ਕਸ਼ਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਨੀਤਕ ਨਕਸ਼ਾ: ਕਸ਼ਮੀਰ ਖੇਤਰ ਦੇ ਜ਼ਿਲ੍ਹੇ, ਪੀਰ ਪੰਜਾਲ ਪਰਬਤ ਲੜੀ ਅਤੇ ਕਸ਼ਮੀਰ ਘਾਟੀ
ਨੌਵਾਂ ਸਭ ਤੋਂ ਉਚਾ:ਨਾਂਗਾ ਪਰਬਤ, ਤਿੱਖੀ ਚੜ੍ਹਾਈ ਵਾਲਾ ਪਰਬਤ, ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰੀ ਖੇਤਰ ਵਿੱਚ ਹੈ।

ਕਸ਼ਮੀਰ (ਕਸ਼ਮੀਰੀ:کٔشِیر / कॅशीर; ਸਥਾਨਕ ਨਾਂ 'ਕਁਸ਼ੀਰ') ਭਾਰਤੀ ਉਪ ਮਹਾਂਦੀਪ ਦਾ ਉੱਤਰ-ਪੱਛਮੀ ਖੇਤਰ ਹੈ। 19ਵੀਂ ਸਦੀ ਦੇ ਮੱਧ ਤੱਕ ਕਸ਼ਮੀਰ ਦਾ ਭਾਵ ਸਿਰਫ਼ ਉੱਪਰਲੇ ਹਿਮਾਲਿਆ ਅਤੇ ਪੀਰ ਪੰਜਾਲ ਪਰਬਤ ਲੜੀ ਦੇ ਵਿਚਕਾਰ ਕਸ਼ਮੀਰ ਘਾਟੀ ਹੁੰਦਾ ਸੀ। ਅੱਜ ਇਹ ਇੱਕ ਬਹੁਤ ਵੱਡੇ ਖੇਤਰ ਨੂੰ ਦਰਸਾਉਂਦਾ ਹੈ ਜਿਸ ਵਿੱਚ ਭਾਰਤ ਦੁਆਰਾ ਪ੍ਰਸ਼ਾਸ਼ਨਿਤ ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਵੀ ਸ਼ਾਮਲ ਹੈ ਅਤੇ ਇਸ ਪ੍ਰਦੇਸ਼ ਵਿੱਚ ਕਸ਼ਮੀਰ ਘਾਟੀ ਤੋਂ ਇਲਾਵਾ ਜੰਮੂ, ਅਤੇ ਲੱਦਾਖ ਖੇਤਰ ਵੀ ਸ਼ਾਮਲ ਹਨ। ਪਾਕਿਸਤਾਨ ਦੇ ਪ੍ਰਸ਼ਾਸ਼ਨ ਹੇਠਲੇ ਆਜ਼ਾਦ ਕਸ਼ਮੀਰ ਅਤੇ ਗਿਲਗਿਤ–ਬਾਲਿਤਸਤਾਨ, ਅਤੇ ਚੀਨ ਦੇ ਪ੍ਰਸ਼ਾਸ਼ਨ ਹੇਠਲੇ ਅਕਸਾਈ ਚਿਨ ਅਤੇ ਟਰਾਂਸ-ਕਰਾਕੁਰਮ ਖੇਤਰ ਵੀ ਕਸ਼ਮੀਰ ਦੇ ਖੇਤਰ ਦਾ ਹਿੱਸਾ ਹਨ।[1][2][3]

ਪਹਿਲੇ ਹਜ਼ਾਰ ਸਾਲਾਂ ਦੇ ਪਹਿਲੇ ਅੱਧ ਵਿੱਚ, ਕਸ਼ਮੀਰ ਖੇਤਰ' ਹਿੰਦੂ ਧਰਮ ਦਾ ਅਤੇ ਮਗਰੋਂ ਬੁੱਧ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ; ਇਸ ਤੋਂ ਹੋਰ ਮਗਰੋਂ, ਤੀਜੀ ਸਦੀ ਵਿਚ, ਕਸ਼ਮੀਰ ਵਿੱਚ ਸ਼ੈਵ ਮੱਤ ਦਾ ਉਭਾਰ ਸ਼ੁਰੂ ਹੋਇਆ।[4] ਸੰਨ 1939 ਵਿੱਚ ਸ਼ਾਹ ਮੀਰ ਸਲਾਤਿਨ-ਏ-ਕਸ਼ਮੀਰ ਜਾਂ ਸ਼ਾਹ ਮੀਰ ਵੰਸ਼ ਦਾ ਉਦਘਾਟਨ ਕਰਨ ਮਗਰੋਂ ਕਸ਼ਮੀਰ ਦਾ ਪਹਿਲਾ ਮੁਸਲਮਾਨ ਸ਼ਾਸਕ ਬਣਿਆ।[5] 1586 ਤੋਂ ਲੈ ਕੇ 1751 ਤੱਕ ਕਸ਼ਮੀਰ ਮੁਗ਼ਲ ਸਾਮਰਾਜ ਦਾ ਹਿੱਸਾ ਸੀ[6],ਅਤੇ ਇਸ ਪਿੱਛੋਂ 1820 ਤੱਕ ਇੱਕ ਅਫ਼ਗ਼ਾਨੀ ਦੁੱਰਾਨੀ ਸਾਮਰਾਜ ਦਾ ਹਿੱਸਾ ਰਿਹਾ ਹੈ।[5] ਇਸ ਸਾਲ ਰਣਜੀਤ ਸਿੰਘ ਦੇ ਰਾਜ ਹੇਠਾਂ ਸਿੱਖਾਂ ਨੇ ਕਸ਼ਮੀਰ ਦੇ ਖੇਤਰ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਸੀ।[5] 1846 ਵਿੱਚ ਪਹਿਲੀ ਐਂਗਲੋ-ਸਿੱਖ ਲੜਾਈ ਵਿੱਚ ਸਿੱਖਾਂ ਦੀ ਹਾਰ ਮਗਰੋਂ ਅਤੇ ਅੰਗਰੇਜ਼ੀ ਸਰਕਾਰ ਦੁਆਰਾ ਅੰਮ੍ਰਿਤਸਰ ਦੀ ਸੰਧੀ ਦੇ ਅਨੁਸਾਰ ਕਸ਼ਮੀਰ ਦੀ ਖਰੀਦ ਪਿੱਛੋਂ, ਜੰਮੂ ਦਾ ਰਾਜਾ ਗੁਲਾਬ ਸਿੰਘ ਕਸ਼ਮੀਰ ਦਾ ਨਵਾਂ ਸ਼ਾਸਕ ਬਣ ਗਿਆ। ਉਸਦੇ ਵੰਸ਼ਜਾਂ ਦਾ ਰਾਜ, ਅੰਗਰੇਜ਼ੀ ਤਾਜ ਦੇ ਰਾਜ ਹੇਠਾਂ 1947 ਦੀ ਭਾਰਤ ਦੀ ਵੰਡ ਤੱਕ ਰਿਹਾ, ਜਦੋਂ ਇਸ ਉੱਪਰ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੁਆਰਾ ਆਪਣਾ ਦਾਅਵਾ ਪੇਸ਼ ਕੀਤਾ ਗਿਆ।

1947 ਤੋਂ, ਜੰਮੂ ਅਤੇ ਕਸ਼ਮੀਰ ਦਾ ਵਡੇਰਾ ਖੇਤਰ ਭਾਰਤ, ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਝਗੜੇ ਦਾ ਕਾਰਨ ਰਿਹਾ ਹੈ, ਜਿਸ ਵਿੱਚ ਭਾਰਤ ਇਸਦੇ ਜ਼ਮੀਨੀ ਖੇਤਰ ਦੇ 43% ਅਤੇ ਕੁੱਲ ਆਬਾਦੀ ਦੇ 70% ਹਿੱਸੇ 'ਤੇ ਕਾਬਜ਼ ਹੈ। ਪਾਕਿਸਤਾਨ ਇਸਦੇ ਜ਼ਮੀਨੀ ਖੇਤਰ ਦੇ 37% ਅਤੇ ਚੀਨ ਇਸਦੇ ਬਾਕੀ 20% ਖੇਤਰ 'ਤੇ ਕਾਬਜ਼ ਹੈ।[1][2][7] ਕਸ਼ਮੀਰ ਦੁਨੀਆ ਦੀਆਂ ਸਭ ਤੋਂ ਵਧੇਰੇ ਸੈਨਿਕ ਕਾਰਵਾਈਆਂ ਵਾਲੇ ਖੇਤਰ ਲਈ ਜਾਣਿਆ ਜਾਂਦਾ ਹੈ। ਇਸ ਖੇਤਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਮੁੱਖ ਜੰਗਾਂ ਲੜੀਆਂ ਜਾ ਚੁੱਕੀਆਂ ਹਨ, ਅਤੇ ਇਸ ਤੋਂ ਇਲਾਵਾ ਭਾਰਤ ਅਤੇ ਚੀਨ ਵਿਚਕਾਰ ਵੀ ਲੜਾਈ ਚਲਦੀ ਰਹੀ ਹੈ। ਇਸ ਖੇਤਰ ਦੇ ਕਬਜ਼ੇ ਨੂੰ ਲੈ ਕੇ ਬਹੁਤ ਸਾਰੀਆਂ ਝੜਪਾਂ ਤੋਂ ਬਿਨ੍ਹਾਂ ਸਿਆਚਿਨ ਦੀ ਲੜਾਈ, ਸਰਗਰਮ ਕਸ਼ਮੀਰ ਵਿਦਰੋਹ, ਕਸ਼ਮੀਰੀ ਹਿੰਦੂਆਂ ਦਾ ਪਰਾਗਮਣ ਅਤੇ ਅੰਦਰੂਨੀ ਨਾਗਰਿਕ ਅਸ਼ਾਂਤੀ ਵੀ ਲਗਾਤਾਰ ਜਾਰੀ ਰਹੀ ਹੈ।[8]

ਨਾਮ[ਸੋਧੋ]

ਸੰਸਕ੍ਰਿਤ ਵਿੱਚ ਕਸ਼ਮੀਰ ਦਾ ਨਾਮ ਕਸਮੀਰਾ ਸੀ।[9] ਨੀਲਮਤ ਪੁਰਾਣ ਵਿੱਚ ਵਾਦੀ ਦਾ ਮੂਲ ਪਾਣੀਆਂ ਤੋਂ ਹੋਇਆ ਦੱਸਿਆ ਗਿਆ ਹੈ, ਜਿਸ ਵਿੱਚ ਇੱਕ ਝੀਲ ਜਿਸਦਾ ਨਾਮ ਸਤੀ-ਸਰਸ ਸੀ, ਦਾ ਜ਼ਿਕਰ ਕੀਤਾ ਗਿਆ ਹੈ।[10][11] ਇੱਕ ਪ੍ਰਸਿੱਧ ਪਰ ਅਸਪਸ਼ਟ ਤੱਥ ਅਨੁਸਾਰ ਇਸਦਾ ਸਥਾਨਿਕ ਨਾਮ ਕਸ਼ਮੀਰ ਇਸ ਲਈ ਪਿਆ ਸੀ ਕਿਉਂਕਿ ਇਹ ਧਰਤੀ ਪਾਣੀ ਵਿੱਚੋਂ ਪੈਦਾ ਹੋਈ ਹੈ।[12]

ਇੱਕ ਹੋਰ ਅਸਪਸ਼ਟ ਸਿਧਾਂਤ ਅਨੁਸਾਰ ਇਸਦਾ ਨਾਮ ਕਸ਼ਿਅਪ ਰਿਸ਼ੀ ਤੋਂ ਪਿਆ ਸੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਹੀ ਇਸ ਧਰਤੀ ਉੱਪਰ ਲੋਕ ਵਸਾਏ ਸਨ। ਇਸ ਸਿਧਾਂਤ ਮੁਤਾਬਿਕ ਕਸ਼ਮੀਰ ਨਾਮ ਕਸ਼ਿਅਪਾ-ਮੀਰ (ਕਸ਼ਿਅਪ ਝੀਲ) ਜਾਂ ਕਸ਼ਿਅਪ-ਮੇਰੂ (ਕਸ਼ਿਅਪ ਪਰਬਤ) ਤੋਂ ਲਿਆ ਹੋ ਸਕਦਾ ਹੈ।[12]

ਪੁਰਾਤਨ ਯੂੁਨਾਨੀ ਇਸ ਖੇਤਰ ਨੂੰ ਕਾਸਪੇਰੀਆ ਕਹਿੰਦੇ ਸਨ, ਜਿਸਨੂੁੰ ਕਿ ਮਾਇਲੇੱਟਸ ਦੇ ਹੇਕਾਟੀਅਸ ਅਤੇ ਹੀਰੋਡਾਟਸ (3.102, 4.44) ਦੇ ਕਾਸਪਾਤਾਈਰੋਸ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਕਸ਼ਮੀਰ ਨੂੰ ਟੋਲੇਮੀ ਦੁਆਰਾ ਜ਼ਿਕਰ ਕੀਤਾ ਗਿਆ ਕਸਪੀਰੀਆ ਦੇਸ਼ ਵੀ ਮੰਨਿਆ ਜਾਂਦਾ ਹੈ।[13]

ਕੈਸ਼ਮੀਰ (Cashmere) ਅੱਜ ਦੇ ਨਾਮ ਕਸ਼ਮੀਰ ਦਾ ਪੁਰਾਤਨ ਰੂਪ ਹੈ, ਅਤੇ ਕੁਝ ਦੇਸ਼ਾਂ ਵਿੱਚ ਅੱਜ ਵੀ ਇਸਨੂੰ ਇਸੇ ਤਰ੍ਹਾਂ ਬੋਲਿਆ ਅਤੇ ਲਿਖਿਆ ਜਾਂਦਾ ਹੈ।

ਕਸ਼ਮੀਰੀ ਭਾਸ਼ਾ ਦੇ ਵਿੱਚ ਕਸ਼ਮੀਰ ਨੂੰ ਕਸ਼ੀਰ ਕਿਹਾ ਜਾਂਦਾ ਹੈ।[14]

ਇਤਿਹਾਸ[ਸੋਧੋ]

ਕਸ਼ਮੀਰ ਵਿੱਚ ਹਿੰਦੂ ਅਤੇ ਬੁੱਧ ਧਰਮ[ਸੋਧੋ]

ਬਾਰਾਮੁੱਲਾ ਦੇ ਨੇੜੇ ਖੁਦਾਈ ਤੋਂ ਪਹਿਲਾਂ ਬੋਧੀ ਸਤੂਪ ਦਾ ਆਮ ਦ੍ਰਿਸ਼, ਜਿਸ ਵਿੱਚ ਚੋਟੀ ਉੱਪਰ ਦੋ ਇਨਸਾਨ ਖੜ੍ਹੇ ਵਿਖਾਈ ਦੇ ਰਹੇ ਹਨ, ਅਤੇ ਇੱਕ ਆਦਮੀ ਹੇਠਾਂ ਮਿਣਤੀ ਕਰਨ ਵਾਲੇ ਮਾਪਕ ਲੈ ਕੇ ਖੜ੍ਹਾ ਹੈ। ਇਹ ਤਸਵੀਰ ਜੌਨ ਬੁਰਕੇ ਦੁਆਰਾ 1868 ਵਿੱਚ ਖਿੱਚੀ ਗਈ ਸੀ। ਸਤੂਪ ਜਿਹੜਾ ਕਿ ਮਗਰੋਂ ਖੋਦਿਆ ਗਿਆ ਸੀ, ਲਗਭਗ ਸੰਨ 500 ਨਾਲ ਸਬੰਧ ਰੱਖਦਾ ਹੈ।

ਪ੍ਰਾਚੀਨ ਅਤੇ ਮੱਧ ਕਾਲ ਦੇ ਸਮੇਂ ਦੌਰਾਨ, ਕਸ਼ਮੀਰ ਹਿੰਦੂ-ਬੋਧੀ ਸਮਾਨਵਾਦ (syncretism) ਦੇ ਵਿਕਾਸ ਦਾ ਇੱਕ ਮਹੱਤਵਪੂਰਨ ਕੇਂਦਰ ਰਿਹਾ ਹੈ, ਜਿਸ ਵਿੱਚ ਮਧਿਆਮਕ ਅਤੇ ਯੋਗਾਚਾਰਾ ਨੂੰ ਸ਼ੈਵ ਮੱਤ ਅਤੇ ਅਦਵੈਤ ਵੇਦਾਂਤ ਨਾਲ ਮਿਲਾਇਆ ਗਿਆ ਸੀ। ਬੋਧੀ ਮੌਰੀਆ ਸ਼ਾਸਕ ਅਸ਼ੋਕ ਨੂੰ ਅਕਸਰ ਕਸ਼ਮੀਰ ਦੀ ਪੁਰਾਣੀ ਰਾਜਧਾਨੀ ਸ਼੍ਰੀਨਗਰੀ ਦਾ ਸਿਹਰਾ ਦਿੱਤਾ ਜਾਂਦਾ ਹੈ, ਜਿਹੜਾ ਕਿ ਇਸ ਵੇਲੇ ਦੇ ਸ਼ਹਿਰ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿੱਚ ਖੰਡਰਾਂ ਦੇ ਰੂਪ ਵਿੱਚ ਬਦਲ ਗਿਆ ਹੈ। ਕਸ਼ਮੀਰ ਕਿਸੇ ਸਮੇਂ ਵਿੱਚ ਬੁੱਧ ਧਰਮ ਦਾ ਗੜ੍ਹ ਰਿਹਾ ਹੈ।[15] ਬੋਧੀ ਸਿੱਖਿਆ ਦੇ ਤੌਰ 'ਤੇ ਸਰਵਸਤੀਵਾਦ ਸਕੂਲ ਨੇ ਕਸ਼ਮੀਰ ਉੱਪਰ ਬਹੁਤ ਪ੍ਰਭਾਵ ਪਾਇਆ ਸੀ।[16] ਇਸ ਸਾਮਰਾਜ ਵਿੱਚ ਪੂਰਬੀ ਅਤੇ ਪੱਛਮੀ ਏਸ਼ੀਆਈ ਬੋਧੀ ਸਾਧੂਆਂ ਦੇ ਆਉਣ-ਜਾਣ ਦਾ ਵੇਰਵਾ ਵੀ ਮਿਲਦਾ ਹੈ। ਚੌਥੀ ਸ਼ਤਾਬਦੀ ਦੇ ਅਖੀਰ ਵਿੱਚ, ਮਸ਼ਹੂਰ ਕੂਚਾ ਸਾਧੂ ਕੁਮਾਰਜੀਵ, ਜੋ ਕਿ ਇੱਕ ਚੰਗੇ ਭਾਰਤੀ ਪਰਿਵਾਰ ਵਿੱਚ ਪੈਦਾ ਹੋੋਇਆ ਸੀ, ਨੇ ਕਸ਼ਮੀਰ ਵਿੱਚ ਬੰਧੂਦੱਤਾ ਦੇ ਹੇਠ ਦੀਰਘਾਗਮ ਅਤੇ ਮਧਿਆਗਮ ਦੀ ਪੜ੍ਹਾਈ ਕੀਤੀ ਸੀ। ਮਗਰੋਂ ਉਹ ਇੱਕ ਬਹੁਤ ਵਧੀਆ ਅਨੁਵਾਦਕ ਬਣ ਗਿਆ ਸੀ ਜਿਸਨੇ ਬੋਧੀ ਧਰਮ ਨੂੰ ਚੀਨ ਵਿੱਚ ਲਿਜਾਣ ਲਈ ਮਦਦ ਕੀਤੀ। ਉਸਦੀ ਮਾਤਾ ਜੀਵਾ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਸ਼ਮੀਰ ਵਿੱਚ ਹੀ ਰਹਿੰਦੀ ਸੀ। ਵਿਮਲਕਸ਼ ਜਿਹੜਾ ਕਿ ਸਰਵਸਤੀਵਾਦ ਬੋਧੀ ਸਾਧੂ ਸੀ, ਕਸ਼ਮੀਰ ਤੋਂ ਕੂਚਾ ਆਇਆ ਅਤੇ ਉਸਨੇ ਕੁਮਾਰਜੀਵ ਨੂੰ ਬੋਧੀ ਲਿਖਤ ਵਿਨੈਪਿਟਾਕਾ ਵਿੱਚ ਨਿਰਦੇਸ਼ ਦਿੱਤੇ।

