ਸੱਤਵੇਂ ਦਹਕੇ ਤੋਂ ਨਿਰੰਤਰ ਚਲੀ ਆ ਰਹੀ ਹੈ। ਲਗਪਗ ਅੱਧੀ ਸਦੀ ਦੇ ਕਾਲ ਖੰਡ ਵਿੱਚ ਉਸ ਨੇ 200 ਤੋਂ ਵੱਧ ਕਹਾਣੀਆਂ ਦੀ ਰਚਨਾ ਕੀਤੀ ਹੈ। ਵਰਤਮਾਨ ਸਮੇਂ ਉਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੀ ਤ੍ਰੈਮਾਸਿਕ ਪਤ੍ਰਿਕਾ ਹਿੰਦੀ ਦੀ ਸੰਪਾਦਕ ਹੈ।
ਪ੍ਰਮੁੱਖ ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਛੁਟਕਾਰਾ
- ਏਕ ਅਦਦ ਔਰਤ
- ਸੀਟ ਨੰ. ਛ:
- ਉਸਕਾ ਯੌਵਨ
- ਜਾੰਚ ਅਭੀ ਜਾਰੀ ਹੈ
- ਪ੍ਰਤਿਦਿਨ
- ਮੁਖੌਟਾ
- ਨਿਰ੍ਮੋਹੀ
- ਥਿਏਟਰ ਰੋਡ ਕੇ ਕੌਏ
- ਪਚ੍ਚੀਸ ਸਾਲ ਕੀ ਲੜਕੀ
- ਮਮਤਾ ਕਾਲਿਯਾ ਕੀ ਕਹਾਨਿਯਾੰ (ਦੋ ਖੰਡਾਂ ਵਿੱਚ ਹੁਣ ਤਕ ਦੀਆਂ ਸੰਪੂਰਨ ਕਹਾਣੀਆਂ)
ਨਾਵਲ
[ਸੋਧੋ]- ਬੇਘਰ
- ਨਰਕ ਦਰ ਨਰਕ
- ਪ੍ਰੇਮ ਕਹਾਨੀ
- ਲੜਕੀਆਂ
- ਏਕ ਪਤਨੀ ਕੇ ਨੋਟਸ
- ਦੌੜ
- ਅੰਧੇਰੇ ਕਾ ਤਾਲਾ,
- ਦੁੱਖਮ - ਸੁੱਖਮ
ਕਵਿਤਾ ਸੰਗ੍ਰਹਿ
[ਸੋਧੋ]- ਖਾਂਟੀ ਘਰੇਲੂ ਔਰਤ
- ਕਿਤਨੇ ਪ੍ਰਸ਼ਨ ਕਰੂੰ
- ਨਰਕ ਦਰ ਨਰਕ
- ਪ੍ਰੇਮ ਕਹਾਨੀ
ਨਾਟਕ ਸੰਗ੍ਰਹਿ
[ਸੋਧੋ]- ਯਹਾੰ ਰਹਨਾ ਮਨਾ ਹੈ
- ਆਪ ਨ ਬਦਲੇਂਗੇ
ਹੋਰ
[ਸੋਧੋ]- ਸੰਸਮਰਣ - ਕਿਤਨੇ ਸ਼ਹਰੋਂ ਮੇਂ ਕਿਤਨੀ ਬਾਰ
ਅਨੁਵਾਦ
[ਸੋਧੋ]- ਮਾਨਵਤਾ ਕੇ ਬੰਧਨ (ਉਪਨ੍ਯਾਸ - ਸਾਮਰਸੇਟ ਮਾਮ)
ਸੰਪਾਦਨ
[ਸੋਧੋ]- ਹਿੰਦੀ (ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੀ ਤਰੈਮਾਸਿਕ ਅੰਗਰੇਜ਼ੀ ਪਤ੍ਰਿਕਾ)[1]
ਸਨਮਾਨ ਅਤੇ ਇਨਾਮ
[ਸੋਧੋ]- ਅਭਿਨਵ ਭਾਰਤੀ ਸਨਮਾਨ
- ਸਾਹਿਤ ਭੂਸ਼ਣ ਸਨਮਾਨ
- ਯਸ਼ਪਾਲ ਸਿਮਰਤੀ ਸਨਮਾਨ
- ਮਹਾਦੇਵੀ ਸਿਮਰਤੀ ਇਨਾਮ
- ਕਮਲੇਸ਼ਵਰ ਸਿਮਰਤੀ ਸਨਮਾਨ
- ਸਾਵਿਤਰੀ ਬਾਈਫੂਲੇ ਸਿਮਰਤੀ ਸਨਮਾਨ
- ਅਮ੍ਰਿਤ ਸਨਮਾਨ