ਸਮੱਗਰੀ 'ਤੇ ਜਾਓ

ਮਾਈਸਰਖਾਨਾ ਮੇਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਮੇਲਾ ਮਾਈਸਰਖਾਨਾ ਮਾਈਸਰਖਾਨਾ ਦਾ ਮੇਲਾ ਮਾਲਵੇ ਦਾ ਪ੍ਰਸਿੱਧ ਮੇਲਾ ਹੈ।ਇਹ ਮੇਲਾ ਮਾਲਵੇ ਦੇ ਇੱਕ ਪਿੰਡ ਮਾਈਸਰਖਾਨਾ ਵਿਖੇ ਲੱਗਦਾ ਹੈ। ਇਹ ਪਿੰਡ ਪੰਜਾਬ ਦੇ ਜਿਲ੍ਹੇ ਬਠਿੰਡੇ ਅਤੇ ਤਹਿਸੀਲ ਮੌੜ ਵਿੱਚ ਪੈਂਦਾ ਹੈ।ਮਾਈਸਰਖਾਨਾ ਪਿੰਡ ਵਿੱਚ ਮਾਲਵੇ ਦੇ ਹਿੰਦੂਆਂ ਦਾ ਪ੍ਰਸਿੱਧ ਮੰਦਰ ਮਾਈਸਰਖਾਨਾ ਹੈ।ਇਸ ਮੰਦਰ ਨਾਲ ਇੱਕ ਦੰਤ ਕਥਾ ਜੁੜੀ ਹੋਈ ਹੈ।ਇਸ ਦੰਦ ਕਥਾ ਵਿੱਚ ਕਿਹਾ ਗਿਆ ਹੈ ਕਿ ਦੈਂਤ ਮਹਿਖਾਸੁਰ ਨੂੰ ਦੁਰਗਾ ਦੇਵੀ ਨੇ ਇਸ ਸਥਾਨ ਤੇ ਮਾਰਿਆ ਸੀ।ਇਸ ਥਾਂ ਬਾਰੇ ਮੰਨਿਆ ਜਾਂਦਾ ਹੈ ਕਿ ਦੁਰਗਾ ਚੰਡੀ ਦਾ ਰੂਪ ਧਾਰ ਕੇ ਰਾਖਸ਼ਸ਼ਾਂ ਦਾ ਨਾਸ਼ ਕਰਦੀ ਰਹੀ ਹੈ।ਇਸ ਸਥਾਨ ਤੇ ਹਰ ਸਾਲ ਦੋ ਵਾਰ ਧਾਰਮਿਕ ਮੇਲੇ ਲੱਗਦੇ ਹਨ।ਹਰ ਸਾਲ ਛੇਵੇਂ ਚੇਤ ਅਤੇ ਅੱਸੂ ਦੇ ਨਰਾਤਿਆਂ ਨੂੰ ਇਸ ਥਾਂ ਤੇ ਮੇਲਾ ਲੱਗਦਾ ਹੈ।ਇਸ ਮੰਦਰ ਦੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ ਦਿਨ ਦੁਰਗਾ ਜਵਾਲਾ ਦੇ ਰੂਪ ਵਿੱਚ ਇਥੇ ਦਰਸ਼ਨ ਦਿੰਦੀ ਹੈ।ਇਸ ਮੇਲੇ ਵਿੱਚ ਬਹੁਤ ਸਾਰੇ ਸ਼ਰਧਾਲੂ ਆਉਂਦੇ ਹਨ।[1]

ਹਵਾਲੇ

[ਸੋਧੋ]
  1. ਕਿਤਾਬ ਦਾ ਨਾਂ- ਮਾਈਸਰਖਾਨਾ ਤੋਂ ਚਾਂਦਨੀ ਚੌਂਕ ,ਲੇਖਕ -ਸੀ. ਮਾਰਕੰਡਾ,ਪੰਜਾਬੀ ਸਾਹਿਤ ਸਭਾ(ਰਜਿ.)ਤਪਾ,ਸੰਗਰੂਰ, ਪੰਨਾ ਨੰਬਰ-17