ਮਹਾਰਾਜਾ ਗੁਲਾਬ ਸਿੰਘ
ਗੁਲਾਬ ਸਿੰਘ | |
---|---|
![]() | |
ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ | |
ਸ਼ਾਸਨ ਕਾਲ | 1846-1857 |
ਪੂਰਵ-ਅਧਿਕਾਰੀ | ਜੀਤ ਸਿੰਘ ਜੰਮੂ ਦੇ ਰਾਜਾ ਵਜੋਂ |
ਵਾਰਸ | ਰਣਬੀਰ ਸਿੰਘ |
ਜਨਮ | ਜੰਮੂ | 18 ਅਕਤੂਬਰ 1792
ਮੌਤ | 30 ਜੂਨ 1857 | (ਉਮਰ 64)
ਔਲਾਦ | ਰਣਬੀਰ ਸਿੰਘ |
Dynasty | Jamwal |
ਪਿਤਾ | ਕਿਸ਼ੋਰ ਸਿੰਘ |
ਧਰਮ | Hinduism |
ਮਹਾਰਾਜਾ ਗੁਲਾਬ ਸਿੰਘ ਡੋਗਰਾ ਰਾਜਵੰਸ਼ ਅਤੇ ਜੰਮੂ ਅਤੇ ਕਸ਼ਮੀਰ ਰਾਜਘਰਾਣੇ ਦਾ ਬਾਨੀ ਅਤੇ ਜੰਮੂ ਅਤੇ ਕਸ਼ਮੀਰ ਰਿਆਸਤ ਦਾ ਪਹਿਲਾ ਰਾਜਾ ਸੀ।
ਉਸ ਦਾ ਜਨਮ ਸੰਨ 1792 ਵਿੱਚ ਜਾਮਵਲ ਕੁਲ ਦੇ ਇੱਕ ਡੋਗਰਾ ਰਾਜਪੂਤ ਪਰਵਾਰ ਵਿੱਚ ਹੋਇਆ ਸੀ, ਜੋ ਜੰਮੂ ਦੇ ਰਾਜਪਰਿਵਾਰ ਨਾਲ ਤਾੱਲੁਕ ਰੱਖਦਾ ਸੀ। ਉਸ ਦਾ ਪਿਤਾ, ਕਿਸ਼ੋਰ ਸਿੰਘ ਜਾਮਵਲ, ਜੰਮੂ ਦੇ ਰਾਜਾ ਜੀਤ ਸਿੰਘ ਦਾ ਇੱਕ ਦੂਰ ਤੋਂ ਰਿਸ਼ਤੇਦਾਰ ਸੀ। ਗੁਲਾਬ ਸਿੰਘ ਆਪਣੇ ਦਾਦਾ, ਜੋਰਾਵਰ ਸਿੰਘ ਦੀ ਦੇਖਭਾਲ ਵਿੱਚ ਵੱਡਾ ਹੋਇਆ ਜਿਸ ਕੋਲੋਂ ਉਸ ਨੇ ਘੋੜ ਸਵਾਰੀ ਅਤੇ ਯੁੱਧ ਕਲਾ ਸਿਖੀ। ਜਦ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫ਼ੌਜ ਨੇ ਜੰਮੂ ਤੇ ਹਮਲਾ ਕੀਤਾ 16 ਸਾਲ ਦੀ ਉਮਰ ਦੇ ਗੁਲਾਬ ਸਿੰਘ ਨੇ ਜੰਮੂ ਦੀ ਰੱਖਿਆ ਲਈ ਅਸਫਲ ਲੜਾਈ ਲੜੀ।