ਮਾਖਨਲਾਲ ਚਤੁਰਵੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਖਨਲਾਲ ਚਤੁਰਵੇਦੀ

ਮਾਖਨਲਾਲ ਚਤੁਰਵੇਦੀ (4 ਅਪ੍ਰੈਲ 1889-30 ਜਨਵਰੀ 1968) ਭਾਰਤ ਦੇ ਇੱਕ ਕਵੀ, ਲੇਖਕ ਅਤੇ ਪੱਤਰਕਾਰ ਸਨ ਜਿਹਨਾਂ ਦੀ ਰਚਨਾਵਾਂ ਅਤਿਅੰਤ ਲੋਕਪ੍ਰਿਯ ਹੋਈਆਂ। ਉਹ ਸਰਲ ਭਾਸ਼ਾ ਅਤੇ ਓਜਪੂਰਨ ਭਾਵਨਾਵਾਂ ਦੇ ਅਨੂਠੇ ਹਿੰਦੀ ਰਚਨਾਕਾਰ ਸਨ। ਪ੍ਰਭਾ ਅਤੇ ਕਰਮਵੀਰ ਵਰਗੇ ਪ੍ਰਤਿਸ਼ਠਤ ਪੱਤਰਾਂ ਦੇ ਸੰਪਾਦਕ ਵਜੋਂ ਉਹਨਾਂ ਨੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਜੋਰਦਾਰ ਆਵਾਜ਼ ਉਠਾਈ ਅਤੇ ਨਵੀਂ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਬਾਹਰ ਆਏ। ਇਸਦੇ ਲਈ ਉਹਨਾਂ ਨੂੰ ਅਨੇਕ ਵਾਰ ਬ੍ਰਿਟਿਸ਼ ਸਾਮਰਾਜ ਦੇ ਦਮਨ ਦਾ ਨਿਸ਼ਾਨਾ ਬਨਣਾ ਪਿਆ।