ਮਾਰਤੰਡ ਸੂਰਜ ਮੰਦਿਰ ਦਾ ਮੁੱਖ ਤੀਰਥ ਸਥਾਨ, ਜੋ ਕਿ ਸੂਰਜ ਦੇਵਤਾ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਮੰਦਿਰ ਭਵਨ ਨੂੰ ਕਾਰਕੋਟਾ ਸਾਮਰਾਜ ਦੇ ਤੀਜੇ ਸ਼ਾਸਕ ਲਲਿਤਾਦਿੱਤਿਆ ਮੁਕਤਾਪੀਡ ਦੁਆਰਾ 8ਵੀਂ ਸ਼ਤਾਬਦੀ ਵਿੱਚ ਬਣਵਾਇਆ ਗਿਆ ਸੀ। ਇਹ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਵੱਡੇ ਮੰਦਿਰ ਭਵਨਾਂ ਵਿੱਚੋਂ ਇੱਕ ਹੈ।
ਤਬਾਹ ਹੋਇਆ ਮਾਰਤੰਡ ਸੂਰਜ ਮੰਦਿਰ। ਇਸ ਮੰਦਿਰ ਨੂੰ ਮੁਸਲਮਾਨ ਸੁਲਤਾਨ ਸਿਕੰਦਰ ਬੁਤਸ਼ਿਕਨ ਦੇ ਹੁਕਮਾਂ ਤੇ 15ਵੀ ਸ਼ਤਾਬਦੀ ਦੀ ਸ਼ੁਰੂਆਤ ਵਿੱਚ ਢਾਹ ਦਿੱਤਾ ਗਿਆ ਸੀ।

ਕਾਰਕੋਟਾ ਸਾਮਰਾਜ (ਸੰਨ 625 - 885) ਇੱਕ ਸ਼ਕਤੀਸ਼ਾਲੀ ਹਿੰਦੁੂ ਸਾਮਰਾਜ ਸੀ, ਜਿਹੜਾ ਕਿ ਕਸ਼ਮੀਰ ਖੇਤਰ ਵਿੱਚ ਪੈਦਾ ਹੋਇਆ ਸੀ।[17] ਇਸਦੀ ਸਥਾਪਨਾ ਦੁਰਲਭਵਰਧਨ ਨੇ ਹਰਸ਼ ਨੇ ਜੀਵਨਕਾਲ ਦੇ ਸਮੇਂ ਕੀਤੀ ਸੀ। ਇਸ ਸਾਮਰਾਜ ਦੀ ਸਥਾਪਨਾ ਨਾਲ ਕਸ਼ਮੀਰ ਦੱਖਣੀ ਏਸ਼ੀਆ ਦੀ ਸ਼ਕਤੀ ਦੇ ਰੂਪ ਵਿੱਚ ਉੱਭਰਿਆ।[18] ਅਵੰਤੀ ਵਰਮਨ ਨੇ ਕਸ਼ਮੀਰ ਦੇ ਤਖ਼ਤ ਉੱਪਰ 855 ਨੂੰ ਕਬਜ਼ਾ ਕੀਤਾ, ਜਿਸ ਵਿੱਚ ਉਸਨੇ ਉਤਪਲ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਕਾਰਕੋਟਾ ਸਾਮਰਾਜ ਦਾ ਅੰਤ ਕੀਤਾ।[19]

ਪਰੰਪਰਾ ਦੇ ਅਨੁਸਾਰ, ਆਦਿ ਸ਼ੰਕਰਾ ਨੇ ਕਸ਼ਮੀਰ ਵਿੱਚ ਸਰਵਜਨਪਥ (ਸ਼ਰਦ ਪੀਠ) ਦਾ 8ਵੀਂ ਸ਼ਤਾਬਦੀ ਦੇ ਅਖੀਰ ਜਾਂ 9ਵੀਂ ਸ਼ਤਾਬਦੀ ਦੀ ਸ਼ੁਰੂਆਤ ਵਿੱਚ ਦੌਰਾ ਕੀਤਾ। ਮਾਧਵੀਆ ਸ਼ੰਕਰਾਵਿਜੇਅਮ ਨੇ ਦੱਸਿਆ ਕਿ ਮੰਦਿਰ ਦੇ ਚਾਰ ਦਰਵਾਜ਼ੇ ਸਨ ਜਿਸ ਅਨੁਸਾਰ ਇਹ ਵਿਸ਼ਵ ਦੇ ਸਾਰੇ ਵਿਦਵਾਨਾਂ ਲਈ ਖੁੱਲ੍ਹੇ ਸਨ। ਸਰਵਜਨ ਪੀਠ ਦਾ ਦੱਖਣੀ ਦਰਵਾਜ਼ੇ ਨੂੰ ਆਦਿ ਸ਼ੰਕਰਾ ਦੁਆਰਾ ਖੋਲ੍ਹਿਆ ਗਿਆ ਸੀ।[20] ਪਰੰਪਰਾ ਦੇ ਅਨੁਸਾਰ, ਆਦਿ ਸ਼ੰਕਰਾ ਨੇ ਦੱਖਣੀ ਦਰਵਾਜ਼ੇ ਨੂੰ ਬਹਿਸ ਵਿੱਚ ਸਾਰੇ ਵਿਦਵਾਨਾਂ ਨੂੰ ਹਰਾ ਕੇ ਖੋਲ੍ਹਿਆ ਸੀ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਵਿਦਵਾਨ ਜਿਸ ਵਿੱਚ ਮੀਮਾਂਸਾ, ਵੇਦਾਂਤ ਅਤੇ ਹਿੰਦੂ ਫਲਸਫੇ ਦੇ ਹੋਰ ਵਿਦਵਾਨ ਸ਼ਾਮਿਲ ਸਨ। ਇਸ ਤਰ੍ਹਾਂ ਉਸਨੇ ਉਸ ਮੰਦਿਰ ਉੱਪਰ ਆਪਣਾ ਪੂਰਨ ਅਧਿਕਾਰ ਸਥਾਪਿਤ ਕੀਤਾ ਸੀ।[21]

ਅਭਿਨਵਗੁਪਤ (ਸੰਨ 950–1020[22][23]) ਭਾਰਤ ਦੇ ਸਭ ਤੋਂ ਮਹਾਨ ਦਾਰਸ਼ਨਿਕਾਂ, ਰਹੱਸਵਾਦੀਆਂ ਅਤੇ ਸੁਹਜ ਸ਼ਾਸਤਰੀਆਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਉਸਨੂੰ ਭਾਰਤ ਦਾ ਸਭ ਤੋਂ ਅਹਿਮ ਸੰਗੀਤਕਾਰ, ਕਵੀ, ਨਾਟਕਕਾਰ, ਟਿੱਪਣੀਕਾਰ, ਧਰਮ ਸ਼ਾਸਤਰੀ ਅਤੇ ਤਰਕਸ਼ਾਸਤਰੀ ਮੰਨਿਆ ਜਾਂਦਾ ਹੈ।[24][25] – ਇੱਕ ਗਿਆਨੀ ਆਦਮੀ ਜਿਸਨੇ ਭਾਰਤੀ ਸੱਭਿਆਚਾਰ 'ਤੇ ਡੂੰਘਾ ਪ੍ਰਭਾਵ ਪਾਇਆ।[26][27] ਉਸਦਾ ਜਨਮ ਕਸ਼ਮੀਰ ਘਾਟੀ ਵਿੱਚ ਇੱਕ ਵਿਦਵਾਨ ਅਤੇ ਰਹੱਸਵਾਦੀ ਪਰਿਵਾਰ ਵਿੱਚ ਹੋਇਆ ਸੀ[28] ਅਤੇ ਉਸਨੇ ਦਰਸ਼ਨ ਅਤੇ ਕਲਾ ਦੀਆਂ ਉਸ ਸਮੇਂ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਪੜ੍ਹਾਈ ਕੀਤੀ ਸੀ ਜਿਨ੍ਹਾਂ ਵਿੱਚ ਉਸਨੇ 15 ਤੋਂ ਵੱਧ ਅਧਿਆਪਕਾਂ ਅਤੇ ਗੁਰੂਆਂ ਤੋਂ ਸਿੱਖਿਆ ਹਾਸਲ ਕੀਤੀ।[29] ਆਪਣੇ ਲੰਮੇ ਜੀਵਨਕਾਲ ਦੇ ਦੌਰਾਨ ਉਸਨੇ 35 ਤੋਂ ਵਧੇਰੇ ਲਿਖਤਾਂ ਨੂੰ ਪੂਰਾ ਕੀਤਾ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਅਤੇ ਪ੍ਰਸਿੱਧ ਰਚਨਾ ਤੰਤਰਲੋਕ ਵੀ ਸ਼ਾਮਿਲ ਹੈ, ਜੋ ਕਿ ਤ੍ਰੀਕ ਅਤੇ ਕੌਲ ਦੇ ਸਾਰੇ ਦਾਰਸ਼ਨਿਕ ਅਤੇ ਵਿਹਾਰਕ ਪੱਖਾਂ ਨੂੰ ਦਰਸਾਉਂਦੀ ਹੈ, ਜਿਸਨੂੰ ਅੱਜਕੱਲ੍ਹ ਕਸ਼ਮੀਰ ਸ਼ੈਵਮੱਤ ਨਾਲ ਜਾਣਿਆ ਜਾਂਦਾ ਹੈ। ਸੁਹਜ ਸ਼ਾਸਤਰ ਦੇ ਦਰਸ਼ਨ ਵਿੱਚ ਉਸਦਾ ਇੱਕ ਹੋਰ ਮਹੱਤਵਪੂਰਨ ਅਤੇ ਪ੍ਰਸਿੱਧ ਕੰਮ ਭਾਰਤ ਮੁਨੀ ਦੇ ਨਾਟਸ਼ਾਸਤਰ ਦਾ ਟੀਕਾ ਹੈ।[30]

10ਵੀਂ ਸ਼ਤਾਬਦੀ ਵਿੱਚ ਮੋਕਸ਼ੋਪਾਇਆ ਜਾਂ ਮੋਕਸ਼ੋਪਾਇਆ ਸ਼ਾਸਤਰ, ਜੋ ਕਿ ਗੈਰ-ਸੰਨਿਆਸੀ ਲੋਕਾਂ ਲਈ ਮੋਕਸ਼ ਪ੍ਰਾਪਤ ਕਰਨ ਲਈ ਇੱਕ ਫਲਸਫੇ ਵਾਲੀ ਲਿਖਤ ਹੈ, ਨੂੰ ਸ਼੍ਰੀਨਗਰ ਦੀ ਪ੍ਰਦਿਊਮਨ ਪਹਾੜੀ ਉੱਪਰ ਲਿਖਿਆ ਗਿਆ ਸੀ।[31][32] ਇਹ ਜਨਤਕ ਉਪਦੇਸ਼ਾਂ ਦੀ ਬਣਤਰ ਵਿੱਚ ਹੈ ਅਤੇ ਇਸ ਵਿੱਚ 30,000 ਸ਼ਲੋਕ ਦਰਜ ਹਨ।(ਜਿਸ ਕਰਕੇ ਇਹ ਰਾਮਾਇਣ ਨਾਲੋਂ ਵੀ ਲੰਮੀ ਹੈੇ) ਇਸ ਲਿਖਤ ਦਾ ਮੁੱਖ ਭਾਗ ਵਸ਼ਿਸ਼ਟ ਅਤੇ ਰਾਮ ਦੀ ਗੱਲਬਾਤ ਹੈ।[33][34] ਇਸ ਲਿਖਤ ਨੂੰ ਮਗਰੋਂ (11ਵੀਂ ਤੋਂ 14ਵੀਂ ਸ਼ਤਾਬਦੀ)[35] ਤੱਕ ਵਧਾਇਆ ਗਿਆ ਅਤੇ ਇਸਨੂੰ ਵੇਦਾਂਤ ਦੇ ਅਨੁਸਾਰ ਢਾਲਿਆ ਜਾਂਦਾ ਰਿਹਾ, ਜਿਸ ਤੋਂ ਇਹ ਬਦਲ ਕੇ ਯੋਗ ਵਸ਼ਿਸ਼ਟ ਬਣ ਗਈ।[36]

ਰਾਣੀ ਕੋਟ ਰਾਣੀ ਮੱਧਕਾਲ ਵਿੱਚ ਕਸ਼ਮੀਰ ਦੀ ਹਿੰਦੂ ਸ਼ਾਸਕ ਸੀ, ਜਿਸਨੇ ਸੰਨ 1339 ਤੱਕ ਰਾਜ ਕੀਤਾ। ਉਹ ਇੱਕ ਪ੍ਰਸਿੱਧ ਸ਼ਾਸਕ ਸੀ ਜਿਸਨੂੰ ਸ੍ਰੀਨਗਰ ਸ਼ਹਿਰ ਨੂੰ ਅਕਸਰ ਹੜ੍ਹਾਂ ਤੋਂ ਬਚਾਉਣ ਲਈ ਜਾਣਿਆ ਜਾਂਦਾ ਹੈ ਕਿਉਂਕਿ ਉਹ ਸ਼ਹਿਰ ਵਿੱਚ ਇੱਕ ਨਹਿਰ ਦਾ ਨਿਰਮਾਣ ਕਰਵਾਇਆ ਸੀ ਜਿਸਨੂੰ ਉਸਦੇ ਨਾਮ ਦੇ ਅਨੁਸਾਰ ਕੁੱਟ ਕੋਲ ਦਾ ਨਾਮ ਦਿੱਤਾ ਗਿਆ ਸੀ। ਇਹ ਨਹਿਰ ਜੇਹਲਮ ਦਰਿਆ ਤੋਂ ਸ਼ਹਿਰ ਵਿੱਚ ਆਉਣ ਤੋਂ ਪਹਿਲਾਂ ਪਾਣੀ ਲੈਂਦੀ ਹੈ ਅਤੇ ਮਗਰੋਂ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਮੁੜ ਜੇਹਲਮ ਵਿੱਚ ਰਲ਼ ਜਾਂਦੀ ਹੈ।[37]

ਸ਼ਾਹ ਮੀਰ ਵੰਸ਼[ਸੋਧੋ]

ਸ੍ਰੀਨਗਰ ਵਿੱਚ ਜ਼ੈਨ-ਉਲ-ਅਬਉਦ-ਦੀਨ ਦੇ ਮਕਬਰੇ ਦਾ ਦਰਵਾਜ਼ਾ, ਲਗਭਗ ਸੰਨ 400 ਤੋਂ 500 ਤੱਕ ਦੇ ਵਿੱਚ ਬਣਿਆ ਸੀ। ਫ਼ੋਟੋਗ੍ਰਾਫਰ ਜੌਨ ਬੁਰਕੇ

