ਮਸਨੂਈ ਗਰਭਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨਸੂਈ ਗਰਭਧਾਰਣ
ਦਖ਼ਲ
Blausen 0058 ArtificialInsemination.png
ਮਨਸੂਈ ਗਰਭਧਾਰਣ ਦੀ ਚਿੱਤਰ ਪੇਸ਼ਕਾਰੀ
ICD-9-CM69.92
MeSHD007315

ਮਨਸੂਈ ਗਰਭਧਾਰਣ ਕੁਦਰਤੀ ਰੂਪ ਵਿੱਚ ਗਰਭ ਨਾ ਠਹਿਰਨ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਤੇ ਉਪਕਰਣਾਂ ਦੀ ਵਰਤੋਂ ਨਾਲ ਗਰਭ ਠਹਿਰਾਉਣ ਨੂੰ ਕਹਿੰਦੇ ਹਨ, ਜਿਸ ਵਿੱਚ ਵੀਰਜ, ਆਂਡਾ, ਕੁੱਖ ਆਦਿ ਬਾਹਰੋਂ ਲਏ ਜਾਂਦੇ ਹਨ। ਇੰਟਰਾ ਯੂਟੇਰਾਇਨ ਇਨਸਿਮੀਨੇਸ਼ਨ (ਆਈਯੂਆਈ) ਤਕਨੀਕ ਦੇ ਮਾਧਿਅਮ ਨਾਲ ਬੇਔਲਾਦ ਪਤੀ-ਪਤਨੀ ਵੀ ਔਲਾਦ ਪ੍ਰਾਪਤ ਕਰ ਸਕਦੇ ਹਨ। ਬਾਂਝਪਨ ਦੀ ਹਾਲਤ ਲਈ ਪੁਰਸ਼ਾਂ ਦੀਆਂ ਸਰੀਰਕ ਕਮੀਆਂ ਵੀ ਜਵਾਬਦੇਹ ਹੁੰਦੀਆਂ ਹਨ। ਜਿਵੇਂ ਉਹਨਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਦੀ ਕਮੀ, ਸ਼ੁਕਰਾਣੂਆਂ ਦੇ ਬਾਹਰ ਨਿਕਲਣ ਵਿੱਚ ਅੜਚਣ, ਵੀਰਜ ਵਿੱਚ ਲਾਗ, ਸ਼ੁਕਰਾਣੂਆਂ ਦੀ ਗਤੀ ਵਿੱਚ ਕਮੀ ਆਦਿ। ਇਨ੍ਹਾਂ ਦੇ ਉਲਟ, ਔਰਤਾਂ ਵਿੱਚ ਗਰਭਾਸ਼ੇ ਦਾ ਅਵਿਕਸਤ ਹੋਣਾ, ਅੰਡਾਸ਼ਏ ਵਿੱਚ ਕਮੀ ਜਿਵੇਂ ਅੰਡਾਣੂ ਦਾ ਨਾ ਬਣਨਾ ਅਤੇ ਗੰਢ, ਗਰਭਾਸ਼ੇ ਦੇ ਮੂੰਹ ਨਾਲ ਸੰਬੰਧਤ ਰੋਗ, ਯੋਨੀ ਦਾ ਛੋਟਾ ਹੋਣਾ ਕੁੱਝ ਪ੍ਰਮੁੱਖ ਕਾਰਨ ਹਨ।