ਸਮੱਗਰੀ 'ਤੇ ਜਾਓ

ਮਾਈਕਰੋਸਾਫ਼ਟ ਐਕਸਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐੱਮ ਐੱਸ ਐਕਸੈਲ

ਮਾਈਕਰੋਸਾਫ਼ਟ ਐਕਸੇਲ ਸਪਰੈਡਸ਼ੀਟ ਪ੍ਰੋਗਰਾਮ ਹੈ ਤੇ ਮਾਈਕਰੋਸਾਫ਼ਟ ਆਫ਼ਿਸ ਦਾ ਇਕ ਮਹੱਤਵਪੂਰਨ ਭਾਗ ਹੈ। ਇਸ ਦੀ ਸਕਰੀਨ ਇਕ ਵੱਡੇ ਟੇਬਲ ਦੇ ਰੂਪ ਵਿਚ ਖੁੱਲ੍ਹਦੀ ਹੈ। ਇਸ ਵਿਚ ਅੰਕੜਿਆਂ ਨੂੰ ਟੇਬਲ ਦੇ ਸੈੱਲਾਂ ਵਿਚ [1]ਰੱਖਿਆ ਜਾਂਦਾ ਹੈ। ਐਕਸੇਲ ਦੀ ਵਰਤੋਂ ਟਾਈਮ-ਟੇਬਲ ਬਣਾਉਣ, ਇਮਤਿਹਾਨਾਂ ਦੀ ਡੇਟ-ਸ਼ੀਟ ਤਿਆਰ ਕਰਨ, ਬਾਜ਼ਾਰੀ ਖ਼ਰੀਦੋ-ਫ਼ਰੋਖ਼ਤ ਦਾ ਹਿਸਾਬ ਰੱਖਣ, ਘਰੇਲੂ ਬਜਟ ਤਿਆਰ ਕਰਨ, ਤਨਖ਼ਾਹ ਦਾ ਹਿਸਾਬ ਕਰਨ, ਵਿਦਿਆਰਥੀਆਂ ਦੀਆਂ ਫੀਸਾਂ ਦੀ ਗਣਨਾ ਆਦਿ ਕੰਮਾਂ ਨੂੰ ਕਰਨ ਲਈ ਕੀਤੀ ਜਾਂਦੀ ਹੈ।

ਨੁਕਤੇ

[ਸੋਧੋ]
  • [2] ਰੋਅ: ਲੇਟਵੀਆਂ ਲਾਈਨਾਂ
  • ਕਾਲਮ: ਖੜ੍ਹੀਆਂ ਲਾਈਨਾਂ
  • ਸੈੱਲ: ਰੋਅ ਅਤੇ ਕਾਲਮ ਦਾ ਕੋਟ ਖੇਤਰ (ਛੋਟਾ ਡੱਬਾ)
  • ਸੈੱਲ ਐਡਰੈੱਸ: ਕਾਲਮ ਤੇ ਰੋਅ ਦਾ ਕ੍ਰਮਵਾਰ ਲਿਖਿਆ ਨੰਬਰ
  • ਫ਼ਾਰਮੂਲਾ: ਗਣਨਾ ਕਰਨ ਲਈ ਵਰਤਿਆ ਜਾਣ ਵਾਲਾ ਗਣਿਤ ਦਾ ਸੂਤਰ
  • ਫੰਕਸ਼ਨ: ਬਣੇ ਬਣਾਏ ਫ਼ਾਰਮੂਲੇ
  • ਆਟੋ ਸਮ: ਆਪਣੇ- ਆਪ ਜੋੜ ਕਰਨ ਵਾਲਾ ਫੰਕਸ਼ਨ
  • ਵਰਕਬੁੱਕ: ਵੱਖ-ਵੱਖ ਵਰਕਸ਼ੀਟਾਂ ਦਾ ਸਮੂਹ

ਹਵਾਲੇ

[ਸੋਧੋ]
  1. ਕੰਬੋਜ, ਸੀ.ਪੀ. ਵਿੰਡੋਜ਼ ਤੇ ਐਮ. ਐਸ. ਆਫ਼ਿਸ. Unistar books Mohali.
  2. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰਾ.ਲਿ. p. 175. ISBN 978-93-5205-732-0.