ਸ਼ਮਸ-ਉਦ-ਦੀਨ ਸ਼ਾਹ ਮੀਰ (ਸ਼ਾਸਨਕਾਲ 1339-42) ਕਸ਼ਮੀਰ ਦਾ ਪਹਿਲਾ ਮੁਸਲਮਾਨ ਸ਼ਾਸਕ ਸੀ[38] ਅਤੇ ਉਹ ਸ਼ਾਹ ਮੀਰ ਵੰਸ਼ ਦਾ ਸੰਸਥਾਪਕ ਸੀ।[38][39] ਕਸ਼ਮੀਰੀ ਇਤਿਹਾਸਕਾਰ ਜੋਨਰਾਜ ਨੇ ਆਪਣੀਆਂ ਲਿਖਤਾਂ ਵਿੱਚ ਸ਼ਾਹ ਮੀਰ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਉਹ ਲਿਖਦਾ ਹੈ ਕਿ ਸ਼ਾਹ ਮੀਰ ਪੰਚਗਹਿਵਾਰਾ ਦਾ ਸੀ (ਜਿਸਨੂੰ ਅੱਜਕੱਲ੍ਹ ਪੰਜਗੱਬਰ ਘਾਟੀ ਜੋ ਕਿ ਰਾਜੌਰੀ ਅਤੇ ਬੁਧਾਲ ਤਹਿਸੀਲ ਦੇ ਵਿਚਕਾਰ ਹੈ, ਨਾਲ ਪਛਾਣਿਆ ਜਾਂਦਾ ਹੈ) ਅਤੇ ਉਸਦੇ ਪੁਰਖੇ ਖੱਤਰੀ ਸਨ, ਜਿਨ੍ਹਾ ਨੇ ਇਸਲਾਮ ਧਾਰਨ ਕਰ ਲਿਆ ਸੀ।[40][41] ਵਿਦਵਾਨ ਅਬਦੁਲ ਕਾਦਿਰ ਰਫ਼ੀਕੀ ਲਿਖਦੇ ਹਨ:

ਸ਼ਾਹ ਮੀਰ ਕਸ਼ਮੀਰ ਵਿੱਚ 1313 ਵਿੱਚ ਸੂਹਦੇਵ (1301-20) ਦੇ ਰਾਜ ਸਮੇਂ ਆਪਣੇ ਪਰਿਵਾਰ ਸਮੇਤ ਆਇਆ ਅਤੇ ਉਸਦੇ ਰਾਜ ਵਿੱਚ ਨੌਕਰੀ ਕੀਤੀ। ਅਗਲੇ ਕੁਝ ਸਾਲਾਂ ਵਿੱਚ ਆਪਣੇ ਤਰੀਕਿਆਂ ਅਤੇ ਯੋਗਤਾ ਕਰਕੇ ਸ਼ਾਹ ਮੀਰ ਨੂੰ ਪ੍ਰਸਿੱਧੀ ਮਿਲੀ ਅਤੇ ਉਹ ਉਸ ਖੇਤਰ ਵਿੱਚ ਉਸ ਸਮੇਂ ਦੇ ਸਭ ਤੋਂ ਮਹੱਤਵਪੂਰਨ ਇਨਸਾਨਾਂ ਵਿੱਚੋਂ ਇੱਕ ਗਿਣਿਆ ਜਾਣ ਲੱਗਾ। ਮਗਰੋਂ 1338 ਵਿੱਚ ਉਦੈਨਾਦੇਵਾ ਦੀ ਮੌਤ ਮਗਰੋਂ ਜੋ ਕਿ ਸੂਹਦੇਵ ਦਾ ਭਰਾ ਸੀ, ਉਸਨੇ ਸੂਹਦੇਵ ਦੇ ਰਾਜ ਉੱਪਰ ਆਪਣਾ ਕਬਜ਼ਾ ਕਰ ਲਿਆ ਅਤੇ ਇਸ ਤਰ੍ਹਾਂ ਉਸਨੇ ਕਸ਼ਮੀਰ ਵਿੱਚ ਇੱਕ ਪੱਕੇ ਮੁਸਲਮਾਨ ਰਾਜ ਦੀ ਨੀਂਹ ਰੱਖੀ। ਸ਼ਾਸਨ ਕਰ ਰਹੇ ਵਰਗ ਅਤੇ ਬਾਹਰੀ ਹਮਲੇ ਕਸ਼ਮੀਰ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਹੋਣ ਦੇ ਦੋ ਮੁੱਖ ਕਾਰਨ ਸਨ।[42]

ਰਿੰਚਨ ਲੱਦਾਖ ਤੋਂ ਅਤੇ ਲੰਕਰ ਚਕ ਗਿਲਗਿਤ ਨੇੜੇ ਦਾਰਦ ਖੇਤਰ ਤੋਂ ਕਸ਼ਮੀਰ ਆਏ ਅਤੇ ਇਨ੍ਹਾਂ ਨੇ ਕਸ਼ਮੀਰ ਦੇ ਰਾਜਨੀਤਿਕ ਇਤਿਹਾਸ ਉੱਪਰ ਅਹਿਮ ਪ੍ਰਭਾਵ ਪਾਇਆ। ਇਨ੍ਹਾਂ ਨੂੰ ਰਾਜੇ ਵੱਲੋਂ ਜਾਗੀਰਾਂ ਦਿੱਤੀਆਂ ਗਈਆਂ। ਰਿੰਚਨ ਤਿੰਨ ਸਾਲਾਂ ਲਈ ਕਸ਼ਮੀਰ ਦਾ ਸ਼ਾਸਕ ਵੀ ਰਿਹਾ।

ਸ਼ਾਹ ਮੀਰ ਸ਼ਾਹ ਮੀਰ ਵੰਸ਼ ਦਾ ਪਹਿਲਾ ਸ਼ਾਸਕ ਸੀ ਜਿਸਨੇ 1339 ਈ. ਵਿੱਚ ਆਪਣੇ ਰਾਜ ਨੂੰ ਸਥਾਪਿਤ ਕੀਤਾ। ਬਹੁਤ ਸਾਰੇ ਮੁਸਲਮਾਨ ਉਲਮਾ, ਜਿਵੇਂ ਕਿ ਮੀਰ ਸੱਯਦ ਅਲੀ ਹਮਾਦਾਨੀ, ਮੱਧ ਏਸ਼ੀਆ ਤੋਂ ਲੋਕਾਂ ਦੇ ਧਰਮ ਪਰਿਵਰਤਨ ਕਰਨ ਲਈ ਕਸ਼ਮੀਰ ਆਏ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹਜ਼ਾਰਾਂ ਕਸ਼ਮੀਰੀ ਲੋਕਾਂ ਨੇ ਇਸਲਾਮ ਧਾਰਨ ਕਰ ਲਿਆ।[43] ਹਮਾਦਾਨੀ ਦੇ ਪੁੱਤਰ ਨੇ ਸਿਕੰਦਰ ਬੁਤਸ਼ਿਕਨ ਨੂੰ ਆਪਣੇ ਰਾਜ ਵਿੱਚ ਇਸਲਾਮੀ ਕਾਨੂੰਨ ਕਾਇਮ ਕਰਨ ਲਈ ਵੀ ਮਨਾ ਲਿਆ। 14ਵੀਂ ਸਦੀ ਦੇ ਅਖੀਰ ਤੱਕ ਲਗਭਗ ਸਾਰੇ ਕਸ਼ਮੀਰੀਆਂ ਨੇ ਇਸਲਾਮ ਧਾਰਨ ਕਰ ਲਿਆ।.[44]

ਮੁਗ਼ਲ ਰਾਜ[ਸੋਧੋ]

ਮੁਗ਼ਲ ਪਾਤਸ਼ਾਹ ਸਮਰਾਟ ਅਕਬਰ ਨੇ ਕਸ਼ਮੀਰ ਦੀਆਂ ਅੰਦਰੂਨੀ ਸ਼ੀਆ-ਸੁੰਨੀ ਵੰਡਾਂ ਦਾ ਫਾਇਦਾ ਉਠਾਉਂਦੇ ਹੋਏ ਇਸਨੂੰ ਜਿੱਤ ਲਿਆ ਸੀ।[45] ਅਤੇ ਇਸ ਤਰ੍ਹਾਂ ਉਸਨੇ ਦੇਸੀ ਕਸ਼ਮੀਰੀ ਮੁਸਲਮਾਨ ਰਾਜ ਦਾ ਅੰਤ ਕਰ ਦਿੱਤਾ ਸੀ।[6] ਅਕਬਰ ਨੇ 1586 ਈ. ਵਿੱਚ ਇਸਨੂੰ ਕਾਬੁਲ ਸੂਬੇ ਵਿੱਚ ਮਿਲਾ ਦਿੱਤਾ ਸੀ ਪਰ ਸ਼ਾਹ ਜਹਾਨ ਨੇ ਇਸਨੂੰ ਇੱਕ ਅਲੱਗ ਸੂਬਾ ਬਣਾ ਦਿੱਤਾ ਅਤੇ ਇਸਦਾ ਮੁੱਖ ਨਗਰ ਸ੍ਰੀਨਗਰ ਬਣਾ ਦਿੱਤਾ।

ਅਫ਼ਗ਼ਾਨੀ ਰਾਜ[ਸੋਧੋ]

ਅਫ਼ਗ਼ਾਨੀ ਦੁੱਰਾਨੀ ਵੰਸ਼ ਦੇ ਦੁਰਾਨੀ ਸਾਮਰਾਜ ਨੇ 1751 ਈ. ਵਿੱਚ ਕਸ਼ਮੀਰ ਉੱਪਰ ਆਪਣਾ ਅਧਿਕਾਰ ਸਥਾਪਿਤ ਕੀਤਾ ਜਦੋਂ ਉਨ੍ਹਾਂ ਨੇ 15ਵੇਂ ਮੁਗ਼ਲ ਪਾਤਸ਼ਾਹ (ਸਮਰਾਟ) ਅਹਿਮਦ ਸ਼ਾਹ ਬਹਾਦਰ ਦੇ ਵਾਇਸਰਾਏ ਮੂਈਨ-ਉਲ-ਮੁਲਕ ਨੂੰ ਹਰਾ ਕੇ ਦੁੱਰਾਨੀ ਸੰਸਥਾਪਕ ਅਹਿਮਦ ਸ਼ਾਹ ਦੁੱਰਾਨੀ ਨੇ ਉਸਨੂੰ ਫਿਰ ਤੋਂ ਬਹਾਲ ਕਰ ਦਿੱਤਾ ਸੀ। ਉਸਨੇ ਲਗਭਗ ਅੱਜਕੱਲ੍ਹ ਦੇ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਸਾਰੇ ਖੇਤਰ ਨੂੰ ਮੁਗ਼ਲਾਂ ਅਤੇ ਦੇਸੀ ਸ਼ਾਸਕਾਂ ਤੋਂ 1820 ਤੱਕ ਜਿੱਤੀ ਰੱਖਿਆ ਸੀ ਪਰ 1820 ਈ. ਵਿੱਚ ਉਸਦੀ ਸਿੱਖਾਂ ਹੱਥੋਂ ਹਾਰ ਹੋਈ ਸੀ। ਕਸ਼ਮੀਰੀ ਇਤਿਹਾਸਕਾਰਾਂ ਦੇ ਅਨੁਸਾਰ ਅਫ਼ਗ਼ਾਨ ਸ਼ਾਸਕਾਂ ਨੇ ਕਸ਼ਮੀਰੀਆਂ ਦੇ ਬਹੁਤ ਦਮਨ ਕੀਤਾ।[46]

ਸਿੱਖ ਰਾਜ[ਸੋਧੋ]

1819 ਵਿੱਚ, ਕਸ਼ਮੀਰ ਘਾਟੀ ਦਾ ਅਧਿਕਾਰ ਅਫ਼ਗ਼ਾਨਿਸਤਾਨ ਦੇ ਦੁੱਰਾਨੀ ਸਾਮਰਾਜ ਹੱਥੋਂ ਪੰਜਾਬ ਦੇ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦੀਆਂ ਜੇਤੂ ਫ਼ੌਜਾਂ ਵੱਲ ਖਿਸਕਣਾ ਸ਼ੁਰੂ ਹੋ ਗਿਆ,[47] ਇਸ ਤਰ੍ਹਾਂ ਚਾਰ ਸਦੀਆਂ ਤੋਂ ਰਾਜ ਕਰ ਰਿਹਾ ਮੁਗ਼ਲ ਸਾਮਰਾਜ ਦਾ ਮੁਸਲਮਾਨ ਰਾਜ ਅਤੇ ਅਫ਼ਗ਼ਾਨੀ ਰਾਜ ਦਾ ਅੰਤ ਹੋ ਗਿਆ। ਕਿਉਂਕਿ ਅਫ਼ਗ਼ਾਨਾਂ ਨੇ ਕਸ਼ਮੀਰੀਆਂ ਨੂੰ ਬਹੁਤ ਤੰਗ ਪਰੇਸ਼ਾਨ ਸੀ, ਜਿਸ ਕਰਕੇ ਉਨ੍ਹਾਂ ਨੇ ਸ਼ੁਰੂਆਤ ਵਿੱਚ ਨਵੇਂ ਸਿੱਖ ਸ਼ਾਸਕਾਂ ਦਾ ਸੁਆਗਤ ਕੀਤਾ।[48] ਭਾਵੇਂ ਕਿ ਸਿੱਖ ਗਵਰਨਰ ਵੀ ਮਗਰੋਂ ਕਰੜੇ ਸਾਬਿਤ ਹੋਏ ਅਤੇ ਸਿੱਖ ਰਾਜ ਨੂੰ ਆਮ ਤੌਰ 'ਤੇ ਦਮਨਕਾਰੀ ਮੰਨਿਆ ਜਾਂਦਾ ਸੀ,[49] ਕਿਉਂਕਿ ਸਿੱਖ ਸਾਮਰਾਜ ਦੀ ਰਾਜਧਾਨੀ ਲਾਹੌਰ ਸੀ ਜਿਸਦਾ ਸ਼ਾਇਦ ਕਸ਼ਮੀਰ ਦੇ ਦੂਰ ਸਥਿਤ ਹੋਣ ਕਰਕੇ ਵੀ ਗਵਰਨਰਾਂ ਨੇ ਗਲਤ ਇਸਤੇਮਾਲ ਕੀਤਾ।[50] ਸਿੱਖਾਂ ਨੇ ਬਹੁਤ ਸਾਰੇ ਮੁਸਲਮਾਨ ਵਿਰੋਧੀ ਕਾਨੂੰਨ ਬਣਾਏ,[50] ਜਿਸ ਵਿੱਚ ਗਾਂਵਾਂ ਨੂੰ ਮਾਰਨ ਵਾਲੇ ਨੂੰ ਮੌਤ ਦੀ ਸਜ਼ਾ,[48] ਅਤੇ ਸ਼੍ਰੀਨਗਰ ਦੀ ਜਾਮਾ ਮਸਜਿਦ ਨੂੰ ਬੰਦ ਕਰਨ ਦਾ ਹੁਕਮ,[50] ਅਤੇ ਅਜ਼ਾਨ ਉੱਪਰ ਮਨਾਹੀ ਸ਼ਾਮਿਲ ਸੀ, ਜੋ ਕਿ ਮੁਸਲਮਾਨਾਂ ਦੀ ਇੱਕ ਪ੍ਰਾਥਨਾ ਹੁੰਦੀ ਹੈ।[50] ਇਸ ਦੌਰਾਨ ਕਸ਼ਮੀਰ ਵਿੱਚ ਬਹੁਤ ਸਾਰੇ ਯੂਰਪੀ ਸੈਲਾਨੀ ਆਏ ਜਿਨ੍ਹਾਂ ਵਿੱਚੋਂ ਕੁਝ ਨੇ ਵਿਸ਼ਾਲ ਮੁਸਲਮਾਨ ਦਿਹਾਤੀ ਲੋਕਾਂ ਦੀ ਗਰੀਬੀ ਬਾਰੇ ਅਤੇ ਸਿੱਖਾਂ ਦੁਆਰਾ ਵਸੂਲੇ ਜਾਂਦੇ ਹੱਦ ਤੋਂ ਵਧੇਰੇ ਟੈਕਸ ਬਾਰੇ ਲਿਖਿਆ।[48][51] ਉਸ ਸਮੇਂ ਦੀਆਂ ਲਿਖਤਾਂ ਅਨੁਸਾਰ ਹੱਦ ਤੋਂ ਵਧੇਰੇ ਕਰਾਂ ਦੇ ਕਾਰਨ ਪੇਂਡੂ ਇਲਾਕਿਆਂ ਦੇ ਬਹੁਤ ਸਾਰੇ ਉੱਥੋਂ ਹੋਰ ਖੇਤਰਾਂ ਵਿੱਚ ਤੁਰ ਗਏ ਜਿਸ ਕਰਕੇ ਖੇਤੀਯੋਗ ਜ਼ਮੀਨ ਦਾ ਸਿਰਫ਼ 16ਵਾਂ ਹਿੱਸਾ ਹੀ ਖੇਤੀ ਲਈ ਵਰਤਿਆ ਜਾ ਸਕਿਆ।[48] ਬਹੁਤ ਸਾਰੇ ਕਸ਼ਮੀਰੀ ਪੇਂਡੂ ਲੋਕ ਪੰਜਾਬ ਦੇ ਮੈਦਾਨਾਂ ਵੱਲ ਤੁਰ ਗਏ।[52] ਹਾਲਾਂਕਿ 1832 ਵਿੱਚ ਅਕਾਲ ਪੈਣ ਦੇ ਕਾਰਨ ਸਿੱਖਾਂ ਨੇ ਜ਼ਮੀਨੀ ਕਰ ਨੂੰ ਘਟਾ ਕੇ ਅੱਧਾ ਕਰ ਦਿੱਤਾ ਅਤੇ ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ਾ ਵੀ ਦੇਣਾ ਸ਼ੁਰੂ ਕਰ ਦਿੱਤਾ;[50] ਇਸ ਕਰਕੇ ਕਸ਼ਮੀਰ ਸਿੱਖ ਸਾਮਰਾਜ ਦੇ ਲਈ ਦੂਜਾ ਸਭ ਤੋਂ ਵਧੇਰੇ ਕਰ ਦੇਣ ਵਾਲਾ ਰਾਜ ਬਣ ਗਿਆ।[50] ਇਸ ਸਮੇਂ ਦੌਰਾਨ ਕਸ਼ਮੀਰੀ ਸ਼ਾਲ ਦੁਨੀਆ ਵਿੱਚ ਮਸ਼ਹੂਰ ਹੋ ਗਏ, ਅਤੇ ਇਸਨੇ ਬਹੁਤ ਸਾਰੇ ਖਰੀਦਦਾਰਾਂ ਦਾ ਧਿਆਨ ਖਿੱਚਿਆ, ਖ਼ਾਸ ਕਰਕੇ ਪੱਛਮ ਵਾਲੇ ਖ਼ਰੀਦਦਾਰਾਂ ਦਾ।[50]

