ਮਾਨਸਿਕ ਸਿਹਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਥੇ ਭਾਵਨਾਤਮਕ ਵਿਗਾੜ ਹੁੰਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ ਜੋ ਇਸ ਦੇ ਕਿਸੇ ਵੀ ਰੂਪ ਵਿੱਚ ਸ਼ਕਤੀ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਹੂਬ੍ਰਿਸ ਸਿੰਡਰੋਮ, ਮੇਗਾਲੋਮੇਨੀਆ, ਹੈਮਰਟੀਆ ਜਾਂ ਨਰਕਸਿਜ਼ਮ ਵੱਖਰੇ ਹਨ.

ਮਾਨਸਿਕ ਸਿਹਤ ਜਾਂ ਤਾਂ ਸੰਗਿਆਨਾਤਮਕ ਅਤੇ ਭਾਵਨਾਤਮਕ ਸਲਾਮਤੀ ਦੇ ਪੱਧਰ ਦਾ ਵਰਣਨ ਕਰਦੀ ਹੈ ਜਾਂ ਫਿਰ ਕਿਸੇ ਮਾਨਸਿਕ ਵਿਕਾਰ ਦੀ ਨਾਮੌਜੂਦਗੀ ਨੂੰ ਦਰਸ਼ਾਂਦੀ ਹੈ।[1][2] ਸਕਾਰਾਤਮਕ ਮਨੋਵਿਗਿਆਨ ਵਿਸ਼ੇ ਜਾਂ ਸਰਬੱਤਵਾਦ ਦੇ ਦ੍ਰਿਸ਼ਟੀਕੋਣ ਤੋਂ ਮਾਨਸਿਕ ਸਿਹਤ ਵਿੱਚ ਇੱਕ ਵਿਅਕਤੀ ਦੇ ਜੀਵਨ ਦਾ ਆਨੰਦ ਲੈਣ ਦੀ ਸਮਰੱਥਾ ਅਤੇ ਜੀਵਨ ਦੀਆਂ ਗਤੀਵਿਧੀਆਂ ਅਤੇ ਮਨੋਵਿਗਿਆਨਕ ਲਚੀਲਾਪਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਸੰਤੁਲਨ ਪੈਦਾ ਕਰਨਾ ਸ਼ਾਮਿਲ ਹੋ ਸਕਦਾ ਹੈ।[1] ਮਾਨਸਿਕ ਸਿਹਤ ਸਾਡੀਆਂ ਭਾਵਨਾਵਾਂ ਦੀ ਪਰਕਾਸ਼ਨ ਹੈ ਅਤੇ ਮੰਗ ਦੀ ਵਿਆਪਕ ਲੜੀ ਲਈ ਇੱਕ ਸਫਲ ਅਨੁਕੂਲਨ ਦਾ ਪ੍ਰਤੀਕ ਹੈ।

ਸੰਸਾਰ ਸਿਹਤ ਸੰਗਠਨ, ਮਾਨਸਿਕ ਸਿਹਤ ਨੂੰ ਪਰਿਭਾਸ਼ਿਤ ਕਰਦੇ ਹੋਏ ਕਹਿੰਦਾ ਹੈ ਕਿ ਇਹ ਸਲਾਮਤੀ ਦੀ ਇੱਕ ਹਾਲਤ ਹੈ ਜਿਸ ਵਿੱਚ ਕਿਸੇ ਵਿਅਕਤੀ ਨੂੰ ਆਪਣੀਆਂ ਸਮਰੱਥਾਵਾਂ ਦਾ ਅਹਿਸਾਸ ਰਹਿੰਦਾ ਹੈ, ਉਹ ਜੀਵਨ ਦੇ ਆਮ ਤਣਾਵਾਂ ਦਾ ਸਾਹਮਣਾ ਕਰ ਸਕਦਾ ਹੈ, ਲਾਭਕਾਰੀ ਅਤੇ ਲਾਭਦਾਇਕ ਤੌਰ 'ਤੇ ਕੰਮ ਕਰ ਸਕਦਾ ਹੈ ਅਤੇ ਆਪਣੇ ਸਮਾਜ ਦੇ ਪ੍ਰਤੀ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ।[3] ਇਹ ਪਹਿਲਾਂ ਕਿਹਾ ਜਾ ਚੁੱਕਿਆ ਹੈ ਕਿ ਮਾਨਸਿਕ ਸਿਹਤ ਦੀ ਕੋਈ ਇੱਕ ਅਧਿਕਾਰਿਕ ਪਰਿਭਾਸ਼ਾ ਨਹੀਂ ਹੈ। ਸੱਭਿਆਚਾਰਕ ਵਖਰੇਵੇਂ, ਵਿਅਕਤੀਪਰਕ ਜਾਇਜਾ ਅਤੇ ਪ੍ਰਤੀਯੋਗੀ ਪੇਸ਼ੇਵਰ ਸਿੱਧਾਂਤ, ਇਹ ਸਾਰੇ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਮਾਨਸਿਕ ਸਿਹਤ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ।[3] ਮਾਨਸਿਕ ਸਿਹਤ ਵਿਕਾਰ ਦੇ ਵੱਖ ਵੱਖ ਪ੍ਰਕਾਰ ਹਨ ਜਿਹਨਾਂ ਵਿਚੋਂ ਕੁੱਝ ਆਮ ਹਨ, ਜਿਵੇਂ ਅਵਸਾਦ ਅਤੇ ਚਿੰਤਾ ਵਿਕਾਰ ਅਤੇ ਕੁੱਝ ਆਮ ਨਹੀਂ ਹਨ, ਜਿਵੇਂ ਕਿ ਵਿਖੰਡਿਤ ਮਾਨਸਿਕਤਾ ਅਤੇ ਦੋਧਰੁਵੀ ਵਿਕਾਰ। 

