ਸਮੱਗਰੀ 'ਤੇ ਜਾਓ

ਮਾਂਹ ਹੱਥ ਲਾਉਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਂਹ ਹੱਥ ਲਾਉਣਾ ਜਾਂ ਮਾਂਹ ਹੱਥ ਕਰਨਾ ਇੱਕ ਭਾਈਚਾਰਕ ਸਾਂਝਾਂ ਤੇ ਮੋਹ ਭਰੀ ਰਸਮ ਹੈ। ਵਿਆਹ ਦੇ ਕੰਮਾਂ ਦਾ ਸ਼ੁਭ ਆਰੰਭ ਕਰਨ ਨੂੰ ‘ਮਾਂਹ ਹੱਥ ਲਾਉਣਾ’ ਕਿਹਾ ਜਾਂਦਾ ਹੈ। ਕਈ ਥਾਈਂ ਇਸ ਨੂੰ ‘ਮਹਾਂ ਹੱਥ ਕਰਨਾ’ ਵੀ ਕਿਹਾ ਜਾਂਦਾ ਹੈ। ਕੋਈ ਚੰਗਾ ਦਿਨ ਤਿੱਥ ਵਿਚਾਰ ਕੇ ਵਿਆਹ ਦੇ ਕਾਰਜ ਆਰੰਭੇ ਜਾਂਦੇ। ਵਿਆਹ ਦੇ ਕੰਮ ਸਾਰਾ ਸ਼ਰੀਕਾ ਭਾਈਚਾਰਾ ਰਲ-ਮਿਲ ਕੇ ਕਰਦਾ।

ਰਸਮ

[ਸੋਧੋ]

ਘਰਾਂ ਵਿੱਚ ਵਿਆਹ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾਂਦੀ। ਇਹ ਮਾਂਹ ਦੀ ਦਾਲ ਤੋਂ ਸ਼ੁਰੂ ਹੁੰਦੀ। ਘਰ ਦੀ ਲਾਗਣ ਗਲੀ-ਗੁਆਂਢ ਤੇ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ ਨੂੰ ਸੱਦਾ ਦੇ ਆਉਂਦੀ। ਘਰ ਦੀਆਂ ਸੁਆਣੀਆਂ, ਵਿਆਹੀਆਂ-ਵਰੀਆਂ ਪੰਜ ਜਾਂ ਸੱਤ ਨੂੰਹਾਂ ਧੀਆਂ ਦੇ ਗੁੱਟ ’ਤੇ ਮੌਲੀ ਜਾਂ ਖੰਮਣੀ ਬੰਨ੍ਹ ਦਿੰਦੀਆਂ। ਸਾਬਤ ਕਾਲੇ ਮਾਂਹ ਉੱਖਲੀ ਵਿੱਚ ਪਾਏ ਜਾਂਦੇ ਤੇ ਉਹਨਾਂ ਨੂੰ ਮੂਹਲੇ ਨਾਲ ਕੁੱਟਿਆ ਜਾਂਦਾ। ਇਸ ਕੰਮ ਨੂੰ ਆਮ ਦਿਨਾਂ ਵਿੱਚ ‘ਮਾਂਹ ਛੜਨਾ’ ਵੀ ਕਿਹਾ ਜਾਂਦਾ ਹੈ। ਨੂੰਹਾਂ ਧੀਆਂ ਵਾਰੀ-ਵਾਰੀ ਮੂਹਲਾ ਫੜ ਕੇ ਮਾਂਹਾਂ ’ਤੇ ਹੌਲੀ-ਹੌਲੀ ਮਾਰਦੀਆਂ ਜਿਸ ਨਾਲ ਉਹਨਾਂ ਵਿੱਚ ਪਈ ਮਾੜੀ-ਮੋਟੀ ਮਿੱਟੀ ਦੀ ਰੋੜੀ ਭੰਨੀ ਜਾਂਦੀ ਤੇ ਥੱਲੇ ਬੈਠ ਜਾਂਦੀ। ਫਿਰ ਸਾਰੇ ਮਾਂਹ ਛਾਣੇ ਜਾਂਦੇ ਜਾਂ ਛੱਜ ਨਾਲ ਛੱਟੇ ਜਾਂਦੇ ਤੇ ਕਿਸੇ ਵੱਡੇ ਭਾਂਡੇ ਜਾਂ ਮਿੱਟੀ ਦੇ ਤੌਲੇ-ਭੜੋਲੀ ਵਿੱਚ ਪਾ ਦਿੱਤੇ ਜਾਂਦੇ ਤੇ ਸਾਰੀਆਂ ਨੂੰ ਗੁੜ ਵੰਡਿਆ ਜਾਂਦਾ। ਚਾਅ ਮੱਤੀਆਂ ਸੁਆਣੀਆਂ ਘੋੜੀਆਂ ਜਾਂ ਸੁਹਾਗ ਵੀ ਗਾ ਲੈਂਦੀਆਂ ਹਨ।[1]

ਹਵਾਲੇ

[ਸੋਧੋ]