ਜੰਮੂ ਰਾਜ ਜੋ ਕਿ ਮੁਗ਼ਲ ਰਾਜ ਦੇ ਅੰਤ ਵੱਲ ਵਧਦੇ ਹੋਏ ਆਪਣੇ ਪੂਰੀ ਚੜ੍ਹਾਈ ਆਇਆ ਸੀ, ਸਿੱਖਾਂ ਦੇ ਪ੍ਰਭਾਵ ਵਿੱਚ 1770 ਵਿੱਚ ਆਇਆ। ਅੱਗੇ ਜਾ ਕੇ 1808 ਵਿੱਚ, ਇਸਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਤਰ੍ਹਾਂ ਜਿੱਤ ਲਿਆ ਸੀ। ਗੁਲਾਬ ਸਿੰਘ ਜੋ ਕਿ ਜੰਮੂ ਘਰਾਣੇ ਦਾ ਇੱਕ ਨੌਜਵਾਨ ਸੀ, ਸਿੱਖਾਂ ਦੀ ਫੌਜ ਵਿੱਚ ਸ਼ਾਮਿਲ ਹੋਇਆ ਅਤੇ ਹੌਲੀ-ਹੌਲੀ ਆਪਣੀਆਂ ਯੋਗ ਕਾਰਵਾਈਆਂ ਦੇ ਕਾਰਨ ਉਸਦਾ ਉਭਾਰ ਅਤੇ ਤਾਕਤ ਵਧਦੀ ਗਈ। 1822 ਵਿੱਚ ਉਸਨੂੰ ਜੰਮੂ ਦਾ ਰਾਜਾ ਘੋਸ਼ਿਤ ਕਰ ਦਿੱਤਾ ਗਿਆ।[53] ਆਪਣੇ ਯੋਗ ਜਰਨੈਲ ਜ਼ੋਰਾਵਰ ਸਿੰਘ ਕਹਲੂਰੀਆ ਦੇ ਨਾਲ, ਉਸਨੇ ਰਾਜੌਰੀ ਅਤੇ ਕਿਸ਼ਤਵਾੜ ਨੂੰ 1821 ਵਿੱਚ ਜਿੱਤ ਕੇ ਆਪਣੇ ਅਧੀਨ ਕਰ ਲਿਆ। ਮਗਰੋਂ ਉਸਨੇ 1835 ਵਿੱਚ ਸੁਰੂ ਘਾਟੀ, ਕਾਰਗਿਲ, ਲੱਦਾਖ ਅਤੇ ਬਾਲਤਿਸਤਾਨ (1840) ਵਿੱਚ ਜਿੱਤ ਲਿਆ, ਇਸ ਤਰ੍ਹਾਂ ਉਸਨੇ ਪੂਰੀ ਕਸ਼ਮੀਰ ਘਾਟੀ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਉਹ ਸਿੱਖਾਂ ਦੇ ਰਾਜ-ਦਰਬਾਰ ਵਿੱਚ ਇੱਕ ਬਹੁਤ ਅਮੀਰ ਅਤੇ ਮਹੱਤਵਪੂਰਨ ਆਦਮੀ ਬਣ ਗਿਆ।[54]

ਰਾਜਾਸ਼ਾਹੀ ਰਿਆਸਤ[ਸੋਧੋ]

1909 ਦਾ ਜੰਮੂ ਅਤੇ ਕਸ਼ਮੀਰ ਦੀ ਰਾਜਸ਼ਾਹੀ ਰਿਆਸਤ ਦਾ ਨਕਸ਼ਾ। ਖੇਤਰਾਂ, ਮਹੱਤਵਪੂਰਨ ਸ਼ਹਿਰਾਂ, ਨਦੀਆਂ ਅਤੇ ਪਰਬਤਾਂ ਦੇ ਨਾਮ ਲਾਲ ਰੰਗ ਨਾਲ ਰੇਖਾਂਕਿਤ ਕੀਤੇ ਗਏ ਹਨ।

1845 ਵਿੱਚ ਪਹਿਲੀ ਐਂਗਲੋ-ਸਿੱਖ ਲੜਾਈ ਹੋਈ। ਇੰਪੀਰੀਅਲ ਗੈਜ਼ੇਟੀਅਰ ਔਫ਼ ਇੰਡੀਆ ਦੇ ਅਨੁਸਾਰ,

"ਗੁਲਾਬ ਸਿੰਘ ਸਬਰਾਓਂ ਦੀ ਲੜਾਈ (1846) ਤੱਕ ਆਪਣੇ ਆਪ ਨੂੰ ਨਿਰਪੱਖ ਰੱਖਣ ਵਿੱਚ ਕਾਮਯਾਬ ਸਾਬਿਤ ਹੋਇਆ, ਜਿਸ ਵਿੱਚ ਉਸਨੇ ਸਰ ਹੈਨਰੀ ਲਾਰੈਂਸ ਦੇ ਲਈ ਇੱਕ ਵਿਚੋਲੇ ਅਤੇ ਵਿਸ਼ਵਾਸਯੋਗ ਸਲਾਹਕਾਰ ਤੌਰ 'ਤੇ ਆਪਣਾ ਕਿਰਦਾਰ ਅਦਾ ਕੀਤਾ। ਇਸਦਾ ਨਤੀਜਾ ਦੋ ਸੰਧੀਆਂ ਦੇ ਰੂਪ ਵਿੱਚ ਨਿਕਲਿਆ। ਲਾਹੌਰ ਦੀ ਪਹਿਲੀ ਸੰਧੀ ਦੇ ਅਨੁਸਾਰ (ਜਿਹੜੀ ਕਿ ਪੱਛਮੀ ਪੰਜਾਬ ਬਾਰੇ ਸੀ) ਪੰਜਾਬ ਖੇਤਰ ਨੂੰ ਅੰਗਰੇਜ਼ਾਂ ਨੂੰ ਦੇ ਦਿੱਤਾ ਗਿਆ ਅਤੇ ਦੂਜੀ ਸੰਧੀ ਦੇ ਅਨੁਸਾਰ ਇੱਕ ਕਰੋੜ ਦੇ ਹਰਜਾਨੇ ਦੇ ਰੂਪ ਵਿੱਚ ਸਿੰਧ ਦੇ ਪੂਰਬ ਅਤੇ ਰਾਵੀ ਦੇ ਪੱਛਮ ਵਾਲੇ ਸਾਰੇ ਪਰਬਤੀ ਇਲਾਕੇ (ਕਸ਼ਮੀਰ ਘਾਟੀ) ਰਾਜਾ ਗੁਲਾਬ ਨੂੰ ਦੇ ਦਿੱਤੇ ਗਏ।"[47]

ਸੰਧੀਆਂ ਅਤੇ ਕੁਝ ਬਿੱਲਾਂ ਦੇ ਕਾਰਨ 1820 ਤੋਂ 1858 ਦੇ ਵਿਚਕਾਰ ਬਣੀ ਜੰਮੂ ਅਤੇ ਕਸ਼ਮੀਰ ਦੀ ਰਿਆਸਤ ਨੇ ਵੱਖ-ਵੱਖ ਖੇਤਰਾਂ, ਧਰਮਾਂ ਅਤੇ ਨਸਲਾਂ ਨੂੰ ਇਕੱਠਿਆਂ ਕੀਤਾ।[55] ਪੂਰਬ ਵੱਲ, ਲੱਦਾਖ ਨਸਲੀ ਅਤੇ ਸੱਭਿਆਚਾਰਕ ਤੌਰ 'ਤੇ ਤਿੱਬਤੀ ਸੀ ਅਤੇ ਇੱਥੋਂ ਦੇ ਵਸਨੀਕ ਬੁੱਧ ਧਰਮ ਨੂੰ ਮੰਨਦੇ ਸਨ, ਦੱਖਣ ਵੱਲ ਜੰਮੂ ਦੇ ਵਿੱਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੀ ਮਿਲੀ-ਜੁਲੀ ਆਬਾਦੀ ਸੀ; ਭਾਰੀ ਆਬਾਦੀ ਵਾਲੀ ਕੇਂਦਰੀ ਕਸ਼ਮੀਰ ਘਾਟੀ ਵਿੱਚ, ਆਬਾਦੀ ਮੁੱਖ ਰੂਪ ਵਿੱਚ ਸੰਨੀ ਮੁਸਲਮਾਨ ਲੋਕਾਂ ਦੀ ਸੀ, ਭਾਵੇਂ ਕਿ ਉੱਥੇ ਘੱਟ ਪਰ ਪ੍ਰਭਾਵੀ ਹਿੰਦੂ ਘੱਟਗਿਣਤੀ ਵੀ ਸੀ ਜਿਨ੍ਹਾਂ ਵਿੱਚ ਕਸ਼ਮੀਰੀ ਬ੍ਰਾਹਮਣ ਜਾਂ ਪੰਡਿਤ ਸ਼ਾਮਿਲ ਸਨ; ਉੱਤਰ-ਪੂਰਬ ਵਿੱਚ ਬਹੁਤ ਹੀ ਘੱਟ ਆਬਾਦੀ ਵਾਲਾ ਬਾਲਤਿਸਤਾਨ ਦੀ ਆਬਾਦੀ ਨਸਲੀ ਤੌਰ 'ਤੇ ਲੱਦਾਖ ਨਾਲ ਸਬੰਧਿਤ ਸੀ, ਪਰ ਉਹ ਲੋਕ ਸ਼ੀਆ ਇਸਲਾਮ ਨੂੰ ਮੰਨਦੇ ਸਨ; ਉੱਤਰ ਵਿੱਚ ਘੱਟ ਆਬਾਦੀ ਵਾਲਾ ਗਿਲਗਿਤ ਖੇਤਰ ਵੱਖ-ਵੱਖ ਤਰ੍ਹਾਂ ਦੇ ਸਮੂਹਾਂ ਨਾਲ ਵਸਿਆ ਹੋਇਆ ਸੀ ਜਿਸ ਵਿੱਚ ਮੁੱਖ ਤੌਰ 'ਤੇ ਸ਼ੀਆ ਇਸਲਾਮ ਦੇ ਸਮੂਹ ਸਨ, ਅਤੇ ਪੱਛਮ ਵਿੱਚ ਪੁੰਛ ਜ਼ਿਲ੍ਹੇ ਵਿੱਚ ਮੁੱਖ ਤੌਰ 'ਤੇ ਮੁਸਲਮਾਨ ਆਬਾਦੀ ਦੀ ਵਸੋਂ ਸੀ ਪਰ ਇਨ੍ਹਾਂ ਦੀ ਨਸਲ ਕਸ਼ਮੀਰ ਘਾਟੀ ਦੇ ਲੋਕਾਂ ਨਾਲੋਂ ਵੱਖ ਸੀ।[55] 1857 ਦੇ ਵਿਦ੍ਰੋਹ ਤੋਂ ਬਾਅਦ, ਜਿਸ ਵਿੱਚ ਕਸ਼ਮੀਰ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਅਤੇ ਮਗਰੋਂ ਗ੍ਰੇਟ ਬ੍ਰਿਟੇਨ ਦੇ ਬ੍ਰਿਟਿਸ਼ ਰਾਜ ਦੀਆਂ ਧਾਰਨਾਵਾਂ ਦਾ ਸੁਆਗਤ ਕੀਤਾ ਸੀ, ਜਿਸ ਪਿੱਛੋਂ ਕਸ਼ਮੀਰ ਦੀ ਰਾਜਸ਼ਾਹੀ ਰਿਆਸਤ ਬਰਨਾਤਵੀ ਤਾਜ ਦੇ ਰਾਜ ਹੇਠਾਂ ਆ ਗਿਆ ਸੀ।

1941 ਦੀ ਭਾਰਤ ਦੀ ਅੰਗਰੇਜ਼ੀ ਜਨਗਣਨਾ ਦੇ ਅਨੁਸਾਰ, ਕਸ਼ਮੀਰ ਦੀ ਮੁਸਲਮਾਨਾਂ ਦੀ ਆਬਾਦੀ 77%, ਹਿੰਦੂ ਆਬਾਦੀ 20% ਅਤੇ ਘੱਟਗਿਣਤੀਆਂ ਬੋਧੀਆਂ ਅਤੇ ਸਿੱਖਾਂ ਦੀ ਆਬਾਦੀ ਬਾਕੀ 3% ਸੀ।[56] ਉਸੇ ਸਾਲ, ਪ੍ਰੇਮ ਨਾਥ ਬਜਾਜ ਜੋ ਕਿ ਕਸ਼ਮੀਰੀ ਪੰਡਿਤ ਪੱਤਰਕਾਰ ਸੀ, ਨੇ ਲਿਖਿਆ: “ਮੁਸਲਮਾਨ ਜਨਤਾ ਦੀ ਗਰੀਬੀ ਹੈਰਾਨ ਕਰਨ ਵਾਲੀ ਹੈ... ਇਨ੍ਹਾਂ ਵਿੱਚ ਬਹੁਤਿਆਂ ਕੋਲ ਜ਼ਮੀਨ ਨਹੀਂ ਹੈ ਅਤੇ ਉਹ ਹਿੰਦੁੂ ਜਾਗੀਰਦਾਰਾਂ ਦੇ ਕੰਮੀ ਲੱਗ ਮਜ਼ਦੂਰੀ ਕਰਦੇ ਹਨ..... ਅਧਿਕਾਰਿਕ ਭ੍ਰਿਸ਼ਟਾਚਾਰ ਦਾ ਲਗਭਗ ਸਾਰਾ ਹਿੱਸਾ ਮੁਸਲਮਾਨ ਜਨਤਾ ਦੁਆਰਾ ਪੈਦਾ ਕੀਤਾ ਜਾਂਦਾ ਹੈ...."[57] ਹਿੰਦੂ ਸ਼ਾਸਨ ਦੇ ਹੇਠਾਂ ਮੁਸਲਮਾਨਾਂ ਨੂੰ ਭਾਰੀ ਟੈਕਸਾਂ ਦਾ ਸਾਹਮਣਾ ਕਰਨਾ ਪਿਆ, ਇਸ ਤੋਂ ਇਲਾਵਾ ਉਨ੍ਹਾਂ ਨਾਲ ਕਾਨੂੰਨ ਵਿਵਸਥਾ ਵਿੱਚ ਵੀ ਵਖਰੇਵਾਂ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਮਜਦੂਰੀ ਦੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।[58] ਰਾਜਸ਼ਾਹੀ ਰਾਜ ਦੀਆਂ ਇਨ੍ਹਾਂ ਹਾਲਤਾਂ ਕਰਕੇ ਬਹੁਤ ਸਾਰੇ ਲੋਕ ਕਸ਼ਮੀਰ ਘਾਟੀ ਨੂੰ ਛੱਜ ਕੇ ਬਰਤਾਨਵੀ ਭਾਰਤ ਦੇ ਪੰਜਾਬ ਰਾਜ ਵੱਲ ਪਰਵਾਸ ਕਰ ਗਏ।[59] ਜਨਗਣਨਾ ਤੋਂ ਲਗਭਗ 100 ਸਾਲਾਂ ਬਾਅਦ ਵੀ, ਇੱਕ ਬਹੁਤ ਹੀ ਘੱਟ ਗਿਣਤੀ ਹਿੰਦੂ ਜਾਗੀਰਦਾਰਾਂ ਦੇ ਸਮੂਹ ਨੇ ਇੱਕ ਬਹੁਤ ਵੱਡੀ ਗਰੀਬ ਮੁਸਲਮਾਨ ਕਿਸਾਨ ਜਨਤਾ ਉੱਪਰ ਰਾਜ ਕੀਤਾ।[56][60] ਇਹ ਲੋਕ ਲੰਮੇਂ ਸਮੇਂ ਤੋਂ ਜਾਗੀਰਦਾਰਾਂ ਦੇ ਕਰਜ਼ਾਈ ਰਹੇ ਸਨ ਜੋ ਕਿ ਲਗਭਗ ਅਨਪੜ੍ਹ ਸਨ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਕੋਈ ਜਾਗ੍ਰਿਤੀ ਨਹੀਂ ਸੀ।[56] ਇਸ ਤੋਂ ਇਲਾਵਾ ਮੁਸਲਮਾਨ ਕਿਸਾਨਾਂ ਨੂੰ 1930 ਤੱਕ ਕੋਈ ਵੀ ਰਾਜਨੀਤਿਕ ਪ੍ਰਧਾਨਗੀ ਵੀ ਨਹੀਂ ਮਿਲੀ।[60]

1947 ਅਤੇ 1948[ਸੋਧੋ]

ਜ਼ਿਲ੍ਹਿਆਂ ਦੇ ਅਨੁਸਾਰ ਪ੍ਰਚੱਲਿਤ ਧਰਮ, 1901 ਦੀ ਜਨਗਣਨਾ ਦੇ ਅਨੁਸਾਰ।

ਰਣਬੀਰ ਸਿੰਘ ਦੇ ਪੋਤਰੇ ਹਰੀ ਸਿੰਘ, ਜੋ ਕਿ ਕਸ਼ਮੀਰ ਦੀ ਗੱਦੀ ਉੱਪਰ 1925 ਵਿੱਚ ਬੈਠਾ ਸੀ, 1947 ਵਿੱਚ ਉਪਮਹਾਂਦੀਪ ਵਿੱਚ ਅੰਗਰੇਜ਼ੀ ਰਾਜ ਖਤਮ ਹੋਣ ਤੱਕ ਅਤੇ ਮਗਰੋਂ ਬ੍ਰਿਟਿਸ਼ ਭਾਰਤ ਸਾਮਰਾਜ ਦੁਆਰਾ ਭਾਰਤੀ ਵੰਡ ਕਰਨ ਤੱਕ ਕਸ਼ਮੀਰ ਦਾ ਸਮਰਾਟ ਸੀ।