ਮਾਨਸਿਕ ਸਿਹਤ ਅਤੇ ਸਰੀਰ[ਸੋਧੋ]

ਮਾਨਸਿਕ ਸਿਹਤ ਤੋਂ ਭਾਵ ਸਰੀਰ ਅਤੇ ਮਨ, ਦੋਵਾਂ ਦਾ ਹੀ ਨਿਪੁੰਨਤਾ ਅਤੇ ਇਕਸਾਰਤਾ ਨਾਲ ਕੰਮ ਕਰਨ ਤੋਂ ਹੈ। ਮਾਨਸਿਕ ਸਿਹਤ ਮੂਲ ਕਾਰਕ ਹੈ ਜਿਹੜਾ ਸਰੀਰਕ ਸਿਹਤ ਅਤੇ ਸਮਾਜਿਕ ਪ੍ਰਭਾਵ ਕਾਇਮ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਜੇ ਕੋਈ ਸ਼ਖ਼ਸ ਸਰੀਰਕ ਤੌਰ ‘ਤੇ ਚੰਗੀ ਸਿਹਤ ਦਾ ਮਾਲਕ ਹੈ ਤੇ ਉਸ ਦੀਆਂ ਇੱਛਕ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਹਨ ਤਾਂ ਉਸ ਦੀ ਮਾਨਸਿਕ ਸਿਹਤ ਵੀ ਚੰਗੀ ਹੈ। ਚੰਗੀ ਮਾਨਸਿਕ ਸਿਹਤ ਵਾਲੇ ਸ਼ਖ਼ਸ ਉਹ ਹੁੰਦੇ ਹਨ ਜਿਹੜੇ ਖੁਸ਼, ਆਸ਼ਾਵਾਦੀ ਅਤੇ ਇਕਸਾਰਤਾ ਵਾਲੀ ਸ਼ਖਸੀਅਤ ਦੇ ਮਾਲਕ ਹੋਣ। ਸੰਸਾਰ ਸਿਹਤ ਸੰਗਠਨ ਅਨੁਸਾਰ, “ਮਾਨਸਿਕ ਸਿਹਤ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਸਲਾਮਤੀ ਵਾਲੀ ਹਾਲਤ ਹੈ।” ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਰੋਗਾਂ ਤੇ ਵਿਕਾਰਾਂ ਤੋਂ ਰਹਿਤ ਨਹੀਂ ਸਗੋਂ ਮਨ ਦੀ ਸਾਰਥਕ ਹਾਲਤ ਹੈ।[4]

ਹਵਾਲੇ[ਸੋਧੋ]

  1. 1.0 1.1 About.com (2006, ਜੁਲਾਈ 25). ਮਾਨਸਿਕ ਸਿਹਤ ਕੀ ਹੈ?
  2. "mental health". WordNet Search. Princeton University. Retrieved 4 May 2014.
  3. 3.0 3.1 "The world health report 2001 - Mental Health: New Understanding, New Hope" (PDF). WHO. Retrieved 4 May 2014.
  4. "ਮਾਨਸਿਕ ਸਿਹਤ ਤੇ ਸਰੀਰ". Tribune Punjabi. 2018-07-12. Retrieved 2018-07-22. {{cite news}}: Cite has empty unknown parameter: |dead-url= (help)[permanent dead link]