ਮਹਿਸ਼ਾਸੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਰ 'ਤੇ ਸਵਾਰ ਹੋ ਕੇ ਮਾਤਾ ਪਾਰਵਤੀ ਮੱਝ ਰੂਪ ਦੇ ਮਹਿਸ਼ਾਸੁਰ ਦਾ ਕਤਲ ਕਰਦੇ ਹੋਏ

ਮਹਿਸ਼ਾਸੁਰ ਹਿੰਦੂ ਮੱਤ ਵਿੱਚ ਇੱਕ ਅਸੁਰ (ਦੈਂਤ) ਸੀ। ਉਹ ਬ੍ਰਹਮਾ-ਰਿਸ਼ੀ ਕਸ਼ਿਅਪ ਅਤੇ ਦਾਨੂੰ ਦਾ ਪੋਤਾ ਸੀ, ਅਤੇ ਰੰਭਾ ਦਾ ਪੁੱਤਰ ਅਤੇ ਮਹਿਸ਼ੀ ਦਾ ਭਰਾ ਸੀ। ਉਹ ਲੋਕਾਂ ਦਰਮਿਆਨ ਇੱਕ ਧੋਖੇਬਾਜ਼ ਰਾਖਸ਼ ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਬੁਰੇ ਕੰਮ ਕਰਨ ਵਾਸਤੇ ਆਪਣੀ ਸ਼ਕਲ ਬਦਲ ਦਿੱਤਾ ਸੀ। ਆਖ਼ਰਕਾਰ ਉਸਨੂੰ ਦੇਵੀ ਪਾਰਵਤੀ ਦੁਆਰਾ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਮਹਿਸ਼ਾਸੁਰ ਮਰਦੀਨੀ ("ਮਹਿਸ਼ਾਸੁਰ ਦੀ ਕਾਤਲ") ਦਾ ਖ਼ਿਤਾਬ ਹਾਸਲ ਸੀ। ਨਰਾਤਿਆਂ ਦਾ ਤਹਿਵਾਰ ਮਹਿਸ਼ਾਸੁਰ ਅਤੇ ਦੇਵੀ ਦੁਰਗਾ ਦੇ ਦਰਮਿਆਨ ਇਸ ਜੰਗ ਦੀ ਯਾਦ ਵਿੱਚ ਹੈ, ਜਿੜ੍ਹਾ ਵਿਜੈ ਦਸ਼ਮੀ ਵਿੱਚ ਸਮਾਪਤ ਹੁੰਦਾ ਹੈ, ਇਸਦੇ ਅੰਤ ਦਾ ਜਸ਼ਨ। "ਬੁਰਾਈ ਉੱਤੇ ਚੰਗਿਆਈ ਦੀ ਜਿੱਤ" ਦੀ ਇਹ ਕਹਾਣੀ ਹਿੰਦੂ ਮੱਤ, ਖ਼ਾਸ ਤੌਰ 'ਤੇ ਸ਼ਾਕਤ ਸੰਪਰਦਾ ਵਿੱਚ ਡੂੰਘੇ ਪ੍ਰਤੀਕਵਾਦ ਦੀ ਧਾਰਨੀ ਹੈ, ਅਤੇ ਕਈ ਦੱਖਣੀ ਹਿੰਦੂਸਤਾਨੀ ਅਤੇ ਦੱਖਣ-ਪੂਰਬੀ ਏਸ਼ੀਆਈ ਹਿੰਦੂ ਮੰਦਰਾਂ ਵਿੱਚ ਦੇਵੀ ਮਹਾਤਮਿਆ ਨੂੰ ਬਿਆਨ ਅਤੇ ਦੁਬਾਰਾ ਪੇਸ਼ ਕੀਤਾ ਜਾਂਦਾ ਹੈ।

ਦੇਵਤਿਆਂ ਨੇ ਦੁਰਗਾ, ਜਿੜ੍ਹੀ ਸ਼ਕਤੀ ਅਤੇ ਪਾਰਵਤੀ ਵੀ ਕਹੀ ਜਾਂਦੀ ਹੈ, ਨੂੰ ਮਹਿਸ਼ਾਸੁਰ ਦੇ ਵਿਨਾਸ਼ ਕਰਨ ਲਈ ਬੁਲਾਈ। ਦੇਵੀ ਦੁਰਗਾ ਨੇ ਮਹਿਸ਼ਾਸੁਰਾ 'ਤੇ ਹਮਲਾ ਕਰਕੇ ਉਸ ਨਾਲ ਨੌਂ ਦਿਨ ਲੜਾਈ ਕੀਤੀ ਅਤੇ ਦਸਵੇਂ ਦਿਨ ਉਸ ਨੂੰ ਮਾਰ ਦਿੱਤਾ। ਇਸ ਮੌਕੇ 'ਤੇ ਹਿੰਦੂ ਸ਼ਰਧਾਲੂ ਦਸ ਦਿਨਾਂ ਦਾ ਤਿਉਹਾਰ ਦੁਰਗਾ ਪੂਜਾ ਮਨਾਉਂਦੇ ਹਨ ਅਤੇ ਦਸਵੇਂ ਦਿਨ ਨੂੰ ਵਿਜੇਦਸ਼ਮੀ ਵਜੋਂ ਜਾਣਿਆ ਜਾਂਦਾ ਹੈ। ਜੋ ਬੁਰਾਈ ਉੱਤੇ ਚੰਗਿਆਈ ਦਾ ਪ੍ਰਤੀਕ ਹੈ।