1947 ਵਿੱਚ ਇਸ ਰਾਜਸ਼ਾਹੀ ਰਾਜ ਵਿੱਚ ਦੋ ਪਾਰਟੀਆਂ ਜੱਦੋਜਹਿਦ ਕਰ ਰਹੀਆਂ ਸਨ: ਨੈਸ਼ਨਲ ਕਾਨਫਰੰਸ ਅਤੇ ਮੁਸਲਿਮ ਕਾਨਫਰੰਸ। ਨੈਸ਼ਨਲ ਕਾਨਫਰੰਸ ਦਾ ਮੁਖੀ ਕਸ਼ਮੀਰੀ ਲੀਡਰ ਸ਼ੇਖ਼ ਅਬਦੁੱਲਾ ਸੀ ਜਿਸਦਾ ਝੁਕਾਅ ਜੰਮੂ ਅਤੇ ਕਸ਼ਮੀਰ ਭਾਰਤ ਦੇ ਵਿੱਚ ਮਿਲਾਉਣ ਵੱਲ ਸੀ ਜਦੋਂਕਿ ਮੁਸਲਿਮ ਕਾਨਫਰੰਸ਼ ਦਾ ਝੁਕਾਅ ਇਸ ਰਾਜਸ਼ਾਹੀ ਰਾਜ ਨੂੰ ਪਾਕਿਸਤਾਨ ਵਿੱਚ ਮਿਲਾਉਣ ਦੇ ਵੱਲ ਸੀ।[61] ਨੈਸ਼ਨਲ ਕਾਨਫ਼ਰੰਸ ਨੂੰ ਕਸ਼ਮੀਰ ਘਾਟੀ ਵਿੱਚ ਵਧੇਰੇ ਹਮਾਇਤ ਹਾਸਲ ਮਿਲੀ ਜਦੋਂਕਿ ਮੁਸਲਿਮ ਕਾਨਫ਼ਰੰਸ ਨੂੰ ਜੰਮੂ ਖੇਤਰ ਵਿੱਚ ਵਧੇਰੇ ਹਮਾਇਤ ਹਾਸਲ ਸੀ।[62] ਰਾਜ ਦੇ ਹਿੰਦੂ ਅਤੇ ਸਿੱਖ ਕਸ਼ਮੀਰ ਨੂੰ ਭਾਰਤ ਦੇ ਵਿੱਚ ਸ਼ਾਮਲ ਕਰਨ ਦੇ ਹਮਾਇਤੀ ਸਨ, ਇਸ ਤੋਂ ਇਲਾਵਾ ਬੋਧੀ ਵੀ ਭਾਰਤ ਦੇ ਹੱਕ ਵਿੱਚ ਸਨ।[63] ਹਾਲਾਂਕਿ ਰਾਜ ਦੀ ਮੁਸਲਮਾਨ ਆਬਾਦੀ ਦੀਆਂ ਭਾਵਨਾਵਾਂ ਵੱਖੋ-ਵੱਖ ਸਨ। ਵਿਦਵਾਨ ਕ੍ਰਿਸਟੋਫਰ ਸਨੈਡਨ ਕਹਿੰਦਾ ਹੈ ਕਿ ਪੱਛਮੀ ਜੰਮੂ ਦੇ ਮੁਸਲਮਾਨ, ਅਤੇ ਫਰੰਟੀਅਰ ਜ਼ਿਲ੍ਹਿਆਂ ਦੇ ਮੁਸਲਮਾਨ ਪੂਰੀ ਤਰ੍ਹਾਂ ਜੰਮੂ ਅਤੇ ਕਸ਼ਮੀਰ (ਰਾਜਸ਼ਾਹੀ ਰਾਜ)|ਜੰਮੂ ਅਤੇ ਕਸ਼ਮੀਰ ਨੂੰ ਪਾਕਿਸਤਾਨ ਵਿੱਚ ਸ਼ਾਮਿਲ ਕਰਨ ਦੇ ਹੱਕ ਵਿੱਚ ਸਨ।[64] ਦੂਜੇ ਪਾਸੇ ਕਸ਼ਮੀਰ ਘਾਟੀ ਦੇ ਨਸਲੀ ਕਸ਼ਮੀਰੀ ਮੁਸਲਮਾਨ ਪਾਕਿਸਤਾਨ ਬਾਰੇ ਦੁਚਿੱਤੀ ਵਿੱਚ ਸਨ; ਇਹ ਸ਼ਾਇਦ ਉਨ੍ਹਾਂ ਦੇ ਧਰਮ-ਨਿਰਪੱਖ ਸੁਭਾਅ ਦੇ ਕਾਰਨ ਸੀ।[65][66] ਭਾਵੇਂ ਸਨੈਡਨ ਦਾਅਵਾ ਨੇ ਸਭ ਤੋਂ ਵੱਧ ਖਬਰ ਰੱਖਣ ਵਾਲੇ ਅੰਗਰੇਜ਼ੀ ਭਾਸ਼ਾ ਵਾਲੇ ਅਖ਼ਬਾਰ, ਦ ਸੀ.ਐਮ.ਜੀ. ਵਿੱਚ 21 ਅਕਤੂਬਰ 1947 ਨੂੰ ਦਾਅਵਾ ਕਰਦਾ ਹੈ ਕਿ ਪਾਕਿਸਤਾਨ ਦੇ ਹੱਕ ਵਿੱਚ ਕਸ਼ਮੀਰ ਘਾਟੀ ਦੇ ਦੱਖਣੀ ਹਿੱਸੇ ਵਿੱਚ ਬਹੁਤ ਉਭਾਰ ਸੀ- ਜੋ ਕਿ ਸੋਸ਼ਲਿਸਟ ਕਿਸਾਨ ਮਜ਼ਦੂਰ ਕਾਨਫ਼ਰੰਸ ਪਾਰਟੀ ਦਾ ਗੜ੍ਹ ਸੀ ਜਿਸਦਾ ਪ੍ਰਧਾਨ ਕਸ਼ਮੀਰੀ ਪੰਡਿਤ ਪ੍ਰੇਮ ਨਾਥ ਬਜਾਜ ਸੀ।[67] ਨੈਸ਼ਨਲ ਕਾਨਫ਼ਰੰਸ ਅਤੇ ਸ਼ੇਖ਼ ਅਬਦੁੱਲਾ ਦੇ ਬਹੁਤ ਸਾਰੇ ਹਮਾਇਤੀਆਂ ਨੇ ਜਿੱਨਾਹ ਅਤੇ ਮੁਸਲਿਮ ਲੀਗ ਦੀ ਵੀ ਹਮਾਇਤ ਕੀਤੀ।[68] ਇਸ ਤੋਂ ਉਲਟ, ਦ ਟਾਇਮਜ਼ ਦੀ ਰਿਪੋਰਟ ਅਨੁਸਾਰ ਦੱਸਿਆ ਗਿਆ ਸੀ ਕਿ ਸ੍ਰੀਨਗਰ ਵਿੱਚ ਸ਼ੇਖ਼ ਅਬਦੁੱਲਾ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ।[69] ਇਸ ਤੱਥ ਨਾਲ ਕਿ ਕਸ਼ਮੀਰੀ ਪਾਕਿਸਤਾਨ ਦੇ ਵਿਚਾਰ ਤੋਂ ਕੋਈ ਖ਼ਾਸ ਪ੍ਰਭਾਵਿਤ ਨਹੀਂ ਸੀ ਕਿ ਕਿਉਂਕਿ ਕਸ਼ਮੀਰੀਆਂ ਦੀਆਂ ਰਾਜਨੀਤਿਕ ਇੱਛਾਵਾਂ ਨੂੰ ਮੁਸਲਮਾਨ ਰਾਸ਼ਟਰਵਾਦ (ਜਿਹੜੀ ਕਿ ਕਸ਼ਮੀਰੀ ਲੀਡਰਾਂ ਦੁਆਰਾ ਵੱਖਰੇ ਦੇਸ਼ ਦੀ ਮੰਗ ਕਰਕੇ ਪੂਰੀ ਨਹੀਂ ਹੋ ਸਕਦੀ ਸੀ) ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ ਸੀ।[70] ਉੱਥੇ ਹੀ ਭਾਰਤੀ ਰਾਸ਼ਟਰਵਾਦ ਨਾਲ ਮਿਲਣ ਦੀ ਵੀ ਉਨ੍ਹਾਂ ਦੀ ਕੋਈ ਖ਼ਾਸ ਦਿਲਚਸਪੀ ਨਹੀਂ ਸੀ।[71]

ਬਰਟਨ ਸਟੀਨ ਦੀ ਕਿਤਾਬ ਭਾਰਤ ਦਾ ਇਤਿਹਾਸ ਦੇ ਅਨੁਸਾਰ,

"ਕਸ਼ਮੀਰ ਨਾ ਤਾਂ ਇੰਨਾ ਵੱਡਾ ਸੀ ਅਤੇ ਨਾ ਹੀ ਇੰਨਾ ਪੁਰਾਣਾ ਆਜ਼ਾਦ ਰਾਜ ਸੀ ਜਿੰਨਾ ਕਿ ਹੈਦਰਾਬਾਦ ਸੀ; ਇਸਨੂੰ 1846 ਵਿੱਚ ਸਿੱਖਾਂ ਦੀ ਹਾਰ ਤੋਂ ਬਾਅਦ ਜਲਦਬਾਜ਼ੀ ਨਾਲ ਵੱਖ ਕੀਤਾ ਗਿਆ ਜਾਂ ਬਣਾਇਆ ਗਿਆ ਸੀ, ਜੋ ਕਿ ਕਈ ਲੋਕਾਂ ਲਈ ਇਨਾਮ ਦੇ ਰੂਪ ਵਿੱਚ ਸੀ ਜਿਹੜੇ ਅੰਗਰੇਜ਼ਾਂ ਨਾਲ ਖੜ੍ਹੇ ਸਨ। ਇਹ ਹਿਮਾਲਿਆਈ ਰਾਜ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਰਾਹੀਂ ਭਾਰਤ ਨਾਲ ਜੁੜਿਆ ਹੋਇਆ ਸੀ, ਪਰ ਇਸਦੀ ਆਬਾਦੀ 77 ਪ੍ਰਤੀਸ਼ਤ ਮੁਸਲਮਾਨ ਸੀ ਅਤੇ ਇਸਦੀ ਹੱਦ ਪਾਕਿਸਤਾਨ ਨਾਲ ਲੱਗਦੀ ਸੀ। ਇਸ ਕਰਕੇ ਇਸਦਾ ਅੰਦਾਜ਼ਾ ਲਾਇਆ ਗਿਆ ਸੀ ਕਿ ਮਹਾਰਾਜਾ ਪਾਕਿਸਤਾਨ ਦੇ ਹੱਕ ਵਿੱਚ ਹੋ ਜਾਵੇਗਾ ਜਦੋਂ ਕਿ 14-15 ਅਗਸਤ ਨੂੰ ਅੰਗਰੇਜ਼ੀ ਰਾਜ ਖ਼ਤਮ ਹੋ ਜਾਵੇਗਾ। ਜਦੋਂ ਉਸਨੇ ਇਹ ਕਰਨ ਤੋਂ ਸੰਕੋਚ ਕੀਤਾ ਤਾਂ ਪਾਕਿਸਤਾਨ ਨੇ ਮਹਾਰਾਜੇ ਨੂੰ ਡਰਾਉਣ ਅਤੇ ਉਸ ਤੋਂ ਆਤਮ-ਸਪਰਪਣ ਕਰਵਾਉਣ ਦੇ ਲਈ ਇੱਕ ਗੁੱਰੀਲਾ ਕਤਲੇਆਮ ਛੇੜ ਦਿੱਤਾ। ਪਰ ਸਪਰਮਣ ਜਾਂ ਹਮਾਇਤ ਦੇਣ ਦੀ ਬਜਾਏ ਮਹਾਰਾਜੇ ਨੇ ਮਾਊਂਟਬੈਟਨ[72] ਕੋਲ ਮਦਦ ਲਈ ਅਪੀਲ ਕੀਤੀ, ਅਤੇ ਗਵਰਨਰ-ਜਨਰਲ ਇਸ ਸ਼ਰਤ ਉੱਪਰ ਮੰਨ ਗਿਆ ਕਿ ਸ਼ਾਸਕ ਭਾਰਤ ਨੂੰ ਆਪਣੀ ਹਿਮਾਇਤ ਦੇਵੇਗਾ। ਭਾਰਤੀ ਫੌਜੀ ਆਏ ਅਤੇ ਉਨ੍ਹਾਂ ਨੇ ਪਾਕਿਸਤਾਨ ਦੁਆਰਾ ਭੇਜੇ ਲੋਕਾਂ ਨੂੰ ਕੁਝ ਖੇਤਰਾਂ ਨੂੰ ਛੱਡ ਕੇ ਕਸ਼ਮੀਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਪਿੱਛੋਂ ਸੰਯੁਕਤ ਰਾਸ਼ਟਰ ਨੂੰ ਇਸ ਝਗੜੇ ਦਾ ਹੱਲ ਕਰਨ ਲਈ ਸੱਦਾ ਦਿੱਤਾ ਗਿਆ। ਸੰਯੁਕਤ ਰਾਸ਼ਟਰ ਨੇ ਸਲਾਹ ਦਿੱਤੀ ਕਿ ਕਸ਼ਮੀਰੀਆਂ ਦੇ ਵਿਚਾਰ ਉੱਪਰ ਗੌਰ ਕਰਨਾ ਚਾਹੀਦਾ ਹੈ ਪਰ ਭਾਰਤ ਇਸ ਗੱਲ ਉੱਪਰ ਅੜ ਗਿਆ ਕਿ ਜਿੰਨਾ ਚਿਰ ਬਾਹਰਲੇ ਲੋਕ ਸਾਰੇ ਰਾਜ ਵਿੱਚੋਂ ਬਾਹਰ ਨਾ ਕੱਢ ਦਿੱਤੇ ਜਾਣ, ਉੰਨੀ ਦੇਰ ਲਈ ਰੈਫ਼ਰੈਂਡਮ ਨਹੀਂ ਕੀਤਾ ਜਾ ਸਕਦਾ।"[73]

1948 ਦੇ ਆਖਰੀ ਦਿਨਾਂ ਵਿੱਚਸੰਯੁਕਤ ਰਾਸ਼ਟਰ ਦੇ ਅਧੀਨ ਇੱਕ ਸੀਜ਼ਫ਼ਾਇਰ 'ਤੇ ਹਸਤਾਖਰ ਹੋਏ। ਭਾਵੇਂ ਜਦੋਂ ਤੋਂ ਸੰਯੁਕਤ ਰਾਸ਼ਟਰ ਵੱਲੋਂ ਰੈਫ਼ਰੈਂਡਮ ਦੀ ਮੰਗ ਨੂੰ ਕਦੇ ਵੀ ਮੰਨਿਆ ਨਾ ਗਿਆ, ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਵਿੱਚ ਬਹੁਤ ਸਾਰੀਆਂ ਤਰੇੜਾਂ ਆ ਗਈਆਂ,[73] ਅਤੇ ਇਸ ਪਿੱਛੋਂ ਕਸ਼ਮੀਰ ਦੇ ਲਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਦੋ ਮੁੱਖ ਜੰਗਾਂ 1965 ਅਤੇ 1971 ਵਿੱਚ ਲੜੀਆਂ ਗਈਆਂ। ਭਾਰਤ ਕੋਲ ਪਿਛਲੇ ਰਾਜਸ਼ਾਹੀ ਰਾਜ ਦਾ ਲਗਭਗ ਅੱਧਾ ਹਿੱਸਾ ਆਪਣੇ ਕਾਬੂ ਵਿੱਚ ਹੈ, ਜਦਕਿ ਪਾਕਿਸਤਾਨ ਕੋਲ ਇੱਕ ਤਿਹਾਈ ਹਿੱਸਾ ਹੈ ਜਿਸ ਵਿੱਚ ਉੱਤਰੀ ਖੇਤਰ ਅਤੇ ਆਜ਼ਾਦ ਕਸ਼ਮੀਰ ਸ਼ਾਮਿਲ ਹਨ। ਐਨਸਾਈਕਲੋਪੀਡੀਆ ਬ੍ਰੀਟੈਨਿਕਾ ਦੇ ਅਨੁਸਾਰ, "ਭਾਵੇਂ ਕਿ ਕਸ਼ਮੀਰ ਵਿੱਚ 1947 ਤੋਂ ਪਹਿਲਾਂ ਸਾਫ਼ ਤੌਰ 'ਤੇ ਮੁਸਲਮਾਨਾਂ ਦੀ ਗਿਣਤੀ ਵਧੇਰੇ ਸੀ ਅਤੇ ਇਸਦੇ ਆਰਥਿਕ, ਸੱਭਿਆਚਾਰਕ ਅਤੇ ਅਤੇ ਭੂਗੋਲਿਕ ਤੌਰ 'ਤੇ ਪੰਜਾਬ ਦੇ ਮੁਸਲਮਾਨ ਬਹੁਗਿਣਤੀ ਖੇਤਰਾਂ (ਪਾਕਿਸਤਾਨ ਵਿੱਚ) ਦੇ ਨੇੜੇ ਸੀ ਅਤੇ ਇਸਨੂੰ ਆਸਾਨੀ ਨਾਲ ਦਰਸਾਇਆ ਜਾ ਸਕਦਾ ਸੀ, ਅਤੇ ਰਾਜਨੀਤਿਕ ਵਿਕਾਸ ਦਾ ਨਤੀਜਾ ਵੰਡ ਦੇ ਦੌਰਾਨ ਅਤੇ ਪਿੱਛੋਂ ਖੇਤਰ ਦੀ ਵੰਡ ਦੇ ਰੂਪ ਵਿੱਚ ਨਿਕਲਿਆ। ਪਾਕਿਸਤਾਨ ਕੋਲ ਉਹ ਖੇੇਤਰ ਹੈ ਜੋ ਕਿ ਮੁੱਖ ਤੌਰ 'ਤੇ ਮੁਸਲਮਾਨ ਬਹੁਗਿਣਤੀ ਵਾਲਾ ਖੇਤਰ ਹੈ, ਇਸਦੀ ਵਸੋਂ ਬਹੁਤ ਘੱਟ ਹੈ, ਇਹ ਆਮ ਖੇਤਰਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ, ਅਤੇ ਆਰਥਿਕ ਤੌਰ 'ਤੇ ਬਹੁਤ ਪੱਛੜਿਆ ਹੋਇਆ ਹੈ। ਸਭ ਤੋਂ ਵੱਡਾ ਮਸਲਮਾਨ ਸਮੂਹ ਜੋ ਕਿ ਕਸ਼ਮੀਰ ਘਾਟੀ ਦੇ ਵਿੱਚ ਸਥਿਤ ਹੈ ਅਤੇ ਸਾਰੇ ਖੇਤਰ ਵਿੱਚੋਂ ਅੱਧੀ ਤੋਂ ਵਧੇਰੇ ਆਬਾਦੀ ਇਸ ਖੇਤਰ ਵਿੱਚ ਰਹਿੰਦੀ ਹੈ, ਭਾਰਤੀ ਪ੍ਰਸ਼ਾਸਨ ਵਾਲੇ ਖੇਤਰ ਅਧੀਨ ਹੈ ਅਤੇ ਇਸਦੇ ਪਿਛਲਾ ਬਾਹਰ ਜਾਣ ਵਾਲਾ ਜਿਹਲਮ ਘਾਟੀ ਵਾਲਾ ਰਸਤਾ ਬੰਦ ਕੀਤਾ ਜਾ ਚੁੱਕਾ ਹੈ।"[74]

