ਸਮੱਗਰੀ 'ਤੇ ਜਾਓ

ਮਾਨਸੀ ਜੋਸ਼ੀ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਨਸੀ ਜੋਸ਼ੀ ਰਾਏ
ਜਨਮ15 ਅਪ੍ਰੈਲ
ਪੇਸ਼ਾਅਦਾਕਾਰਾ
ਬੱਚੇ1
ਵੈੱਬਸਾਈਟOfficial Website

ਮਾਨਸੀ ਜੋਸ਼ੀ ਰਾਏ (ਅੰਗਰੇਜ਼ੀ: Manasi Joshi Roy) ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜੋ ਸਾਯਾ, ਘਰਵਾਲੀ ਉੱਪਰਵਾਲੀ ਅਤੇ ਕੁਸੁਮ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[1] ਉਹ ਅਭਿਨੇਤਾ ਰੋਹਿਤ ਰਾਏ ਦੀ ਪਤਨੀ, ਅਭਿਨੇਤਾ ਸ਼ਰਮਨ ਜੋਸ਼ੀ ਦੀ ਭੈਣ ਅਤੇ ਗੁਜਰਾਤੀ ਥੀਏਟਰ ਅਭਿਨੇਤਾ ਅਰਵਿੰਦ ਜੋਸ਼ੀ ਦੀ ਧੀ ਹੈ।

ਸ਼ੁਰੂਆਤੀ ਅਤੇ ਨਿੱਜੀ ਜੀਵਨ

[ਸੋਧੋ]

ਜੋਸ਼ੀ ਨੇ ਮਿਠੀਬਾਈ ਕਾਲਜ (ਮੁੰਬਈ) ਤੋਂ ਮਨੋਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ।[2] ਉਹ ਗੁਜਰਾਤੀ ਥੀਏਟਰ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਅਰਵਿੰਦ ਜੋਸ਼ੀ ਦੀ ਧੀ ਹੈ, ਅਤੇ ਅਦਾਕਾਰ ਸ਼ਰਮਨ ਜੋਸ਼ੀ ਉਸਦਾ ਭਰਾ ਹੈ। ਅਭਿਨੇਤਾ ਪ੍ਰਵੀਨ ਜੋਸ਼ੀ ਉਸਦਾ ਚਾਚਾ ਸੀ ਅਤੇ ਅਦਾਕਾਰਾ ਸਰਿਤਾ ਜੋਸ਼ੀ ਉਸਦੀ ਮਾਸੀ ਹੈ। ਅਭਿਨੇਤਰੀ ਕੇਤਕੀ ਦਵੇ, ਪੂਰਬੀ ਜੋਸ਼ੀ ਅਤੇ ਪੂਨਮ ਜੋਸ਼ੀ ਉਸ ਦੀਆਂ ਚਚੇਰੀਆਂ ਭੈਣਾਂ ਹਨ।[3]

ਜੋਸ਼ੀ ਨੇ 23 ਜੂਨ 1999 ਨੂੰ ਅਭਿਨੇਤਾ ਰੋਹਿਤ ਰਾਏ ਨਾਲ ਵਿਆਹ ਕੀਤਾ।[4] ਉਨ੍ਹਾਂ ਦੀ ਇੱਕ ਬੇਟੀ ਕਿਆਰਾ ਹੈ।[5]

ਟੈਲੀਵਿਜ਼ਨ

[ਸੋਧੋ]
ਸਾਲ ਸਿਰਲੇਖ ਭੂਮਿਕਾ ਨੋਟਸ ਰੈਫ.
1997 ਸੈਚ੍ਰਡੇ ਸਸਪੈਂਸ - ਖੌਫ ਸ਼ੀਲਾ ਰਮਾਨੀ ਐਪੀਸੋਡ 39
1998-1999 ਸਾਯਾ ਸੁਧਾ
2000-2003 ਘਰਵਾਲੀ ਉਪਰਵਾਲੀ ਚਾਂਦਨੀ "ਉਪਰਵਾਲੀ"
2004-2005 ਕੁਸੁਮ ਕੁਸੁਮ ਦੇਸ਼ਮੁਖ
2005 ਨਚ ਬਲੀਏ 1 ਪ੍ਰਤੀਯੋਗੀ 10ਵਾਂ ਸਥਾਨ
2017 ਢਾਈ ਕਿਲੋ ਪ੍ਰੇਮ ਮਾਧੁਰੀ ਪੰਕਜ ਸ਼ਰਮਾ
2022 ਯੇ ਝੁਕੀ ਝੁਕੀ ਸੀ ਨਜ਼ਰ ਸੁਧਾ ਰਸਤੋਗੀ [6]

ਹਵਾਲੇ

[ਸੋਧੋ]
  1. "All in the family". India Today. Retrieved 12 July 2016.
  2. "All in the family". India Today. 13 February 2008. Retrieved 11 October 2020.
  3. "Happy anniversary Rohit Roy, Manasi Joshi: Photos of the couple". News18. 24 June 2015. Retrieved 12 July 2016.