ਮਹਿੰਦਰ ਸਿੰਘ ਮੇਵਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਮਹਾਰਾਣਾ ਮਹੇਂਦਰ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ। ਇਹ ਮੇਵਾੜ,ਰਾਜਸਥਾਨ ਦੇ ਸ਼ਿਸ਼ੋਦੀਆ ਰਾਜਵੰਸ਼ ਨਾਲ ਸੰਬੰਧਿਤ ਹੈ। ਉਹ ਇੱਕ ਹਰਫਨਮੌਲਾ ਖਿਡਾਰੀ ਸੀ।

ਉਸਨੇ ਮੇਓ ਕਾਲਜ, ਅਜਮੇਰ ਤੋਂ ਪੜ੍ਹਾਈ ਕੀਤੀ ਅਤੇ 9ਵੀਂ ਲੋਕ ਸਭਾ ਵਿੱਚ ਮੈਂਬਰ ਰਿਹਾ। ਉਹ 1,90,000 ਤੋਂ ਵੱਧ ਵੋਟ ਦੇ ਫਰਕ ਨਾਲ ਚਿੱਤੋਰਗੜ੍ਹ ਤੋਂ ਲੋਕ ਸਭਾ ਲਈ ਚੁਣਿਆ ਗਿਆ ਸੀ। ਉਹ ਮੇਵਾੜ ਦੇ ਰਾਜਾ ਭਾਗਵਤ ਸਿੰਘ ਦਾ ਵੱਡਾ ਪੁੱਤਰ ਹੈ।

ਵਿਰਾਸਤ ਬਾਰੇ ਵਿਵਾਦ[ਸੋਧੋ]

1984 ਵਿਚ, ਮਹਾਰਾਣਾ ਭਾਗਵਤ ਸਿੰਘ ਨੇ ਆਪਣੀ ਸਾਰੀ ਹੀ ਸੰਪਤੀ ਇੱਕ ਟਰੱਸਟ ਦੇ ਰਾਹੀਂ ਆਪਣੇ ਛੋਟੇ ਪੁੱਤਰ ਅਰਵਿੰਦ ਨੂੰ ਵਸੀਅਤ ਕਰਵਾ ਦਿੱਤੀ। ਉਸ ਨੇ ਅਰਵਿੰਦ ਨੂੰ ਨਾ ਸਿਰਫ ਵਸੀਅਤ ਦਾ ਕਾਰਜਕਾਰੀ ਹੀ ਬਣਾ ਦਿੱਤਾ ਹੈ, ਸਗੋਂ ਆਪਣੀ ਧੀ ਯੋਗੇਸਵਰੀ ਕੁਮਾਰੀ ਨੂੰ ਵੀ ਇੱਕ ਟਰੱਸਟੀ ਦੇ ਤੌਰ ਤੇ ਸ਼ਾਮਿਲ ਕਰ ਕੇਆਰ ਦਿੱਤਾ। ਵੱਡੇ ਪੁੱਤਰ ਮਹਿੰਦਰ ਸਿੰਘ ਨੂੰ ਬਾਹਰ ਛੱਡ ਦਿੱਤਾ, ਜਿਸਨੇ ਆਪਣੇ ਪਿਤਾ ਤੇ ਸਾਲ ਪਹਿਲਾਂ ਹੀ ਫਜੂਲਖਰਚੀ ਦਾ ਦੋਸ਼ ਲਾਇਆ ਸੀ ਅਤੇ ਭਾਰੀ ਜਾਇਦਾਦ ਦੀ ਵੰਡ ਦੀ ਮੰਗ ਕੀਤੀ ਸੀ। [1]

ਹਵਾਲੇ}[ਸੋਧੋ]

  1. Rohit Parihar, Mewar Muddle, India Today, 2000, http://www.india-today.com/itoday/20000124/states.html