ਕਸ਼ਮੀਰ ਦਾ ਧਰਾਤਲੀ ਨਕਸ਼ਾ

ਮੌਜੂਦਾ ਹਾਲਾਤ ਅਤੇ ਰਾਜਨੀਤਿਕ ਵੰਡ[ਸੋਧੋ]

ਕਸ਼ਮੀਰ ਦੀ ਸਾਬਕਾ ਰਿਆਸਤ ਦਾ ਪੂਰਬੀ ਖੇਤਰ ਸਰਹੱਦ ਵਿਵਾਦ ਵਿੱਚ ਘਿਰਿਆ ਹੋਇਆ ਹੈ ਜੋ ਕਿ 19ਵੀਂ ਸਦੀ ਦੇ ਅਖੀਰ ਤੋਂ ਸ਼ੁਰੂ ਹੋ ਕੇ ਹੁਣ ਤੱਕ ਜਾਰੀ ਹੈ। ਹਾਲਾਂਕਿ ਕਸ਼ਮੀਰ ਦੀ ਉੱਤਰੀ ਸੀਮਾ ਨੂੰ ਲੈ ਕੇ ਬਰਤਾਨੀਆ, ਅਫ਼ਗ਼ਾਨਿਸਤਾਨ ਅਤੇ ਰੂਸ ਦੇ ਵਿਚਕਾਰ ਕੁਝ ਸਮਝੌਤਿਆਂ 'ਤੇ ਹਸਤਾਖ਼ਰ ਵੀ ਹੋਏ ਸਨ, ਪਰ ਚੀਨ ਨੇ ਇਨ੍ਹਾਂ ਸਮਝੌਤਿਆਂ ਨੂੰ ਕਦੇ ਵੀ ਨਾ ਮੰਨਿਆ ਅਤੇ ਚੀਨ ਦੀ ਸਰਕਾਰੀ ਸਥਿਤੀ 1949 ਦੇ ਕਮਿਊਨਿਸਟ ਵਿਦਰੋਹ ਤੋਂ ਬਾਅਦ ਬਿਲਕੁਲ ਨਹੀਂ ਬਦਲੀ ਹੈ ਜਿਸ ਕਰਕੇ ਪੀਪਲਜ਼ ਰਿਪਬਲਿਕ ਔਫ਼ ਚਾਈਨਾ ਦੀ ਨੀਂਹ ਰੱਖੀ ਗਈ ਸੀ। 1950 ਦੇ ਦਹਾਕੇ ਦੇ ਅੱਧ ਵਿੱਚ ਚੀਨੀ ਫ਼ੌਜ ਲੱਦਾਖ ਦੇ ਉੱਤਰ-ਪੂਰਬੀ ਹਿੱਸੇ ਵਿੱਚ ਦਾਖਲ ਹੋਈ ਸੀ।[74]

"1956-57 ਤੱਕ ਉਨ੍ਹਾਂ ਨੇ ਅਕਸਾਈ ਚਿਨ ਖੇਤਰ ਦੇ ਵਿੱਚ ਇੱਕ ਮਿਲਟਰੀ ਸ਼ੜਕ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ ਤਾਂ ਕਿ ਸ਼ਿਨਜਿਆਂਗ ਅਤੇ ਪੱਛਮੀ ਤਿੱਬਤ ਨੂੰ ਬਿਹਤਰ ਸੰਚਾਰ ਮਾਧਿਅਮ ਨਾਲ ਜੋੜਿਆ ਜਾ ਸਕੇ। ਭਾਰਤ ਨੂੰ ਇਸ ਸੜਕ ਬਾਰੇ ਮਗਰੋਂ ਪਤਾ ਲੱਗਿਆ ਜਿਸ ਕਰਕੇ ਦੋਵਾਂ ਦੇਸ਼ਾਂ ਦੇ ਵਿੱਚ ਸੀਮਾ ਨੂੰ ਵਿਵਾਦ ਛਿੜ ਗਿਆ ਜਿਸਦਾ ਨਤੀਜਾ ਅਕਤੂਬਰ 1962 ਦੀ ਭਾਰਤ-ਚੀਨ ਜੰਗ ਦੇ ਰੂਪ ਵਿੱਚ ਨਿਕਲਿਆ।"[74]

ਇਹ ਖੇਤਰ ਹੁਣ ਤਿੰਨ ਦੇਸ਼ਾਂ ਦੇ ਵਿੱਚ ਵੰਡਿਆ ਹੋਇਆ ਹੈ: ਪਾਕਿਸਤਾਨ ਖੇਤਰ ਦੇ ਉੱਤਰੀ-ਪੱਛਮੀ ਹਿੱਸੇ (ਉੱਤਰੀ ਖੇਤਰ ਅਤੇ ਕਸ਼ਮੀਰ) 'ਤੇ ਕਾਬਜ਼ ਹੈ, ਭਾਰਤ ਕੇਂਦਰੀ ਅਤੇ ਦੱਖਣੀ ਹਿੱਸੇ (ਜੰਮੂ ਅਤੇ ਕਸ਼ਮੀਰ) ਅਤੇ ਲੱਦਾਖ ਉੱਪਰ ਕਾਬਜ਼ ਹੈ, ਅਤੇ ਚੀਨ ਉੱਤਰ-ਪੂਰਬੀ ਹਿੱਸੇ (ਅਕਸਾਈ ਚਿਨ ਅਤੇ ਟਰਾਂਸ-ਕਾਰਾਕੋਰਮ ਇਲਾਕਾ) 'ਤੇ ਕਾਬਜ਼ ਹੈ। ਸਿਆਚਿਨ ਗਲੇਸ਼ੀਅਰ ਖੇਤਰ ਦੇ ਬਹੁਤੇ ਹਿੱਸੇ 'ਤੇ ਭਾਰਤ ਦਾ ਰਾਜ ਹੈ, ਜਿਸ ਵਿੱਚ ਸਾਲਤੋਰੋ ਪਰਬਤ ਲਾਂਘੇ, ਜਦਕਿ ਪਾਕਿਸਤਾਨ ਦਾ ਹੇਠਲੇ ਇਲਾਕੇ ਜਿਹੜੇ ਕਿ ਸਾਲਤੋਰੋ ਪਰਬਤ ਦੇ ਦੱਖਣ-ਪੱਛਮ ਵਿੱਚ ਹਨ, ਉੱਪਰ ਰਾਜ ਹੈ। ਭਾਰਤ ਵਿਵਾਦਿਤ ਖੇਤਰ ਦੇ 101338 ਵਰਗ ਕਿਲੋਮੀਟਰ ਹਿੱਸੇ 'ਤੇ ਕਾਬਜ਼ ਹੈ, ਪਾਕਿਸਤਾਨ 85846 ਵਰਗ ਕਿਲੋਮੀਟਰ ਹਿੱਸੇ 'ਤੇ ਚੀਨ ਬਾਕੀ ਦੇ 37555 ਵਰਗ ਕਿਲੋਮੀਟਰ ਹਿੱਸੇ ਉੱਪਰ ਕਾਬਜ਼ ਹੈ।

ਜੰਮੂ ਅਤੇ ਕਸ਼ਮੀਰ ਪੀਰ-ਪੰਜਾਲ ਪਰਬਤ ਲੜੀ ਤੋਂ ਬਾਹਰ ਸਥਿਤ ਹੈ, ਅਤੇ ਇਹ ਭਾਰਤੀ ਅਤੇ ਪਾਕਿਸਤਾਨ ਦੇ ਰਾਜ ਹੇਠਾਂ ਹੈ। ਇਸ ਖੇਤਰ ਵਿੱਚ ਵਸੋਂ ਵਾਲੇ ਕਈ ਖੇਤਰ ਹਨ। ਗਿਲਗਿਤ-ਬਾਲਤਿਸਤਾਨ, ਜਿਸਨੂੰ ਪਹਿਲਾਂ ਉੱਤਰੀ ਖੇਤਰ ਵੀ ਕਿਹਾ ਜਾਂਦਾ ਸੀ, ਉਨ੍ਹਾਂ ਇਲਾਕਿਆਂ ਦਾ ਸਮੂਹ ਹੈ ਜਿਹੜੇ ਕਿ ਇੱਕਦਮ ਉੱਤਰ ਵਿੱਚ ਸਥਿਤ ਹਨ, ਇਨ੍ਹਾਂ ਦੀ ਹੱਦ ਕਾਰਾਕੋਰਮ, ਪੱਛਮੀ ਹਿਮਾਲਿਆ, ਪਾਮੀਰ ਪਰਬਤ ਅਤੇ ਹਿੰਦੂ ਕੁਸ਼ ਪਰਬਤ ਲੜੀਆਂ ਨਾਲ ਲੱਗਦੀ ਹੈ। ਇਸਦਾ ਮੁੱਖ ਪ੍ਰਸ਼ਾਸਕੀ ਕੇਂਦਰ ਗਿਲਗਿਤ ਹੈ, ਉੱਤਰੀ ਖੇਤਰ 72,971 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਹਨ ਅਤੇ ਇੱਥੋਂ ਦੀ ਆਬਾਦੀ ਲਗਭਗ 10 ਲੱਖ ਦੇ ਕਰੀਬ ਹੈ।

ਲੱਦਾਖ ਦਾ ਖੇਤਰ ਪੂਰਬ ਵਿੱਚ ਹੈ। ਇਹ ਉੱਤਰ ਵਿੱਚ ਕੁਨਲੁਨ ਪਰਬਤ ਲੜੀ ਅਤੇ ਦੱਖਣ ਵਿੱਚ ਮੁੱਖ ਮਹਾਨ ਹਿਮਾਲਿਆ ਦੇ ਵਿਚਕਾਰ ਸਥਿਤ ਹੈ।[75] ਇਸ ਵਿਚਲੇ ਮੁੱਖ ਸ਼ਹਿਰ ਲੇਹ ਅਤੇ ਕਾਰਗਿਲ ਹਨ। ਇਹ ਭਾਰਤੀ ਪ੍ਰਸ਼ਾਸਨ ਦੇ ਹੇਠਾਂ ਹਨ ਅਤੇ ਜੰਮੂ ਅਤੇ ਕਸ਼ਮੀਰ ਰਾਜ ਦੇ ਵਿੱਚ ਆਉਂਦੇ ਹਨ। ਇਨ੍ਹਾਂ ਖੇਤਰਾਂ ਦੀ ਅਬਾਦੀ ਬਹੁਤ ਘੱਟ ਹੈ ਅਤੇ ਇੱਥੇ ਜ਼ਿਆਦਾਤਰ ਲੋਕ ਇੰਡੋ-ਆਰੀਅਨ ਅਤੇ ਤਿੱਬਤੀ ਮੂਲ ਦੇ ਹਨ।[75] ਅਕਸਾਈ ਚਿਨ ਬਹੁਤ ਵੱਡੀ ਚੜ੍ਹਾਈ 'ਤੇ ਸਥਿਤ ਇੱਕ ਲੂਣ ਦਾ ਮਾਰੂਥਲ ਹੈ ਜਿਸਦੀਆਂ ਉਚਾਈਆਂ 5000 ਮੀਟਰ (16000 ਫੁੱਟ) ਤੱਕ ਹਨ। ਭੂਗੋਲਿਕ ਤੌਰ 'ਤੇ ਇਹ ਤਿੱਬਤੀ ਪਠਾਰ ਦਾ ਹਿੱਸਾ ਹੈ, ਅਕਸਾਈ ਚਿਨ ਨੂੰ ਸੋਡੇ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਇਸ ਖੇਤਰ ਵਿੱਚ ਬਹੁਤ ਹੀ ਘੱਟ ਆਬਾਦੀ ਹੈ ਅਤੇ ਪੱਕੇ ਤੌਰ 'ਤੇ ਇੱਥੇ ਕੋਈ ਨਹੀਂ ਰਹਿੰਦਾ।

ਭਾਵੇਂ ਇਨ੍ਹਾਂ ਖੇਤਰਾਂ ਉੱਪਰ ਉਪਰੋਕਤ ਦੇਸ਼ਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ, ਪਰ ਨਾ ਹੀ ਭਾਰਤ ਅਤੇ ਨਾ ਪਾਕਿਸਤਾਨ ਨੇ ਦੂਜੇ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਮਾਨਤਾ ਦਿੱਤੀ ਹੈ। ਭਾਰਤ ਉਨ੍ਹਾਂ ਖੇਤਰਾਂ ਉੱਪਰ ਅਧਿਕਾਰ ਜਤਾਉਂਦਾ ਹੈ ਜਿਸ ਵਿੱਚ ਪਾਕਿਸਤਾਨ ਦੁਆਰਾ 1963 ਵਿੱਚ ਚੀਨ ਨੂੰ ਦਿੱਤੇ ਖੇਤਰ (ਟਰਾਂਸ-ਕਾਰਾਕੋਰਮ ਇਲਾਕੇ) ਵੀ ਸ਼ਾਮਿਲ ਹਨ। ਜਦਕਿ ਪਾਕਿਸਤਾਨ ਅਕਸਾਈ ਚਿਨ ਅਤੇ ਟਰਾਂਸ-ਕਾਰਾਕੋਰਮ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਖੇਤਰ ਉੱਪਰ ਆਪਣਾ ਅਧਿਕਾਰ ਜਤਾਉਂਦਾ ਹੈ। ਭਾਰਤ-ਪਾਕਿਸਤਾਨ ਜੰਗ 1947 ਨੇ ਅੱਜਕੱਲ੍ਹ ਦੀਆਂ ਹੱਦਾਂ ਸਥਾਪਿਤ ਕੀਤੀਆਂ ਸਨ, ਜਿਸ ਵਿੱਚ ਪਾਕਿਸਤਾਨ ਕਸ਼ਮੀਰ ਦੇ ਇੱਕ-ਤਿਹਾਈ ਹਿੱਸੇ ਉੱਪਰ ਕਾਬਜ਼ ਹੈ, ਅਤੇ ਭਾਰਤ ਅੱਧੇ ਹਿੱਸੇ ਉੱਪਰ ਕਾਬਜ਼ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਸੰਯੁਕਤ ਰਾਸ਼ਟਰ ਦੁਆਰਾ ਸਥਾਪਿਤ ਕੀਤੀ ਗਈ ਨਿਯੰਤਰਣ ਰੇਖਾ (line of control) ਨਾਲ ਵੰਡਿਆ ਗਿਆ ਹੈ। ਭਾਰਤ-ਪਾਕਿਸਤਾਨ ਜੰਗ 1965 ਸੰਯੁਕਤ ਰਾਸ਼ਟਰ ਦੇ ਦੁਆਰਾ ਸੁਝਾਈ ਗਈ ਨਿਯੰਤਰਣ ਰੇਖਾ ਦੀ ਉਲੰਘਣਾ ਸੀ, ਜਿਸ ਪਿੱਛੋਂ ਦੋਵਾਂ ਦੇਸ਼ਾਂ ਦੇ ਵਿੱਚ ਸੀਜ਼ਫ਼ਾਇਰ ਹੋਇਆ।

ਜਨਸੰਖਿਆ[ਸੋਧੋ]

ਬ੍ਰਿਟਿਸ਼ ਰਾਜ ਦੁਆਰਾ 1901 ਵਿੱਚ ਕਰਵਾਏ ਗਈ ਜਨਗਣਨਾ ਮੁਤਾਬਕ, ਜੰਮੂ ਅਤੇ ਕਸ਼ਮੀਰ ਦੇ ਰਾਜਸ਼ਾਹੀ ਰਾਜ ਦੀ ਆਬਾਦੀ 2,905,578 ਸੀ। ਜਿਸ ਵਿੱਚ 2,154,695 (74.16%) ਮੁਸਲਮਾਨ ਸਨ, 689,073 (23.72%) ਹਿੰਦੂ, 25,828 (0.89%) ਸਿੱਖ, ਅਤੇ 35,047 (1.21%) ਬੋਧੀ ਸਨ ਅਤੇ ਬਾਕੀ 935 (0.032%) ਹੋਰ ਸਨ।

ਇੱਕ ਮੁਸਲਮਾਨ ਸ਼ਾਲ ਬਣਾਉਣ ਵਾਲਾ ਪਰਿਵਾਰ ਕਸ਼ਮੀਰੀ ਸ਼ਾਲ ਫ਼ੈਕਟਰੀ ਵਿੱਚ, 1867, ਕ੍ਰੋਮੋਲਿਥ0, ਵਿਲੀਅਮ ਸਿੰਪਸਨ
ਕਸ਼ਮੀਰੀ ਪੰਡਿਤਾਂ ਦਾ ਇੱਕ ਸਮੂਹ, ਜਿਹੜੇ ਕਿ ਮੂਲ ਤੌਰ 'ਤੇ ਕਸ਼ਮੀਰ ਦੇ ਹਨ ਅਤੇ ਹਿੰਦੂ ਧਰਮ ਦੇ ਸ਼ੈਵ-ਮੱਤ ਨੂੰ ਮੰਨਦੇ ਹਨ। ਤਸਵਰੀ 1895 ਦੀ ਹੈ।

