ਸਮੱਗਰੀ 'ਤੇ ਜਾਓ

ਮਾਨੋਲੀਸ ਗਲੇਜ਼ੋਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2007 ਵਿੱਚ ਏਥੰਜ਼ ਵਿੱਚ ਇੱਕ ਰੈਲੀ ਦੌਰਾਨ ਮਾਨੋਲੀਸ ਗਲੇਜ਼ੋਸ ਇੱਕ ਤਕਰੀਰ ਕਰਦਾ ਹੋਇਆ।

ਮਾਨੋਲੀਸ ਗਲੇਜ਼ੋਸ (ਯੂਨਾਨੀ: Μανώλης Γλέζος; ਜਨਮ 9 ਸਤੰਬਰ 1922) ਇੱਕ ਯੂਨਾਨੀ ਖੱਬੇ-ਪੱਖੀ ਸਿਆਸਤਦਾਨ ਅਤੇ ਲੇਖਕ ਹੈ ਜੋ ਦੂਜੀ ਵਿਸ਼ਵ ਜੰਗ ਦੇ ਯੋਨਾਨੀ ਵਿਰੋਧ ਵਿੱਚ ਆਪਣੀ ਸ਼ਮੂਲੀਅਤ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ ਅਤੇ ਦੂਜੀ ਵਿਸ਼ਵ ਜੰਗ

[ਸੋਧੋ]

ਗਲੇਜ਼ੋਸ ਦਾ ਜਨਮ ਅਪੀਰਾਂਥੋਸ, ਨਾਕਸੋਸ ਨਾਂ ਦੇ ਪਿੰਡ ਵਿੱਚ ਹੋਇਆ ਅਤੇ 1935 ਵਿੱਚ ਇਹ ਪਰਿਵਾਰ ਸਮੇਤ ਏਥੰਜ਼ ਵਿੱਚ ਜਾ ਕੇ ਰਹਿਣ ਲੱਗਿਆ।

ਦੂਜੀ ਵਿਸ਼ਵ ਜੰਗ ਸ਼ੁਰੂ ਹੋਣ ਉੱਤੇ ਇਸਨੇ ਇਟਲੀ ਖਿਲਾਫ਼ ਲੜਨ ਲਈ ਯੂਨਾਨੀ ਫ਼ੌਜ ਵਿੱਚ ਭਰਤੀ ਹੋਣਾ ਚਾਹਿਆ ਪਰ ਇਸਨੂੰ ਘੱਟ ਉਮਰ ਦਾ ਹੋਣ ਕਰ ਕੇ ਨਹੀਂ ਰੱਖਿਆ ਗਿਆ।

30 ਮਈ 1941 ਨੂੰ ਇਸਨੇ ਅਤੇ ਆਪੋਸਤੋਲੋਸ ਸਾਂਤਾਸ ਨੇ ਐਕਰੋਪੋਲਿਸ ਦੀ ਟੀਸੀ ਉੱਤੇ ਚੜ੍ਹਕੇ ਸਵਾਸਤਿਕ ਝੰਡੇ ਨੂੰ ਫੜਿਆ ਜੋ 27 ਅਪਰੈਲ 1941 ਨੂੰ ਏਥੰਜ਼ ਵਿੱਚ ਨਾਜ਼ੀ ਤਾਕਤਾਂ ਦੇ ਦਖਲ ਹੋਣ ਤੋਂ ਬਾਅਦ ਉੱਥੇ ਹੀ ਸੀ।

ਪ੍ਰਕਾਸ਼ਨ

[ਸੋਧੋ]

ਮਾਨੋਲੀਸ ਗਲੇਜ਼ੋਸ 1942 ਤੋਂ ਯੂਨਾਨੀ ਅਖਬਾਰਾਂ ਲਈ ਲੇਖ ਲਿਖਦਾ ਆ ਰਿਹਾ ਹੈ ਅਤੇ 1950ਵਿਆਂ ਵਿੱਚ ਰੀਜ਼ੋਸਪਾਸਤੀਸ ਅਤੇ ਆਈ ਆਵਗੀ ਅਖਬਾਰਾਂ ਦਾ ਸੰਪਾਦਕ ਵੀ ਰਿਹਾ। 1958 ਵਿੱਚ ਇਸਨੂੰ ਪੱਤਰਕਾਰੀ ਦੇ ਅੰਤਰਰਾਸ਼ਟਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 1959 ਵਿੱਚ ਇਸਨੂੰ ਵਿਸ਼ਵ ਸ਼ਾਂਤੀ ਕੌਂਸਲ ਦਾ ਸੁਨਹਿਰੀ ਤਮਗਾ ਜੋਲੀਓ-ਕੀਊਰੀ ਅਤੇ 1963 ਵਿੱਚ ਲੈਨਿਨ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਇਸਨੇ ਯੂਨਾਨੀ ਵਿੱਚ ਹੇਠਲੀਆਂ 6 ਪੁਸਤਕਾਂ ਲਿਖੀਆਂ:

  • "ਕਿਤਾਬ ਦਾ ਇਤਿਹਾਸ" («Η ιστορία του βιβλίου», 1974)
  • "ਤਾਨਾਸ਼ਾਹੀ ਤੋਂ ਲੈਕੇ ਲੋਕਤੰਤਰ ਤੱਕ" («Από τη Δικτατορία στη ∆ηµοκρατία», 1974)
  • "ਭਾਸ਼ਾ ਵਿੱਚ ਬੇਗਾਨਗੀ ਦਾਨ ਸੰਪਕਲਪ" («Το φαινόµενο της αλλοτρίωσης στη γλώσσα», 1977)
  • "ਪਥਰੀਲੀ ਧਰਤੀ ਦੀ ਜ਼ਮੀਰ", («Η συνείδηση της πετραίας γης», 1997)
  • "ਹਾਈਡੋਰ, ਔਰਾ, ਨੇਰੋ", («Ύδωρ, Αύρα, Νερό», 2001)
  • "ਰਾਸ਼ਟਰੀ ਵਿਰੋਧ 1940-1945", («Εθνική Αντίσταση 1940-1945», 2006)