ਕਸ਼ਮੀਰ ਰਿਆਸਤ ਦੇ ਮੁਸਲਮਾਨਾਂ ਦੇ ਵਿੱਚ ਚਾਰ ਵੱਖੋ-ਵੱਖ ਸਮੂਹ ਸਨ, ਜਿਸ ਵਿੱਚ ਸ਼ੇਖ਼, ਸਈਅਦ, ਮੁਗ਼ਲ ਅਤੇ ਪਠਾਣ ਸ਼ਾਮਿਲ ਸਨ। ਸ਼ੇਖ਼ ਜਿਹੜੇ ਕਿ ਗਿਣਤੀ 'ਚ ਸਭ ਤੋਂ ਵੱਧ ਸਨ, ਹਿੰਦੂਆਂ ਦੇ ਵੰਸ਼ਜ ਸਨ, ਪਰ ਇਨ੍ਹਾਂ ਨੇ ਆਪਣੇ ਪੁਰਖਿਆਂ ਦੀ ਕੋਈ ਰੀਤੀ-ਰਿਵਾਜ ਨੂੰ ਅੱਗੇ ਨਹੀਂ ਤੋਰਿਆ। ਇਨ੍ਹਾਂ ਦੇ ਗੋਤਾਂ ਨੂੰ ਕ੍ਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।"[76] ਅੱਗੋਂ ਇਨ੍ਹਾਂ ਦੇ ਹੋਰ ਗੋਤ ਵੀ ਸਨ, ਜਿਵੇਂ ਕਿ ਤੰਤਰੇ, ਸ਼ੇਖ਼, ਬਾਟ, ਮੰਟੋ, ਗਾਨਾਈ, ਦਾਰ, ਲੋਨ, ਵਾਨੀ ਆਦਿ। ਸਈਅਦ ਜ਼ਿਆਦਾਤਰ ਧਾਰਮਿਕ ਸਨ ਅਤੇ ਇਹ ਖੇਤੀਬਾੜੀ ਕਰਦੇ ਸਨ।[76] ਮੁਗ਼ਲ ਜਿਹੜੇ ਕਿ ਗਿਣਤੀ ਵਿੱਚ ਬਹੁਤੇ ਨਹੀਂ ਸਨ, ਉਨ੍ਹਾਂ ਦੇ ਗੋਤਾਂ ਦੇ ਨਾਮ ਆਮ ਤੌਰ 'ਤੇ ਮੀਰ, ਬੇਗ਼, ਬਾਂਦੀ, ਬਾਚ ਅਤੇ ਅਸ਼ਾਏ ਆਦਿ ਸਨ। ਪਠਾਣ ਜਿਨ੍ਹਾਂ ਦੀ ਗਿਣਤੀ ਮੁਗ਼ਲਾਂ ਤੋਂ ਜ਼ਿਆਦਾ ਸੀ, ਮੁੱਖ ਤੌਰ 'ਤੇ ਘਾਟੀ ਦੇ ਦੱਖਣ-ਪੱਛਮੀ ਇਲਾਕੇ ਵਿੱਚ ਰਹਿੰਦੇ ਸਨ, ਇਹ ਜ਼ਿਆਦਾਤਰ ਪਸ਼ਤੋ ਬੋਲਦੇ ਸਨ।[76] ਮੁਸਲਮਾਨਾਂ ਦੀਆਂ ਹੋਰ ਜਾਤੀਆਂ ਵਿੱਚ ਬੱਟ, ਦਾਰ, ਲੋਨ, ਜਾਟ, ਗੁੱਜਰ, ਰਾਜਪੂਤ, ਸੁਧਾਨ ਅਤੇ ਖੱਤਰੀ ਸ਼ਾਮਿਲ ਸਨ।

ਹਿੰਦੂ ਮੁੱਖ ਤੌਰ 'ਤੇ ਜੰਮੂ ਵਿੱਚ ਹੀ ਰਹਿੰਦੇ ਸਨ, ਜਿੱਥੇ ਉਨ੍ਹਾਂ ਦੀ ਆਬਾਦੀ ਕੁੱਲ ਆਬਾਦੀ ਦੇ ਲਗਭਗ 60 ਪ੍ਰਤੀਸ਼ਤ ਸੀ।[76] ਕਸ਼ਮੀਰ ਘਾਟੀ ਦੇ ਵਿੱਚ, ਹਿੰਦੂਆਂ ਦੀ ਆਬਾਦੀ 10,000 ਲੋਕਾਂ ਪਿੱਛੇ 524 (5.24%) ਸੀ ਅਤੇ ਫਰੰਟੀਅਰ ਵਜ਼ਾਰਤਾਂ ਵਿੱਚ ਇਨ੍ਹਾਂ ਦੀ ਆਬਾਦੀ 10,000 ਲੋਕਾਂ ਪਿੱਛੇ ਸਿਰਫ਼ 94 ਸੀ।[76] 1901 ਦੀ ਇਸੇ ਜਨਗਣਨਾ ਅਨੁਸਾਰ, ਕਸ਼ਮੀਰ ਘਾਟੀ ਦੇ ਵਿੱਚ, ਕੁੱਲ ਆਬਾਦੀ 1,157,394 ਦਰਜ ਕੀਤੀ ਗਈ ਸੀ ਜਿਸ ਵਿੱਚ 1,083,766, ਜਾਂ 93.6% ਆਬਾਦੀ ਮੁਸਲਮਾਨਾਂ ਦੀ ਸੀ ਅਤੇ ਹਿੰਦੂਆਂ ਦੀ ਗਿਣਤੀ 60,641 ਸੀ।[76] ਜੰਮੂ ਰਿਆਸਤ ਦੇ ਹਿੰਦੂਆਂ ਵਿੱਚ, ਜਿਨ੍ਹਾਂ ਦੀ ਗਿਣਤੀ 626,177 (ਜਾਂ ਸਾਰੇ ਰਾਜ ਦੇ ਹਿੰਦੂਆਂ ਦੀ ਗਿਣਤੀ ਦਾ 90.87%) ਸੀ, ਸਭ ਤੋਂ ਮਹੱਤਵਪੂਰਨ ਜਾਤੀ ਬ੍ਰਾਹਮਣਾਂ (186,000) ਦੀ ਸੀ। ਰਾਜਪੂਤਾਂ ਦੀ ਗਿਣਤੀ 167,000, ਖੱਤਰੀਆਂ ਦੀ ਗਿਣਤੀ 48,000 ਅਤੇ ਠੱਕਰਾਂ ਦੀ ਗਿਣਤੀ 93,000 ਸੀ।"[76]

1911 ਦੀ ਜਨਗਣਨਾ ਅਨੁਸਾਰ, ਕਸ਼ਮੀਰ ਅਤੇ ਜੰਮੂ ਦੀ ਕੁੱਲ ਆਬਾਦੀ ਵਧ ਕੇ 3,158,126 ਹੋ ਗਈ ਸੀ। ਜਿਸ ਵਿੱਚ 2,398,320 (75.94%) ਮੁਸਲਮਾਨ ਸਨ, 696,830 (22.06%) ਹਿੰਦੂ, 31,658 (1%) ਸਿੱਖ, ਅਤੇ 36,512 (1.16%) ਬੋਧੀ ਸਨ। ਬ੍ਰਿਟਿਸ਼ ਭਾਰਤ ਦੀ ਆਖਰੀ ਜਨਗਣਨਾ ਜੋ ਕਿ 1941 ਵਿੱਚ ਹੋਈ ਸੀ ਕਸ਼ਮੀਰ ਅਤੇ ਜੰਮੂ ਦੀ ਕੁੱਲ ਆਬਾਦੀ ਲਗਭਗ 3,945,000 ਸੀ, ਜਿਸ ਵਿੱਚ 2,997,000 (75.97%) ਮੁਸਲਮਾਨ, 808,000 (20.48%) ਹਿੰਦੂ ਅਤੇ 55,000 (1.39%) ਸਿੱਖ ਸਨ।[77]

ਕਸ਼ਮੀਰੀ ਪੰਡਿਤ, ਜਿਹੜੇ ਕਿ ਕਸ਼ਮੀਰ ਦੇ ਹਿੰਦੂ ਹਨ, ਜਿਨ੍ਹਾਂ ਦੀ ਆਬਾਦੀ ਡੋਗਰਾ ਰਾਜ (1846-1947) ਦੇ ਸਮੇਂ ਤੋਂ ਲਗਭਗ 4 ਤੋਂ 5% ਸੀ, ਅਤੇ ਜਿਸਦੇ 20% ਹਿੱਸੇ ਨੇ 1950 ਤੱਕ ਕਸ਼ਮੀਰ ਘਾਟੀ ਨੂੰ ਛੱਡ ਦਿੱਤਾ ਸੀ,[78] ਅਤੇ ਮਗਰੋਂ 1990 ਦੇ ਦਹਾਕੇ ਵਿੱਚ ਵੀ ਇਨ੍ਹਾਂ ਦੀ ਵੱਡੀ ਗਿਣਤੀ ਕਸ਼ਮੀਰ ਛੱਡ ਗਈ ਸੀ। ਬਹੁਤ ਸਾਰੇ ਲੇਖਕਾਂ ਦੇ ਅਨੁਸਾਰ ਲਗਭਗ ਇਸ ਦਹਾਕੇ ਵਿੱਚ 140,000 ਕਸ਼ਮੀਰੀ ਪੰਡਿਤਾਂ ਵਿੱਚੋਂ 100,000 ਘਾਟੀ ਨੂੰ ਛੱਡ ਕੇ ਚਲੇ ਗਏ ਸਨ।[79] ਹੋਰ ਲੇਖਕਾਂ ਮੁਤਾਬਕ ਕੁੱਲ ਪੰਡਿਤਾਂ ਦੀ 2 ਲੱਖ ਆਬਾਦੀ ਵਿੱਚੋਂ 150[80] ਤੋਂ 190 ਹਜ਼ਾਰ ਲੋਕ (ਡੇਢ ਲੱਖ ਤੋਂ 1 ਲੱਖ 90 ਹਜ਼ਾਰ) ਲੋਕ ਘਾਟੀ ਨੂੰ ਛੱਡ ਗਏ ਸਨ।[81]

ਜੰਮੂ ਦੇ ਲੋਕ ਹਿੰਦੀ, ਪੰਜਾਬੀ ਅਤੇ ਡੋਗਰੀ ਬੋਲਦੇ ਹਨ, ਕਸ਼ਮੀਰ ਵਿੱਚ ਰਹਿੰਦੇ ਲੋਕ ਕਸ਼ਮੀਰੀ ਅਤੇ ਲੱਦਾਖ ਖੇਤਰ ਵਿੱਚ ਰਹਿੰਦੇ ਬਹੁਤ ਘੱਟ ਲੋਕ ਤਿੱਬਤੀ ਅਤੇ ਬਾਲਤੀ ਬੋਲਦੇ ਹਨ।[82]

ਭਾਰਤੀ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੀ ਕੁੱਲ ਆਬਾਦੀ 12,541,302[83] ਹੈ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੀ ਕੁੱਲ ਆਬਾਦੀ 2,580,000 ਹੈ ਅਤੇ ਗਿਲਗਿਤ-ਬਾਲਤਿਸਤਾਨ ਦੀ ਆਬਾਦੀ 870,347 ਹੈ।[84]

ਪ੍ਰਸ਼ਾਸਨ ਖੇਤਰ ਆਬਾਦੀ % ਮੁਸਲਮਾਨ % ਹਿੰਦੂ % ਬੋਧੀ % ਹੋਰ
 ਭਾਰਤ ਕਸ਼ਮੀਰ ਘਾਟੀ ~40 ਲੱਖ 95% 4%*
ਜੰਮੂ ~30 ਲੱਖ 30% 66% 4%
ਲੱਦਾਖ ~2.5 ਲੱਖ (250,000) 46% 50% 3%
 ਪਾਕਿਸਤਾਨ ਆਜ਼ਾਦ ਕਸ਼ਮੀਰ ~40 ਲੱਖ 100%
ਗਿਲਗਿਤ-ਬਾਲਤਿਸਤਾਨ ~20 ਲੱਖ 99%
 ਚੀਨ ਅਕਸਾਈ ਚਿਨ
ਟਰਾਂਸ-ਕਾਰਾਕੋਰਮ

ਅਰਥਚਾਰਾ[ਸੋਧੋ]

ਸ੍ਰੀਨਗਰ, ਕਸ਼ਮੀਰ ਦਾ ਸਭ ਤੋਂ ਵੱਡਾ ਸ਼ਹਿਰ

ਕਸ਼ਮੀਰ ਦਾ ਅਰਥਚਾਰਾ ਖੇਤੀਬਾੜੀ ਦੁਆਲੇ ਕੇਂਦਰਿਤ ਹੈ। ਪਰੰਪਰਿਕ ਤੌਰ 'ਤੇ ਘਾਟੀ ਦੀ ਮੁੱਖ ਫ਼ਸਲ ਚੌਲ ਸੀ। ਇਸ ਤੋਂ ਇਲਾਵਾ ਭਾਰਤੀ ਮੱਕੀ, ਕਣਕ ਅਤੇ ਜੌਂ ਵੀ ਉਗਾਏ ਜਾਂਦੇ ਸਨ। ਜਲਵਾਯੂ ਦੇ ਹਿਸਾਬ ਨਾਲ ਇਹ ਛਤਾਵਰ, ਹਾਥੀਚਕ, ਮਟਰਾਂ, ਬੰਦਗੋਭੀ ਅਤੇ ਗੋਭੀ ਦੀਆਂ ਫਸਲਾਂ ਦੇ ਲਈ ਢੁੱਕਵਾਂ ਹੈ। ਇਹ ਖੇਤਰ ਫਲਾਂ ਲਈ ਵੀ ਬਹੁਤ ਮਸ਼ਹੂਰ ਹੈ, ਇੱਥੇ ਮੁੱਖ ਤੌਰ 'ਤੇ ਨਾਸ਼ਪਾਤੀਆਂ, ਸੇਬ ਅਤੇ ਚੈਰੀਆਂ ਦੀ ਖੇਤੀ ਕੀਤੀ ਜਾਂਦੀ ਹੈ। ਇੱਥੋਂ ਦੇ ਮੁੱਖ ਰੁੱਖਾਂ ਵਿੱਚ ਦੇਓਦਾਰ, ਫਰ, ਚੀੜ, ਆੜੂ, ਚਿਨਾਰ, ਮੇਪਲ ਅਤੇ ਅਖਰੋਟ ਸ਼ਾਮਿਲ ਹਨ।

"ਕਸ਼ਮੀਰ ਇੱਕ ਬਹਿਸ਼ਤੀ ਬਾਗ਼ ਹੈ। ਇਹ ਉਹ ਬਾਗ਼ ਹੈ ਜਿਸ ਵਿੱਚ ਬਹਾਰ ਦੀ ਪੱਕੀ ਠਾਹਰ ਹੈ। ਇਹ ਕਿਲ੍ਹਾ ਹੈ। ਕਸ਼ਮੀਰ ਬਾਦਸ਼ਾਹਾਂ ਦੀ ਪੱਤ ਨੂੰ ਚਾਰ ਚੰਨ ਲਾਉਣ ਵਾਲਾ ਅਤੇ ਦਰਵੇਸ਼ਾਂ ਲਈ ਇਕਾਂਤ ਅਸਥਾਨ ਹੈ। ਇਸ ਦੇ ਹਰੇ-ਭਰੇ ਚਮਨ, ਮਨਮੋਹਣੇ ਝਰਨੇ, ਦਿਲ ਨੂੰ ਮੋਹ ਲੈਣ ਵਾਲੇ ਜਲ ਤਰੰਗ ਅਤੇ ਮੈਦਾਨਾਂ ਦਾ ਸੁਹੱਪਣ ਅਕਥ ਹੈ ਜੋ ਸ਼ਬਦਾਂ ਦੀ ਪਕੜ ਵਿੱਚ ਨਹੀਂ ਆ ਸਕਦਾ। ਜਿੱਧਰ ਵੀ ਨਜ਼ਰ ਦੌੜਾਉ ਫੁਲਵਾੜੀ ਪਈ ਦਿਸਦੀ ਹੈ, ਮੇਰੀ ਸਲਤਨਤ ਵਿੱਚ ਇਹ ਦੇਸ਼ ਬਹਿਸ਼ਤ ਦਾ ਨਮੂਨਾ ਹੈ।"

ਤੁਜ਼ਕੇ ਜਹਾਂਗੀਰੀ ਵਿੱਚੋਂ

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 "Kashmir: region, Indian subcontinent". Encyclopædia Britannica. Retrieved 16 July 2016. Quote: "Kashmir, region of the northwestern Indian subcontinent. It is bounded by the Uygur Autonomous Region of Xinjiang to the northeast and the Tibet Autonomous Region to the east (both parts of China), by the Indian states of Himachal Pradesh and Punjab to the south, by Pakistan to the west, and by Afghanistan to the northwest. The northern and western portions are administered by Pakistan and comprise three areas: Azad Kashmir, Gilgit, and Baltistan, ... The southern and southeastern portions constitute the Indian state of Jammu and Kashmir. The Indian- and Pakistani-administered portions are divided by a “line of control” agreed to in 1972, although neither country recognizes it as an international boundary. In addition, China became active in the eastern area of Kashmir in the 1950s and since 1962 has controlled the northeastern part of Ladakh (the easternmost portion of the region)."
  2. 2.0 2.1 "Kashmir territories profile". BBC. Retrieved 16 July 2016. Quote: "The Himalayan region of Kashmir has been a flashpoint between India and Pakistan for over six decades. Since India's partition and the creation of Pakistan in 1947, the nuclear-armed neighbours have fought three wars over the Muslim-majority territory, which both claim in full but control in part. Today it remains one of the most militarised zones in the world. China administers parts of the territory."
  3. "Kashmir profile — timeline". BBC. Retrieved 16 July 2016. Quote: "1950s – China gradually occupies eastern Kashmir (Aksai Chin). 1962 – China defeats India in a short war for control of Aksai Chin. 1963 – Pakistan cedes the Trans-Karakoram Tract of Kashmir to China."
  4. Basham, A. L. (2005) The wonder that was India, Picador. Pp. 572. ISBN 0-330-43909-X, p. 110.
  5. 5.0 5.1 5.2 Imperial Gazetteer of India, volume 15. 1908. Oxford University Press, Oxford and London. pp. 93–95.
  6. 6.0 6.1 Puri, Balraj (June 2009), "5000 Years of Kashmir", Epilogue, vol. 3, no. 6, pp. 43–45, retrieved 31 December 2016, It was emperor Akbar who brought an end to indigenous Kashmiri Muslim rule that had lasted 250 years. The watershed in Kashmiri history is not the beginning of the Muslim rule as is regarded in the rest of the subcontinent but the changeover from Kashmiri rule to a non-Kashmiri rule.
  7. Margolis, Eric (2004). War at the Top of the World: The Struggle for Afghanistan, Kashmir and Tibet (paperback ed.). Routledge. p. 56. ISBN 9781135955595.
  8. Coleman, Peter (2011). The Five Percent: Finding Solutions to Seemingly Impossible Conflicts (paperback ed.). Hachette UK. ISBN 9781586489229.
  9. "A Comparative Dictionary of the Indo-Aryan Languages". Dsalsrv02.uchicago.edu. Archived from the original on 2016-02-05. Retrieved 2015-05-29. {{cite web}}: Unknown parameter |dead-url= ignored (help)
  10. Akbar, M. J. (1991), Kashmir, behind the vale, Viking, p. 9
  11. Raina, Mohini Qasba (October 2013), Kashur The Kashmiri Speaking People, Trafford Publishing, pp. 3–, ISBN 978-1-4907-0165-3
  12. 12.0 12.1 Snedden, Christopher (2015), Understanding Kashmir and Kashmiris, Oxford University Press, pp. 22–, ISBN 978-1-84904-342-7
  13. Khan, Ruhail (2017-07-06). Who Killed Kasheer? (in ਅੰਗਰੇਜ਼ੀ). Notion Press. ISBN 9781947283107.
  14. P. iv 'Kashmir Today' by Government, 1998
  15. A.K. Warder, Indian Buddhism. Motilal Banarsidass 2000, page 256.
  16. A.K. Warder, Indian Buddhism. Motilal Banarsidass 2000, pages 263–264.
  17. Life in India, Issue 1.[ਮੁਰਦਾ ਕੜੀ]
  18. Kalhana (1147–1149); Rajatarangini.
  19. Sen, Sailendra Nath (1999). Ancient Indian History and Civilization. New Age International. p. 295. ISBN 978-8122-411-98-0.
  20. Shyama Kumar Chattopadhyaya (2000) The Philosophy of Sankar's Advaita Vedanta, Sarup & Sons, New Delhi ISBN 81-7625-222-0, ISBN 978-81-7625-222-5
  21. Tapasyananda, Swami (2002), Sankara-Dig-Vijaya, pp. 186–195
  22. Triadic Heart of Shiva, Paul E. Muller-Ortega, page 12
  23. Introduction to the Tantrāloka, Navjivan Rastogi, page 27
  24. Re-accessing Abhinavagupta, Navjivan Rastogi, page 4
  25. Key to the Vedas, Nathalia Mikhailova, page 169
  26. The Pratyabhijñā Philosophy, Ganesh Vasudeo Tagare, page 12
  27. Companion to Tantra, S.C. Banerji, page 89
  28. Doctrine of Divine Recognition, K. C. Pandey, page V
  29. Introduction to the Tantrāloka, Navjivan Rastogi, page 35
  30. Luce dei Tantra, Tantrāloka, Abhinavagupta, Raniero Gnoli, page LXXVII
  31. Slaje, Walter. (2005). "Locating the Mokṣopāya", in: Hanneder, Jürgen (Ed.). The Mokṣopāya, Yogavāsiṣṭha and Related Texts Aachen: Shaker Verlag. (Indologica Halensis. Geisteskultur Indiens. 7). p. 35.
  32. Gallery – The journey to the Pradyumnaśikhara Archived 23 December 2005 at the Wayback Machine.
  33. Leslie 2003, pp. 104–107
  34. Lekh Raj Manjdadria. (2002?) The State of Research to date on the Yogavastha (Moksopaya) Archived 15 September 2013 at the Wayback Machine..
  35. Hanneder, Jürgen; Slaje, Walter. Moksopaya Project: Introduction. Archived 28 December 2005 at the Wayback Machine.
  36. Chapple, Christopher; Venkatesananda (1984), "Introduction", The Concise Yoga Vāsiṣṭha, Albany: State University of New York Press, pp. x–xi, ISBN 0-87395-955-8, OCLC 11044869
  37. Culture and political history of Kashmir, Prithivi Nath Kaul Bamzai, M.D. Publications Pvt. Ltd., 1994.
  38. 38.0 38.1 Concise Encyclopeida Of World History By Carlos Ramirez-Faria, page 412
  39. The Pearson Indian History Manual for the UPSC Civil Services Page 104 "However, the situation changed with the ending of the Hindu rule and founding of the Shahmiri dynasty by Shahmir or Dhams-ud-din (1339–1342). The devastating attack on Kashmir in 1320 by the Mongol leader, Dalucha, was a prelude to it. It is said ... The Sultan was himself a learned man, and composed poetry. He was ..."
  40. Sharma, R. S. (1992), A Comprehensive History of India, Orient Longmans, p. 628, ISBN 978-81-7007-121-1, Jonaraja records two events of Suhadeva's reign (1301-20), which were of far-reaching importance and virtually changed the course of the history of Kashmir. The first was the arrival of Shah Mir in 1313. He was a Muslim condottiere from the border of Panchagahvara, an area situated to the south of the Divasar pargana in the valley of river Ans, a tributary of the Chenab.
  41. Zutshi, N. K. (1976), Sultan Zain-ul-Abidin of Kashmir: an age of enlightenment, Nupur Prakashan, pp. 6–7
  42. Baloch, N. A.; Rafiqi, A. Q. (1998), "The Regions of Sind, Baluchistan, Multan and Kashmir" (PDF), in M. S. Asimov; C. E. Bosworth (eds.), History of Civilizations of Central Asia, Vol. IV, Part 1 — The age of achievement: A.D. 750 to the end of the fifteenth century — The historical, social and economic setting, UNESCO, pp. 297–322, ISBN 978-92-3-103467-1
  43. Amin, Tahir; Schofield, Victoria. Kashmir. The Oxford Encyclopedia of the Islamic World. A large number of Muslim ʿulamāʿ came from Central Asia to Kashmir to preach; Sayyid Bilāl Shāh, Sayyid Jalāluddīn of Bukhara, Sayyid Tajuddīn, his brother Sayyid Ḥusayn Sīmānī, Sayyid ʿAlī Ḥamadānī, his son Mir Muḥammad Hamadānī, and Shaykh Nūruddīn are some of the well-known ʿulamāʿ who played a significant role in spreading Islam.
  44. Amin, Tahir; Schofield, Victoria. Kashmir. The Oxford Encyclopedia of the Islamic World. The contribution of Sayyid ʿAlī Hamadānī, popularly known as Shah-yi Hamadān, is legendary. Born at Hamadān (Iran) in 1314 and belonging to the Kubrawīyah order of Ṣūfīs, a branch of the Suhrawardīyah, he paid three visits to Kashmir in 1372, 1379, and 1383; together with several hundred followers, he converted thousands of Kashmiris to Islam. His son Sayyid Muḥammad Hamadānī continued his work, vigorously propagating Islam as well as influencing the Muslim ruler Sikander (1389–1413) to enforce Islamic law and to establish the office of the Shaykh al-Islām (chief religious authority). By the end of the fifteenth century, the majority of the people had embraced Islam.
  45. Snedden, Christopher (2015). Understanding Kashmir and Kashmiris. Oxford University Press. p. 29. ISBN 9781849043427. Similarly, Sunni and Shia Kashmiris had troubles at times, with their differences offering the third Mughal Emperor, Akbar (ruled 1556–1605), a pretext to invade Kashmir, and capture it, in 1586.
  46. Zutshi, Chitralekha (2004). Languages of Belonging: Islam, Regional Identity, and the Making of Kashmir. C. Hurst & Co. Publishers. p. 35. ISBN 9781850657002. Most historians of Kashmir agree on the rapacity of the Afghan governors, a period unrelieved by even brief respite devoted to good work and welfare for the people of Kashmir. According to these histories, the Afghans were brutally repressive with all Kashmiris, regardless of class or religion
  47. 47.0 47.1 Imperial Gazetteer of India, volume 15. 1908. "Kashmir: History". pp. 94–95.
  48. 48.0 48.1 48.2 48.3 Schofield, Kashmir in Conflict 2003, pp. 5–6
  49. Madan, Kashmir, Kashmiris, Kashimiriyat 2008, p. 15
  50. 50.0 50.1 50.2 50.3 50.4 50.5 50.6 Zutshi, Languages of Belonging 2004, pp. 39–41
  51. Amin, Tahir; Schofield, Victoria. Kashmir. The Oxford Encyclopedia of the Islamic World. During both Sikh and Dogra rule, heavy taxation, forced work without wages (begār), discriminatory laws, and rural indebtedness were widespread among the largely illiterate Muslim population.
  52. Zutshi, Chitralekha (2004). Languages of Belonging: Islam, Regional Identity, and the Making of Kashmir. C. Hurst & Co. Publishers. p. 40. ISBN 9781850656944. Kashmiri histories emphasize the wretchedness of life for the common Kashmiri during Sikh rule. According to these, the peasantry became mired in poverty and migrations of Kashmiri peasants to the plains of the Punjab reached high proportions. Several European travelers' accounts from the period testify to and provide evidence for such assertions.
  53. Panikkar 1930, p. 10–11, 14–34.
  54. Schofield, Kashmir in Conflict 2003, pp. 6–7.
  55. 55.0 55.1 Bowers, Paul. 2004. "Kashmir." Research Paper 4/28 Archived 26 March 2009 at the Wayback Machine., International Affairs and Defence, House of Commons Library, United Kingdom.
  56. 56.0 56.1 56.2 Bose, Roots of Conflict, Paths to Peace 2003, pp. 15–17
  57. Quoted in Bose, Roots of Conflict, Paths to Peace 2003, pp. 15–17
  58. Amin, Tahir; Schofield, Victoria (2009), "Kashmir", The Oxford Encyclopedia of the Islamic World, retrieved 19 June 2018
  59. Sumantra Bose (2013). Transforming India. Harvard University Press. p. 211. ISBN 978-0-674-72820-2.
  60. 60.0 60.1 Talbot & Singh 2009, p. 54
  61. Snedden, Christopher (2013). Kashmir-The Untold Story. HarperCollins Publishers India. p. 22. ISBN 9789350298985. In 1947, J&K's political scene was dominated by two parties: the All J&K National Conference (commonly called the National Conference) and the All J&K Muslim Conference (commonly called the Muslim Conference). Each conference had a different aspiration for J&K's status: the National Conference opposed J&K joining Pakistan; the Muslim Conference favoured this option.
  62. Snedden, Christopher (2013). Kashmir-The Untold Story. HarperCollins Publishers India. ISBN 9789350298985. The National Conference was strongest in the Kashmir Valley... conversely, outside the Kashmir Valley its support was much less, with perhaps five to 15 per cent of the population supporting it. The Muslim Conference had a lot of support in Jammu Province and much less in the Kashmir Valley.
  63. Snedden, Christopher (2012). The Untold Story of the People of Azad Kashmir. Hurst. p. 35. ISBN 9781849041508. Retrieved 30 December 2016. Those Hindus and Sikhs who comprised a majority in the eastern parts of Jammu province were strongly pro-Indian. Their dislike of Pakistan and pro-Pakistani J&K Muslims was further heightened by the arrival of angry and agitated Hindu and Sikh refugees from western (Pakistani) Punjab after 15 August 1947. Accession to Pakistan therefore, would almost certainly have seen these people either fight to retain their land or take flight to India. In the event of accession to Pakistan, Hindu Pandits and Sikhs in the Kashmir Valley, most of whom probably favoured J&K joining India, might also have fled to pro-Indian parts of J&K, or to India. Although their position is less clear, Ladakhi Buddhists probably favoured India also.
  64. Snedden, Christopher (2013). Kashmir-The Untold Story. HarperCollins Publishers India. ISBN 9789350298985. Similarly, Muslims in Western Jammu Province, particularly in Poonch, many of whom had martial capabilities, and Muslims in the Frontier Districts Province strongly wanted J&K to join Pakistan.
  65. Snedden, Christopher (2013). Kashmir-The Untold Story. HarperCollins Publishers India. ISBN 9789350298985. An important trait evident among Kashmiris partially explains why Kashmiri Muslims were ambivalent about Pakistan in 1947.
  66. Snedden, Christopher (2013). Kashmir-The Untold Story. HarperCollins Publishers India. ISBN 9789350298985. One significant result of the concept of Kashmiriness was that Kashmiris may have been naturally attracted to secular thinking.
  67. Snedden, Christopher (2012). The Untold Story of the People of Azad Kashmir. Hurst. p. 24. ISBN 9781849041508. Retrieved 30 December 2016. The CMG, the best-informed English-language newspaper on J&K affairs, on 21 October 1947 reported that the southern Kashmir Valley, which apparently was the 'stronghold' of the Kisan Mazdoor Conference, 'last week witnessed a massive upsurge in favour of Pakistan'. However, the CMG's report predated the tribal invasion of Kashmir Province by one day, after which support for pro-Pakistan parties may have lessened, at least in the short term, even though southern Kashmir was not directly affected by this invasion.
  68. D. A. Low (18 June 1991). Political Inheritance of Pakistan. Palgrave Macmillan UK. pp. 237–. ISBN 978-1-349-11556-3.
  69. Snedden, Christopher (2012). The Untold Story of the People of Azad Kashmir. Hurst. p. 24. ISBN 9781849041508. Retrieved 30 December 2016. According to The Times' Special Correspondent in late October 1947, it was 'a moot point how far Abdullah's influence extends among the Kashmiri Muslims...but in Srinagar his influence is paramount'.
  70. Chowdhary, Rekha (2015). Jammu and Kashmir: Politics of Identity and Separatism. Routledge. ISBN 9781317414049. That is why, Kashmiris were not particularly enamoured with the idea of Pakistan. The developments of 1930s (when Muslim Conference was converted into the National Conference) and 1940s (when Kashmiri leadership took a deliberated decision to demand self-government) clearly reflected the failure of pan-Islamic identity satisfying the political urges of Kashmiris.
  71. Chowdhary, Rekha (2015). Jammu and Kashmir: Politics of Identity and Separatism. Routledge. p. 20. ISBN 9781317414056. However, even while rejecting Pakistan, Sheikh did not agree to accept union with India in an unconditional manner. He was very firm about protecting the rights and identity of Kashmiris. As Puri argues, it was the same reason that compelled the Kashmiri leaders to distance themselves from the Muslim politics of pre-partition India, which reflected a lack of urge to merge with Indian nationalism.
  72. Viscount Louis Mountbatten, the last Viceroy of British India, stayed on in independent India from 1947 to 1948, serving as the first Governor-General of the Union of India.
  73. 73.0 73.1 Stein, Burton. 2010. A History of India. Oxford University Press. 432 pages. ISBN 978-1-4051-9509-6. Page 358.
  74. 74.0 74.1 74.2 Kashmir. (2007). In Encyclopædia Britannica. Retrieved 27 March 2007, from Encyclopædia Britannica Online. Archived 13 January 2008 at the Wayback Machine.
  75. 75.0 75.1 Jina, Prem Singh (1996), Ladakh: The Land and the People, Indus Publishing, ISBN 81-7387-057-8
  76. 76.0 76.1 76.2 76.3 76.4 76.5 76.6 Imperial Gazetteer of India, volume 15. 1908. Oxford University Press, Oxford and London. pp. 99–102.
  77. Brush, J. E. (1949). "The Distribution of Religious Communities in India". Annals of the Association of American Geographers. 39 (2): 81–98. doi:10.1080/00045604909351998.
  78. Zutshi 2003, p. 318 Quote: "Since a majority of the landlords were Hindu, the (land) reforms (of 1950) led to a mass exodus of Hindus from the state. ... The unsettled nature of Kashmir's accession to India, coupled with the threat of economic and social decline in the face of the land reforms, led to increasing insecurity among the Hindus in Jammu, and among Kashmiri Pandits, 20 per cent of whom had emigrated from the Valley by 1950."
  79. Bose 1997, p. 71, Rai 2004, p. 286, Metcalf & Metcalf 2006, p. 274 Quote: "The Hindu Pandits, a small but influential elite community who had secured a favourable position, first under the maharajas, and then under the successive Congress regimes, and proponents of a distinctive Kashmiri culture that linked them to India, felt under siege as the uprising gathered force. Of a population of some 140,000, perhaps 100,000 Pandits fled the state after 1990; their cause was quickly taken up by the Hindu right."
  80. Malik 2005, p. 318
  81. Madan 2008, p. 25
  82. "Kashmir | region, Indian subcontinent". Encyclopædia Britannica (in ਅੰਗਰੇਜ਼ੀ). Retrieved 2017-04-05.
  83. "India, Jammu and Kashmir population statistics". GeoHive. Archived from the original on 19 ਅਪਰੈਲ 2015. Retrieved 29 ਮਈ 2015. {{cite web}}: Unknown parameter |deadurl= ignored (help)
  84. "Pakistan population statistics". GeoHive. Archived from the original on 6 ਅਪਰੈਲ 2013. Retrieved 29 ਮਈ 2015. {{cite web}}: Unknown parameter |deadurl= ignored (help)